*ਸ੍ਰੀ ਰਾਮ ਜੀ ਦਾ ਪਾ੍ਣ ਪ੍ਰਤਿਸ਼ਠਾ ਦਿਵਸ ਧੂਮ ਧਾਮ ਨਾਲ ਮਨਾਇਆ*

0
56


ਮਾਨਸਾ 12 ਜਨਵਰੀ (ਸਾਰਾ ਯਹਾਂ/ਮੁੱਖ ਸੰਪਾਦਕ)

ਸ੍ਰੀ ਸਨਾਤਨ ਧਰਮ ਸਭਾ, ਮਾਨਸਾ ਵੱਲੋਂ ਸ੍ਰੀ ਲਕਸ਼ਮੀ ਨਰਾਇਣ ਮੰਦਿਰ, ਮਾਨਸਾ ਵਿਖੇ ਵਿਨੋਦ ਕੁਮਾਰ ਭੰਮਾ ਪ੍ਰਧਾਨ  ਦੀ ਅਗਵਾਈ ਵਿੱਚ ਵਿਦਵਾਨਾਂ ਵੱਲੋਂ ਪੋਹ ਮਹੀਨੇ ਦੀ ਸ਼ੁਕਲ ਪੱਖ ਦੀ ਦੁਆਦਸ਼ੀ 11 ਜਨਵਰੀ ਨੂੰ ਅਯੁਧਿਆ ਵਿਖੇ ਭਗਵਾਨ ਸ਼੍ਰੀ ਰਾਮ ਜੀ ਦੀ ਪ੍ਰਾਨ ਪ੍ਰਤੀਸ਼ਿਠਾ ਨੂੰ ਇੱਕ ਸਾਲ ਮੁਕੰਮਲ ਹੋਣ ਤੇ ਇਹ ਦਿਵਸ ਮਨਾਇਆ ਗਿਆ। ਜਿਸ ਦੇ ਸਬੰਧ ਚ ਇਸ ਦਿਨ ਸਹਿਰ ਦੇ ਮੰਦਿਰਾਂ ਵਿੱਚ ਕੀਰਤਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਰਜੇਸ਼ ਪੰਧੇਰ ਨੇ ਦੱਸਿਆ ਕਿ  ਸ਼ਹਿਰ ਦੇ ਹਰੇਕ ਮੰਦਰ ਨੂੰ ਰੰਗਦਾਰ ਲਾਈਟਾਂ ਲਾ ਕੇ ਸਜਾਵਟ  ਕੀਤੀ ਗਈ ਅਤੇ ਭਜਨ ਮੰਡਲੀਆਂ ਵੱਲੋਂ ਮੰਦਿਰਾਂ ਵਿੱਚ ਕੀਰਤਨ ਕੀਤਾ ਗਿਆ। ਇਸ ਤੋਂ ਇਲਾਵਾ ਸਾਰੇ ਸਹਿਰ ਵਾਸੀਆਂ ਨੇ ਆਪਣੇ-ਆਪਣੇ ਘਰਾਂ ਵਿੱਚ ਦੀਪ-ਮਾਲਾ ਕੀਤੀ । ਇਸ ਤੋਂ ਇਲਾਵਾ ਸ਼੍ਰੀ ਲਕਸ਼ਮੀ ਨਰਾਇਣ ਮੰਦਿਰ ਵਿੱਚ ਹਵਨ ਯੱਗ ਅਤੇ ਸ਼੍ਰੀ ਰਾਮ ਚੰਦਰ ਜੀ ਦਾ ਗੁਨ-ਗਾਣ ਕੀਤਾ ਗਿਆ। ਜਿਸ ਵਿਚ ਸ਼ਹਿਰ ਦੀਆਂ ਭਜਨ ਮੰਡਲੀਆਂ ਨੇ ਸ੍ਰੀ ਰਾਮ ਪ੍ਰਭੂ ਦਾ ਗੁਣਗਾਨ ਕੀਤਾ। ਜਦ ਕਿ ਹਵਨ ਦੀ ਰਸਮ ਹਰੀ ਰਾਮ ਡਿੰਪਾ, ਜੋਤੀ ਪ੍ਰਚੰਡ ਦੀ ਰਸਮ ਪ੍ਰਧਾਨ ਵਿਨੋਦ ਭੰਮਾ ਨੇ ਨਿਭਾਈ।ਇਸ ਦੋਰਾਨ ਥਾਣਾ ਸਿਟੀ 1 ਦੇ ਐਸ ਐਚ ਓ ਬੇਅੰਤ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਦੋਰਾਨ ਸਭਾ ਦੇ ਆਗੂਆਂ ਵੱਲੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੋਕੇ ਡਾ ਜਨਕ ਰਾਜ ਸਿੰਗਲਾ, ਰਾਜੇਸ਼ ਪੰਧੇਰ ਜਨਰਲ ਸਕੱਤਰ, ਯੋਗੇਸ਼ ਸੋਨੂੰ ਕੈਸ਼ੀਅਰ, ਬਿੰਦਰ ਪਾਲ ਗਰਗ ਸਕੱਤਰ, ਵਿਨੋਦ ਬਾਂਸਲ,ਰਾਜ ਟਿੱਡਾ, ਭੂਸ਼ਨ ਕੁਮਾਰ, ਹੈਪੀ ਸ਼ਾਰਦਾ, ਰਾਜੀਵ ਕੁਮਾਰ,ਕਿ੍ਸਨ ਬਾਂਸਲ, ਸਨੀ ਗੋਇਲ, ਸੁਰਿੰਦਰ ਲਾਲੀ, ਬਿੱਟੂ ਸ਼ਰਮਾ,ਦਰਸ਼ਨ ਪਾਲ ਗਰਗ , ਜਿੰਮੀ ਕਾਠ, ਰਕੇਸ਼ ਗੁਪਤਾ, ਰਾਜ ਕੁਮਾਰ , ਰਵੀ ਸ਼ਰਮਾ , ਬਿੱਟੂ ਸ਼ਰਮਾ, ਦਿਨੇਸ਼ ਰਿੰਪੀ, ਪ੍ਰੇਮ ਨੰਦਗੜੀਆ, ਸੁਮੀਤ ਛਾਬੜਾ, ਸੁਭਾਸ਼ ਕਾਕੜਾ, ਅਭੀ ਜਿੰਦਲ, ਪੂਨਮ ਸ਼ਰਮਾ ਅਤੇ ਧਾਰਮਿਕ ਕਮੇਟੀਆ ਅਤੇ ਭਜਨ ਮੰਡਲੀਆਂ ਦੇ ਮੈਂਬਰ ਹਾਜਰ ਸਨ।  

LEAVE A REPLY

Please enter your comment!
Please enter your name here