*ਰਘਬੋਤਰਾ ਦੀ ਅਗਵਾਈ ‘ਚ ਚਲਾਈ ਮਹੀਨਾਵਾਰ ਸਫ਼ਾਈ ਮੁਹਿੰਮ*

0
12

ਫਗਵਾੜਾ 18 ਦਸੰਬਰ (ਸਾਰਾ ਯਹਾਂ/ਸ਼ਿਵ ਕੋੜਾ) ਫਗਵਾੜਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਅਗਵਾਈ ਹੇਠ ਸ਼ਹਿਰ ਦੇ ਵਾਰਡ ਨੰਬਰ 37 ਵਿੱਚ ਮਾਸਿਕ ਸਫਾਈ ਮੁਹਿਮ ਚਲਾਈ ਗਈ। ਇਸ ਦੌਰਾਨ ਕਾਰਪੋਰੇਸ਼ਨ ਫਗਵਾੜਾ ਦੇ ਸਫ਼ਾਈ ਕਰਮਚਾਰੀਆਂ ਦੇ ਸਹਿਯੋਗ ਨਾਲ ਮੁਹੱਲਾ ਪ੍ਰੇਮ ਨਗਰ, ਮਾਸਟਰ ਸਾਧੂ ਰਾਮ ਨਗਰ, ਗੁਰੂ ਨਾਨਕਪੁਰਾ ਅਤੇ ਖੇੜਾ ਰੋਡ ਵਿਖੇ ਗਲੀਆਂ-ਨਾਲੀਆਂ ਦੀ ਸਫ਼ਾਈ ਕੀਤੀ ਗਈ। ਨਿਗਮ ਫਗਵਾੜਾ ਦੇ ਕਰਮਚਾਰੀਆਂ ਸਮੇਤ ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ ਅਤੇ ਸਕੱਤਰ ਸੁਰਿੰਦਰ ਪਾਲ ਸਮੇਤ ਮੁਹੱਲਾ ਨਿਵਾਸੀਆਂ ਨੇ ਸਫਾਈ ਮੁਹਿੰਮ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ। ਰਘਬੋਤਰਾ ਨੇ ਸਮੂਹ ਵਾਰਡ ਵਾਸੀਆਂ ਨੂੰ ਇਸ ਮਹੀਨਾਵਾਰ ਸਵੱਛਤਾ ਮੁਹਿਮ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਆਲਾ-ਦੁਆਲਾ ਸਾਫ ਰਹਿਣ ਨਾਲ ਸਿਹਤ ਵੀ ਚੰਗੀ ਰਹਿੰਦੀ ਹੈ। ਇਸ ਲਈ ਸਾਨੂੰ ਆਪਣੇ ਘਰਾਂ ਤੇ ਆਲੇ-ਦੁਆਲੇ ਨੂੰ ਸਵੱਛ ਰੱਖਣਾ ਚਾਹੀਦਾ ਹੈ। ਉਹਨਾਂ ਅੱਜ ਦੀ ਮੁਹਿਮ ਸਫਲ ਬਨਾਉਣ ਲਈ ਮੁਹੱਲਾ ਨਿਵਾਸੀਆਂ, ਸਫਾਈ ਸੇਵਕਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਵਾਰਡ ਦੇ ਪਤਵੰਤੇ ਵੱਡੀ ਗਿਣਤੀ ਵਿਚ ਹਾਜਰ ਸਨ।

LEAVE A REPLY

Please enter your comment!
Please enter your name here