*ਲਾਇਨਜ ਕਲੱਬ ਫਗਵਾੜਾ ਵਿਸ਼ਵਾਸ ਨੇ ‘ਫੂਡ ਫਾਰ ਹੰਗਰ’ ਪ੍ਰੋਜੈਕਟ ਰਾਹੀਂ ਨਵੇਂ ਸਾਲ ਨੂੰ ਕਿਹਾ ਖੁਸ਼ਾਮਦੀਦ*

0
19

ਫਗਵਾੜਾ 3 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਲਾਇਨਜ ਇੰਟਰਨੈਸ਼ਨਲ 321-ਡੀ ਦੀ ਇਲੈਵਨ ਸਟਾਰ ਸਪੈਸ਼ਲ ਸਟੇਟਸ ਮਾਡਲ ਲਾਇਨਜ ਕਲੱਬ ਫਗਵਾੜਾ ਵਿਸ਼ਵਾਸ ਵਲੋਂ ਨਵੇਂ ਸਾਲ ਦੀ ਆਮਦ ਮੌਕੇ ਲਾਇਨ ਬਲਵਿੰਦਰ ਸਿੰਘ ਅਤੇ ਲਾਇਨ ਸੁਸ਼ੀਲ ਸ਼ਰਮਾ ਦੀ ਅਗਵਾਈ ਹੇਠ ਸਿਵਲ ਹਸਪਤਾਲ ਫਗਵਾੜਾ ‘ਚ ਇਲਾਜ ਅਧੀਨ ਮਰੀਜਾਂ ਨੂੰ ਦੁੱਧ ਅਤੇ ਬਿਸਕੁਟ ਵੰਡੇ ਗਏ। ਇਸੇ ਤਰ੍ਹਾਂ ਦੂਸਰੇ ਪ੍ਰੋਜੈਕਟ ‘ਫੂਡ ਫਾਰ ਹੰਗਰ’ ਤਹਿਤ ਬਿਰਧ ਆਸ਼ਰਮ ਵਿਰਕ ਵਿਖੇ ਰਹਿਣ ਵਾਲੇ ਬਜੁਰਗਾਂ ਨੂੰ ਦੁੱਧ, ਫਲ ਤੇ ਰਸ ਵੰਡੇ ਗਏ। ਕਲੱਬ ਮੈਂਬਰਾਂ ਨੇ ਮਰੀਜਾਂ ਅਤੇ ਆਸ਼ਿ੍ਰਤਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਉਹਨਾਂ ਦਾ ਹਾਲਚਾਲ ਪੁੱਛਿਆ। ਕਲੱਬ ਦੇ ਚਾਰਟਰ ਪ੍ਰਧਾਨ ਅਤੇ ਪੀ.ਆਰ.ਓ. ਲਾਇਨ ਸੁਸ਼ੀਲ ਸ਼ਰਮਾ ਨੇ ਦੱਸਿਆ ਕਿ ਪਹਿਲਾ ਪ੍ਰੋਜੈਕਟ ਬੱਚਿਆਂ ਦੇ ਜਨਮ ਦਿਨ ਨੂੰ ਸਮਰਪਿਤ ਕਰਕੇ ਕੀਤਾ ਗਿਆ ਜਦਕਿ ਦੂਸਰਾ ਪ੍ਰੋਜੈਕਟ ਲਾਇਨਜ ਇੰਟਰਨੈਸ਼ਨਲ ਦਾ ਸਥਾਈ ਪ੍ਰੋਜੈਕਟ ਹੈ। ਉਹਨਾਂ ਭਰੋਸਾ ਦਿੱਤਾ ਕਿ ਭਵਿੱਖ ਵਿਚ ਵੀ ਅਜਿਹੇ ਉਪਰਾਲੇ ਜਾਰੀ ਰੱਖੇ ਜਾਣਗੇ। ਇਸ ਮੌਕੇ ਲਾਇਨਜ ਸਕੱਤਰ ਅਸ਼ਵਨੀ ਸ਼ਰਮਾ, ਜੋਨ ਚੇਅਰਮੈਨ ਇੰਦਰਜੀਤ ਸਿੰਘ, ਰਿਜਨ ਚੇਅਰਮੈਨ ਲਾਇਨ ਚਮਨ ਲਾਲ, ਲਾਇਨ ਅਵਤਾਰ ਸਿੰਘ, ਲਾਇਨ ਪ੍ਰਦੀਪ ਸਿੰਘ, ਲਾਇਨ ਨਵੋਦਿਤ ਸ਼ਰਮਾ, ਸ਼ਿਵ ਸ਼ਰਮਾ, ਸੁਖਜੀਤ ਸਿੰਘ ਤੇ ਸੁੱਖਾ ਆਦਿ ਹਾਜਰ ਸਨ।

LEAVE A REPLY

Please enter your comment!
Please enter your name here