ਮਾਨਸਾ 10 ਜਨਵਰੀ 2025 (ਸਾਰਾ ਯਹਾਂ/ਮੁੱਖ ਸੰਪਾਦਕ) ਉਦਾਸੀਨ ਭੇਖ ਮਹਾਂਮੰਡਲ ਪੰਜਾਬ ਦੇ ਪ੍ਰਧਾਨ ਮਹੰਤ ਅੰਮ੍ਰਿਤ ਮੁੰਨੀ ਜੀ ਦੀ ਰਹਿਨੁਮਾਈ ਹੇਠ ਪੂਰਨ ਕੁੰਭ ਮੇਲਾ ਮਹਾਂਕੁੰਭ ਪਰਾਗਰਾਜ ਇਲਾਹਾਬਾਦ ਦੇ ਤਿੰਨ ਸ਼ਾਹੀ ਇਸ਼ਨਾਨ ਲਈ ਵੱਡੀ ਗਿਣਤੀ ਸੰਗਤ ਅਤੇ ਭੰਡਾਰਾ ਡੇਰਾ ਬਾਬਾ ਭਾਈ ਗੁਰਦਾਸ ਜੀ ਮਾਨਸਾ ਤੋਂ ਰਵਾਨਾ ਹੋਇਆ, ਭੰਡਾਰੇ ਲਈ ਰਾਸ਼ਨ ਦੇ ਭਰੇ ਟਰਾਂਲਿਆ ਨੂੰ ਮਹੰਤ ਅੰਮ੍ਰਿਤ ਮੁੰਨੀ ਜੀ ਵੱਲੋਂ ਝੰਡੀ ਦਿਖਾਕੇ ਰਵਾਨਾ ਕੀਤਾ ਗਿਆ। ਇਸ ਮੌਕੇ ਮਹੰਤ ਬਾਬਾ ਅੰਮ੍ਰਿਤ ਮੁਨੀ ਜੀ ਨੇ ਦੱਸਿਆ ਕਿ ਇਲਾਹਾਬਾਦ ਪਰਾਗਰਾਜ ਵਿਖੇ ਪੂਰਨ ਕੁੰਭ ਮੇਲਾ ਮਹਾਂਕੁੰਭ ਚ ਤਿੰਨ ਸ਼ਾਹੀ ਇਸ਼ਨਾਨ ਪਹਿਲਾ ਇਸ਼ਨਾਨ 14 ਜਨਵਰੀ 2025 ਮਕਰ ਸੰਕ੍ਰਾਂਤੀ ਮੌਕੇ ਅਤੇ ਦੂਸਰਾ 29 ਜਨਵਰੀ 2025 ਮੋਨੀ ਮੱਸਿਆ ਮੌਕੇ ਅਤੇ ਤੀਸਰਾ 3 ਫਰਵਰੀ ਨੂੰ ਮਾਘ ਸ਼ੁਕਲ ਬਸੰਤ ਪੰਚਮੀ ਮੌਕੇ ਹੋਵੇਗਾ ਉਨ੍ਹਾਂ ਦੱਸਿਆ ਕਿ ਇਸ ਸ਼ੁਭ ਮੌਕੇ ਤੇ ਵੱਖ ਵੱਖ ਪਕਵਾਨ ਭੰਡਾਰੇ ਮਠਿਆਈਆ ਦੇ ਲੰਗਰ ਅਤੁੱਟ ਵਰਤਣਗੇ। ਇਸ ਮੌਕੇ ਮਹੰਤ ਕੇਸ਼ਵ ਮੁਨੀ ਜੀ,ਮਹੰਤ ਡੇਰਾ ਜੱਸੀ ਪੋ ਵਾਲੀ,ਮਹੰਤ ਮਹਾਤਮਾ ਮੁੰਨੀ ਜੀ,ਮਹੰਤ ਉਦੇਕਰਨ ਜੀ,ਮਹੰਤ ਯੋਗੇਸ਼ ਦਾਸ ਜੀ,ਮਹੰਤ ਬੇਅੰਤ ਮੁਨੀ ਜੀ,ਮਹੰਤ ਡੇਰਾ ਜੰਗੀਆਣਾ ਅਤੇ ਵੱਡੀ ਗਿਣਤੀ ਸੰਤ ਮਹਾਤਮਾ ਅਤੇ ਸੰਗਤ ਪਰਾਗਰਾਜ ਲਈ ਰਵਾਨਾ ਹੋਈ।