ਬੁਢਲਾਡਾ 18 ਦਿਸੰਬਰ (ਸਾਰਾ ਯਹਾਂ/ਅਮਨ ਮਹਿਤਾ)
ਸੁਆਮੀ ਤੋਤਾ ਰਾਮ ਗੌਰੀ ਸ਼ੰਕਰ ਜਰਨਲ ਅਤੇ ਅੱਖਾਂ ਦੇ ਹਸਪਤਾਲ ਵਿਖੇ ਅੱਜ 14ਵਾਂ ਸਵਰਨ ਪ੍ਰਸ਼ਨ ਕੈਂਪ ਬਿਲਕੁਲ ਮੁਫਤ ਲਗਾਇਆ ਗਿਆ ਕੈਂਪ ਦੀ ਸ਼ੁਰੂਆਤ ਹਰ ਵਾਰ ਦੀ ਤਰ੍ਹਾਂ ਪੰਡਿਤ ਸੀਆ ਰਾਮ ਦੁਆਰਾ ਮੰਗਲਕਾਰੀ ਹਵਨ ਤੇ ਧਨਵੰਤਰੀ ਪੂਜਨ ਰਾਹੀਂ ਕੀਤੀ ਗਈ। ਅਤੇ ਨਵੇਂ ਸਾਲ ਦੇ ਸਵਰਨ ਪ੍ਰਸ਼ਨ ਕਾਰਡ ਬਿਲਕੁਲ ਫਰੀ ਬਣਾਏ ਗਏ ਜਿਸ ਦੇ ਵਿੱਚ 80 ਤੋਂ ਵੱਧ ਨਵੇਂ ਬੱਚਿਆਂ ਨੇ ਰਜਿਸਟਰੇਸ਼ਨ ਕਰਵਾਈ ਅਤੇ ਕਾਰਡ ਬਣਵਾਏ। 140 ਤੋਂ ਵੱਧ ਬੱਚਿਆਂ ਨੂੰ ਮੁਫਤ ਸਵਰਨ ਪ੍ਰਾਸ਼ਣ ਦੀਆਂ ਬੂੰਦਾਂ ਪਿਆਈਆਂ ਗਈਆਂ। ਅਤੇ ਉਨਾਂ ਦੇ ਮਾਪਿਆਂ ਨੇ ਦੱਸਿਆ ਕਿ ਉਹਨਾਂ ਦੇ ਬੱਚੇ ਪਹਿਲਾਂ ਨਾਲੋਂ ਕਾਫੀ ਸਰੀਰਿਕ ਤੇ ਮਾਨਸਿਕ ਰੂਪ ਦੇ ਵਿੱਚ ਤੰਦਰੁਸਤ ਹਨ ਡਾਕਟਰ ਗੋਬਿੰਦ ਸਿੰਘ ਬਰੇਟਾ ਨੇ ਦੱਸਿਆ ਕੀ ਸੰਸਥਾ ਦਾ ਇਹ ਨੇਕ ਉਪਰਾਲਾ ਬੁਢਲਾਡੇ ਦੀ ਮੰਗ ਨੂੰ ਲੈ ਕੇ ਇਸ ਤਰ੍ਹਾਂ ਹੀ ਸਵਰਨ ਪ੍ਰਸ਼ਨ ਕੈਂਪ ਮਹੀਨਾਵਾਰ ਚੱਲਦਾ ਰਹੇਗਾ। ਕੈਂਪ ਦੇ ਦੌਰਾਨ ਚੇਅਰਮੈਨ ਸੁਰਿੰਦਰ ਗੁੱਲੂ , ਪਵਨ ਕੁਮਾਰ ਮੈਨੇਜਰ ਕੰਚਨ ਮਿੱਤਲ ਆਦਿ ਮੌਜੂਦ ਸਨ।