*ਮਾਤਾ ਵੈਸ਼ਨੂੰ ਦੇਵੀ ਜੀ ਦੇ ਆਸ਼ੀਰਵਾਦ ਨਾਲ ਕੀਤੀ ਨਵੇਂ ਸਾਲ ਦੀ ਸ਼ੁਰੂਆਤ*

0
445

ਮਾਨਸਾ, 03 ਜਨਵਰੀ (ਸਾਰਾ ਯਹਾਂ/ਮੁੱਖ ਸੰਪਾਦਕ)
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਪ੍ਰਵੀਨ ਟੋਨੀ ਸ਼ਰਮਾ ਦੀ ਅਗਵਾਈ ਵਿੱਚ ਸ਼੍ਰੀ ਦੁਰਗਾ ਕੀਰਤਨ ਮੰਡਲ ਮਾਨਸਾ ਨੂੰ ਕਟੜਾ ਵਿਖੇ ਸ਼੍ਰੀ ਗੀਤਾ ਭਵਨ *ਚ ਚੌਂਕੀ ਲਗਾਉਣ ਦਾ ਸੁਭਾਗ ਪ੍ਰਾਪਤ ਹੋਇਆ।ਇਸ ਮੌਕੇ ਸਵਾਮੀ ਭੁਵਨੇਸ਼ਵਰੀ ਦੇਵੀ ਜੀ ਦੇ ਭਜਨ ‘ਚੰਗੀਆਂ ਰੂਹਾਂ ਨਾਲ ਮੇਲ ਕਰਾਈ’ ਨੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ।ਮਾਤਾ ਜੀ ਦੀ ਚੌਂਕੀ ਦੌਰਾਨ ਸ਼੍ਰੀਮਤੀ ਅਨੁ ਠਾਕੁਰ ਪਤਨੀ ਸ਼੍ਰੀ ਸੋਨੂੰ ਠਾਕੁਰ ਵੱਲੋਂ ਜੋਤੀ ਪ੍ਰਚੰਡ ਦੀ ਰਸਮ ਅਦਾ ਕੀਤੀ।ਪੂਜਾ ਕਰਵਾਉਣ ਦੀ ਰਸਮ ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਦੇ ਪ੍ਰਧਾਨ ਸ਼੍ਰੀ ਵਿਨੋਦ ਭੰਮਾ ਜੀ ਅਤੇ ਉਨ੍ਹਾਂ ਦੀ ਧਰਮ ਪਤਨੀ ਵੱਲੋਂ ਨਿਭਾਈ ਗਈ।ਮਾਨਸਾ ਦੇ ਸੰੰਤੋਸ਼ੀ ਮਾਤਾ ਮੰਦਿਰ ਦੇ ਮੁੱਖ ਪੁਜਾਰੀ ਸ਼੍ਰੀ ਪੁਨੀਤ ਸ਼ਰਮਾ ਗੋਗੀ ਨੂੰ ਕਟੜਾ ਵਿਖੇ ਪੂਜਨ ਕਰਵਾਉਣ ਦਾ ਸੁਭਾਗ ਪ੍ਰਾਪਤ ਹੋਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਚਾਰਜ ਸ਼੍ਰੀ ਦੁਰਗਾ ਕੀਰਤਨ ਮੰਡਲ ਪ੍ਰਵੀਨ ਟੋਨੀ ਸ਼ਰਮਾ ਨੇ ਦੱਸਿਆ ਕਿ ਸ਼੍ਰੀ ਅਮਰਨਨਾ ਯਾਤਰਾ ਸੇਵਾ ਸੰਮਤੀ ਮਾਨਸਾ ਵੱਲੋਂ ਐਡਵੋਕੇਟ ਸ਼੍ਰੀ ਸੁਨੀਲ ਬਾਂਸਲ ਦੀ ਅਗਵਾਈ ਹੇਠ ਦਰਸ਼ਨ ਕਰਨ ਜਾ ਰਹੇ ਯਾਤਰੀਆਂ ਲਈ ਚਾਰ ਦਿਨਾਂ 11ਵਾਂ ਵਿਸ਼ਾਲ ਭੰਡਾਰਾ ਲਗਾਇਆ ਗਿਆ।ਉਨ੍ਹਾਂ ਦੱਸਿਆ ਕਿ ਕਟੜਾ ਵਿਖੇ ਭਾਵੇਂ ਹੜਤਾਲ ਚੱਲ ਰਹੀ ਸੀ ਪਰ ਗੀਤਾ ਭਵਨ ਵਿਖੇ ਸ਼੍ਰੀ ਦੁਰਗਾ ਕੀਰਤਨ ਮੰਡਲ ਵੱਲੋਂ ਲਗਾਈ ਜਾ ਰਹੀ ਮਾਤਾ ਰਾਣੀ ਜੀ ਦੀ ਚੌਂਕੀ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਆਪਣੀ ਹਾਜ਼ਰੀ ਲਗਵਾਈ ਅਤੇ ਭਜਨਾਂ ਦਾ ਆਨੰਦ ਮਾਣਿਆ।


ਪ੍ਰਧਾਨ ਜਾਗਰਣ ਮੰਚ ਮਾਨਸਾ ਸ਼੍ਰੀ ਬਲਜੀਤ ਸ਼ਰਮਾ ਨੇ ਦੱਸਿਆ ਕਿ ਮੰਡਲ ਦੇ ਮੈਂਬਰਾਂ ਤੋਂ ਇਲਾਵਾ ਮਾਨਸਾ ਸ਼ਹਿਰ ਦੇ ਹੋਰ ਭਗਤਾਂ ਨੂੰ ਲਿਜਾਣ ਲਈ ਬੱਸ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਸਫ਼ਰ ਦੌਰਾਨ ਭਗਤਾਂ ਵੱਲੋਂ ਮਾਤਾ ਰਾਣੀ ਜੀ ਦੇ ਜੈਕਾਰੇ ਲਗਾਏ ਗਏ ਅਤੇ ਭਜਨ ਬੰਦਗੀ ਕੀਤੀ ਗਈ।ਯਾਤਰੀਆਂ ਦੇ ਠਹਿਰਣ ਦਾ ਪ੍ਰਬੰਧ ਸ਼੍ਰੀ ਅਮਨ ਗੁਪਤਾ ਪੁੱਤਰ ਸ਼੍ਰੀ ਆਨੰਦ ਪ੍ਰਕਾਸ਼ (ਮਾਤਾ ਬੇਰੀ ਜਿਊਲਰਜ਼ ਵਾਲੇ ਮਾਨਸਾ) ਵੱਲੋਂ ਕਰਵਾਇਆ ਗਿਆ।
ਚੌਂਕੀ ਦੀ ਸ਼ੁਰੂਆਤ ਸ਼੍ਰੀ ਵਿਸ਼ਾਲ ਵਿੱਕੀ ਵੱਲੋਂ ਸ਼੍ਰੀ ਗਨੇਸ਼ ਜੀ ਦਾ ਗੁਣਗਾਨ ਕਰਕੇ ਅਦਾ ਕੀਤੀ ਗਈ ਅਤੇ ਉਸ ਉਪਰੰਤ ਸ਼੍ਰੀ ਬਲਜੀਤ ਸ਼ਰਮਾ, ਪ੍ਰਵੀਨ ਟੋਨੀ ਸ਼ਰਮਾ, ਜੀਵਨ ਜੁਗਨੀ, ਮੁਕੇਸ਼ ਬਾਂਸਲ ਵੱਲੋਂ ਆਪਣੀ—ਆਪਣੀ ਹਾਜ਼ਰੀ ਲਗਵਾਈ ਗਈ। ਚੌਂਕੀ ਦੌਰਾਨ ਮਾਨਸਾ ਦੀ ਪ੍ਰਸਿ਼ੱਧ ਭਜਨ ਗਾਇਕਾ ਸਨੇਹਾ ਸੋਨੀ ਨੇ ਆਪਣੇ ਭਜਨਾਂ ਨਾਲ ਸ਼ਰਧਾਲੂਆਂ ਨੂੰ ਝੂੰਮਣ ਲਾ ਦਿੱਤਾ।


ਇਸ ਮੌਕੇ ਸ਼੍ਰੀ ਵਿਨੋਦ ਚੌਧਰੀ, ਡਾ. ਵਿਕਾਸ ਸ਼ਰਮਾ,ਸ਼ੁਨੀਲ ਬਾਂਸਲ, ਸੰਜੀਵ ਬੌਬੀ, ਹੁਕਮ ਚੰਦ ਚੁਹੜੂ,ਰਾਧੇਸ਼ਾਮ, ਹੁਕਮ ਚੰਦ ਕਾਕਾ, ਸੰਦੀਪ ਕੁਮਾਰ, ਮੁਕੇਸ਼ ਬਾਂਸਲ, ਰਵੀ ਫਲਾਵਰ, ਪਰਦੀਪ ਸੋਨੀ, ਰਜਿੰਦਰ ਖਾਨ, ਅਮਨ ਸਿੱਧੂ, ਹੈਪੀ ਸਾਊਂਡ, ਰਮੇਸ਼ ਕੁਮਾਰ, ਬੰਟੀ, ਵਿਨਾਇਕ ਸ਼ਰਮਾ, ਮੇਹੁਲ ਸ਼ਰਮਾ, ਸਮਰ ਸ਼ਰਮਾ, ਆਰੀਅਨ ਸ਼ਰਮਾ, ਯੋਗੇਸ਼ ਅਤੇ ਲਕਸ਼ ਤੋਂ ਇਲਾਵਾ ਹੋਰ ਵੀ ਸ਼ਰਧਾਲੂ ਮੌਜੂਦ ਸਨ।

LEAVE A REPLY

Please enter your comment!
Please enter your name here