*ਆਯੂਰਵੈਦ ਵਿਭਾਗ ਵੱਲੋਂ ਕੀਤਾ ਜਾ ਰਿਹੈ ਲੋਕਾਂ ਦਾ ਪ੍ਰਕਿਰਤੀ ਪਰਿਕਸ਼ਣ*

0
24

ਮਾਨਸਾ 23 ਦਸੰਬਰ (ਸਾਰਾ ਯਹਾਂ/ਚਾਨਣ ਦੀਪ ਸਿੰਘ ਔਲਖ) ਡਾਇਰੈਕਟਰ ਆਫ ਆਯੂਰਵੈਦਾ ਡਾ ਰਵੀ ਡੂਮਰਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਜਿਲ੍ਹਾ ਆਯੂਰਵੈਦਿਕ ਯੂਨਾਨੀ ਅਫਸਰ ਡਾ ਨਮਿਤਾ ਗਰਗ ਦੀ ਅਗਵਾਈ ਹੇਠ ਜਿਲ੍ਹੇ ਭਰ ਦੇ ਨਾਗਰਿਕਾਂ ਦਾ ਪ੍ਰਕਿਤੀ ਪ੍ਰੀਕਸ਼ਣ ਕੀਤਾ ਜਾ ਰਿਹਾ ਹੈ। ਡਾ ਨਮਿਤਾ ਗਰਗ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਆਯੂਸ਼ ਮੰਤਰਾਲੇ ਦੇ ਸਹਿਯੋਗ ਨਾਲ ਪੂਰੇ ਭਾਰਤ ਵਿੱਚ “ਦੇਸ਼ ਕਾ ਪ੍ਰਕਿਰਤੀ ਪਰਿਕਸ਼ਣ” ਬੈਨਰ ਹੇਠ ਇੱਕ ਖਾਸ ਅਭਿਆਨ ਮਿਤੀ 26 ਨਵੰਬਰ ਤੋਂ 25 ਦਸੰਬਰ ਤੱਕ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਪੂਰੇ ਦੇਸ਼ ਅੰਦਰ ਇੱਕ ਕਰੋੜ ਲੋਕਾਂ ਦਾ ਪ੍ਰਕਿਰਤੀ ਪਰਿਕਸ਼ਣ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਚੀਨ ਆਯੂਰਵੈਦਿਕ ਵਿਧੀ ਰਾਂਹੀ ਬਹੁਤ ਹੀ ਸਰਲ ਤਰੀਕੇ ਨਾਲ ਲੋਕਾਂ ਦੀ ਪ੍ਰਕਿਰਤੀ ਬਾਰੇ ਜਾਣਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰਕਿਰਤੀ ਜਾਣਨ ਲਈ ਕਿਸੇ ਪ੍ਰਕਾਰ ਦੇ ਖੂਨ ਟੈਸਟ ਵਗੈਰਾ ਦੀ ਜਰੂਰਤ ਨਹੀਂ ਹੁੰਦੀ, ਇਹ ਸਿਰਫ ਵਿਅਕਤੀ ਦੇ ਰਹਿਣ ਸਹਿਣ, ਖਾਣ ਪੀਣ ਅਤੇ ਸੁਭਾਅ ਆਦਿ ਸਬੰਧੀ ਗੱਲਾਂ ਬਾਰੇ ਜਾਣ ਕੇ ਵਿਅਕਤੀ ਦੀ ਪ੍ਰਕਿਰਤੀ ਬਾਰੇ ਜਾਣਿਆ ਜਾ ਸਕਦਾ ਹੈ। ਇਸ ਮੌਕੇ ਡਾ ਵਰਿੰਦਰ ਕੁਮਾਰ ਨੇ ਦੱਸਿਆ ਕਿ ਵਿਅਕਤੀਆਂ ਦੀ ਪ੍ਰਕਿਰਤੀ ਪਰਿਕਸ਼ਣ ਕਰਨ ਲਈ ਜਿਲ੍ਹੇ ਭਰ ਵਿੱਚ ਵਿਸ਼ੇਸ਼ ਅਭਿਆਨ ਚਲਾਏ ਜਾ ਰਹੇ ਹਨ ਜਿਸ ਤਹਿਤ ਜਿਲ੍ਹੇ ਭਰ ਦੀਆਂ ਆਯੂਰਵੈਦਿਕ ਡਿਸਪੈਂਸਰੀਆਂ, ਵਿਿਦਅਕ ਅਦਾਰਿਆਂ ਸਮੇਤ ਵੱਖ ਵੱਖ ਸਰਕਾਰੀ ਅਦਾਰਿਆਂ ਵਿੱਚ ਆਯੂਰਵੈਦਿਕ ਟੀਮਾਂ ਵੱਲੋਂ ਜਾ ਕੇ ਲੋਕਾਂ ਦਾ ਪ੍ਰਕਿਰਤੀ ਪਰਿਕਸ਼ਣ ਕੀਤਾ ਜਾ ਰਿਹਾ ਹੈ ਜਿਸ ਤਹਿਤ ਹੁਣ ਤੱਕ ਜਿਲ੍ਹੇ ਵਿੱਚ 2680 ਵਿਅਕਤੀਆਂ ਦਾ ਪ੍ਰਕਿਰਤੀ ਪਰਿਕਸ਼ਣ ਕੀਤਾ ਜਾ ਚੁੱਕਾ ਹੈ । ਦਫਤਰ ਡਿਪਟੀ ਕਮਿਸ਼ਨਰ ਮਾਨਸਾ ਵਿਖੇ ਲਗਾਏ ਗਏ ਵਿਸ਼ੇਸ਼ ਕੈਂਪ ਵਿੱਚ 100 ਤੋਂ ਵਧੇਰੇ ਵਿਅਕਤੀਆਂ ਦਾ ਪ੍ਰਕਿਰਤੀ ਪਰਿਕਸ਼ਣ ਕੀਤਾ ਜਾ ਚੁੱਕਾ ਹੈ। ਪ੍ਰਕਿਰਤੀ ਪਰਿਕਸ਼ਣ ਨਾਲ ਹਰ ਵਿਆਕਤੀ ਨੂੰ ਆਪਣੀ ਵਾਤ, ਪਿਤ, ਕਫ ਆਦਿ ਪ੍ਰਕਿਰਤੀ ਸਬੰਧੀ ਪਤਾ ਚਲ ਜਾਂਦਾ ਹੈ ਅਤੇ ਫਿਰ ਉਹ ਉਸ ਸਬੰਧੀ ਭੋਜਨ ਸਬੰਧੀ ਕੁੱਝ ਸੁਧਾਰ ਕਰਕੇ ਆਪਣੀ ਸਿਹਤ ਨੂੰ ਤੰਦਰੁਸਤ ਰੱਖ ਸਕਦਾ ਹੈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਡਾ ਸੀਮਾਂ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਕਾਮਯਾਬ ਕਰਨ ਲਈ ਡਾ ਪੂਜਾ ਰਾਣੀ, ਡਾ ਗੁਰਪ੍ਰੀਤ ਕੌਰ, ਲਖਮਿੰਦਰ ਕੁਮਾਰ, ਦਵਿੰਦਰ ਕੁਮਾਰ, ਰਾਜਵਿੰਦਰ ਸਿੰਘ, ਅਵਤਾਰ ਸਿੰਘ, ਜੁਗਰਾਜ ਸਿੰਘ, ਗੁਰਮੀਤ ਸਿੰਘ, ਕਰਿਤੀ ਰਾਣੀ, ਰਿਚਾ ਮਿੱਤਲ, ਪਰਵੀਨ ਸਿੰਘ ਅਤੇ ਕੁਲਦੀਪ ਸਿੰਘ ਦਾ ਵਿਸ਼ੇਸ਼ ਤੌਰ ਤੇ ਸਹਿਯੋਗ ਰਿਹਾ ਹੈ।

LEAVE A REPLY

Please enter your comment!
Please enter your name here