ਮਾਨਸਾ 6 ਜਨਵਰੀ (ਸਾਰਾ ਯਹਾਂ/ਮੁੱਖ ਸੰਪਾਦਕ) ਸੀਵਰੇਜ਼ ਸੰਘਰਸ਼ ਕਮੇਟੀ ਵੱਲੋਂ ਸੀਵਰੇਜ਼ ਸਮੱਸਿਆ ਦੇ ਹੱਲ ਲਈ ਚੱਲ ਰਿਹਾ ਧਰਨਾ ਅੱਜ ਗੁਰਪੁਰਬ ਦੇ ਪਵਿੱਤਰ ਦਿਹਾੜੇ ਮੌਕੇ ਵੀ 71ਵੇਂ ਦਿਨ ਜਾਰੀ ਰਿਹਾ। ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਗੁਰਪੁਰਬ ਦੀਆਂ ਮੁਬਾਰਕਾਂ ਸਾਂਝੀਆਂ ਕਰਦਿਆਂ ਲੋਕ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਚੱਲ ਰਹੇ ਸਾਂਝੇ ਸੰਘਰਸ਼ਾਂ ਵਿੱਚ ਵਧ ਚੜ ਕੇ ਹਿੱਸਾ ਲੈਣ ਦਾ ਅਹਿਦ ਲੈਣ ਦੀ ਅਪੀਲ ਕੀਤੀ।
ਇਸ ਮੌਕੇ ਧਰਨੇ ਵਿੱਚ ਸ਼ਾਮਲ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਮਾਨ ਨੇ ਮਾਨਸਾ ਜ਼ਿਲ੍ਹੇ ਦੇ ਸੀਵਰੇਜ਼ ਸਿਸਟਮ ਦੇ ਪੱਕੇ ਹੱਲ ਲਈ ਦਿੱਤੇ ਬਿਆਨ ਨੂੰ ਅਮਲੀ ਰੂਪ ਵਿਚ ਲਾਗੂ ਕਰਵਾਉਣ ਲਈ ਲਗਾਤਾਰ ਚੱਲ ਰਹੇ ਰੋਸ਼ ਧਰਨੇ ਦੇ ਫੈਸਲੇ ਨੂੰ ਲਾਗੂ ਕਰਨ ਲਈ ਸ਼ਹਿਰੀਆਂ ਨੂੰ 12 ਜਨਵਰੀ ਨੂੰ ਠੀਕਰੀਵਾਲਾ ਚੌਂਕ ਵਿਖੇ ਪੁੱਜਣ ਦਾ ਸੱਦਾ ਦਿੱਤਾ। ਉਧਰ ਦੂਜੇ ਪਾਸੇ ਸੀਵਰੇਜ਼ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਤਿਆਰੀਆਂ ਸਬੰਧੀ ਪੀੜਤ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਵੱਖ ਵੱਖ ਵਾਰਡਾਂ ‘ਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ।
ਜ਼ਿਕਰਯੋਗ ਹੈ ਕਿ ਵਾਰਡ ਨੰਬਰ 2-3-4-16-17-18 ਵਿੱਚ ਤਿਆਰੀ ਸਬੰਧੀ ਲੋਕਾਂ ਦੀ ਲਾਮਬੰਦੀ ਲਈ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ।
ਇਸ ਮੌਕੇ ਰਾਮਪਾਲ ਸਿੰਘ ਬੱਪੀਆਣਾ ਵਾਇਸ ਪ੍ਰਧਾਨ, ਅਮ੍ਰਿਤ ਪਾਲ ਗੋਗਾ, ਅਜੀਤ ਸਿੰਘ ਸਰਪੰਚ, ਹੰਸਾਂ ਸਿੰਘ, ਡਾ ਧੰਨਾ ਮੱਲ ਗੋਇਲ, ਕ੍ਰਿਸ਼ਨ ਚੌਹਾਨ, ਗਗਨਦੀਪ ਸਿਰਸੀਵਾਲਾ, ਅਮ੍ਰਿਤ ਪਾਲ ਸਿੰਘ ਕੂਕਾ, ਲਾਭ ਸਿੰਘ, ਟਹਿਲਾ ਸਿੰਘ, ਰਤਨ ਕੁਮਾਰ ਭੋਲਾ, ਬੂਟਾ ਸਿੰਘ ਐਫ ਸੀ ਆਈ , ਕਾਮਰੇਡ ਨਛੱਤਰ ਸਿੰਘ ਖੀਵਾ , ਸੁਰਿੰਦਰ ਪਾਲ ਸ਼ਰਮਾ , ਹਰਮਨਪ੍ਰੀਤ ਸਿੰਘ ਚੌਹਾਨ ਆਦਿ ਵੱਖ ਵੱਖ ਜਥੇਬੰਦੀਆਂ ਦੇ ਆਗੂ ਵੀ ਮੌਜੂਦ ਸਨ।