ਬਠਿੰਡਾ 16 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਲਾਬਗੜ੍ਹ ਵਿਖੇ ਸਮਾਜਿਕ ਸਿੱਖਿਆ, ਅੰਗਰੇਜ਼ੀ, ਵਿਗਿਆਨ ਤੇ ਗਣਿਤ ਵਿਸ਼ਿਆਂ ਦਾ ਮੇਲਾ ਲਗਾਇਆ ਗਿਆ। ਮੇਲੇ ਵਿੱਚ ਸਮਾਜਿਕ ਸਿੱਖਿਆ, ਅੰਗਰੇਜ਼ੀ, ਗਣਿਤ ਅਤੇ ਵਿਗਿਆਨ ਦੇ ਮਾਡਲ ਅਤੇ ਚਾਰਟਾਂ ਦੁਆਰਾ ਬੱਚਿਆਂ ਦੇ ਸਿੱਖਣ ਸ਼ਕਤੀ ਵਿੱਚ ਵਾਧਾ ਕੀਤਾ ਗਿਆ। ਮੇਲੇ ਬਾਰੇ ਸਕੂਲ ਦੇ ਇੰਚਾਰਜ ਪ੍ਰਿੰਸੀਪਲ ਹਰਮੰਦਰ ਸਿੰਘ ਨੇ ਦੱਸਿਆ ਕਿ ਗਣਿਤ ਤੇ ਵਿਗਿਆਨ ਤੋਂ ਇਲਾਵਾ ਸਮਾਜਿਕ ਸਿੱਖਿਆ ਅਤੇ ਅੰਗਰੇਜੀ ਦੇ ਅਧਿਆਪਕਾਂ ਦੁਆਰਾ ਕੀਤੀ ਮਿਹਨਤ ਨਾਲ ਪਿਛਲੇ ਕਈ ਦਿਨਾਂ ਤੋਂ ਇਸ ਮੇਲੇ ਦੀ ਤਿਆਰੀ ਕੀਤੀ ਗਈ। ਮੇਲੇ ਨੂੰ ਸਫਲ ਬਣਾਉਣ ਵਿੱਚ ਸਮਾਜਿਕ ਸਿੱਖਿਆ ਦੇ ਮੈਡਮ ਅਮਨਦੀਪ ਕੌਰ ਮਾਨ ,ਗਣਿਤ ਵਿਸ਼ੇ ਦੇ ਮੈਡਮ ਊਸ਼ਾ ਰਾਣੀ ਤੇ ਕਾਂਤਾ, ਸਾਇੰਸ ਵਿਸ਼ੇ ਦੇ ਸੁਨੰਦਾ ਗਰਗ ਤੇ ਸੰਦੀਪ ਸਿੰਘ, ਅੰਗਰੇਜੀ ਵਿਸ਼ੇ ਦੇ ਮੈਡਮ ਅਮਨਦੀਪ ਕੌਰ ਨੇ ਸਲਾਘਾ ਯੋਗ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਸਕੂਲ ਵਿਖੇ ਬਿਜਨਸ ਬਲਾਸਟਰ ਗਤੀਵਿਧੀ ਤਹਿਤ ਸ੍ਰੀਮਤੀ ਗੁਰਬੰਸ ਕੌਰ ਤੇ ਸ਼੍ਰੀਮਤੀ ਕਿਰਨਦੀਪ ਕੌਰ ਨੇ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਦੀ ਅਗਵਾਈ ਕਰਦੇ ਹੋਏ ਵੱਖ-ਵੱਖ ਕਿਸਮ ਦੀਆਂ ਸਟਾਲ ਲਗਵਾਈਆਂ ਇਹ ਸਟਾਲਾਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆ ਤਾਂ ਕਿ ਵਿਦਿਆਰਥੀਆਂ ਵਿੱਚ ਹੱਥੀ ਕੰਮ ਕਰਨ ਦੀ ਰੁਚੀ ਪੈਦਾ ਹੋਵੇ। ਇਸ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਪਿੰਡ ਦੇ ਸਰਪੰਚ ਲਖਪ੍ਰੀਤ ਸਿੰਘ ,ਸਾਬਕਾ ਸਰਪੰਚ ਭੋਲਾ ਸਿੰਘ, ਪੰਚਾਇਤ ਮੈਂਬਰ ਤੇ ਐਸ ਐਮ ਸੀ ਚੇਅਰਮੈਨ ਰਮਨਦੀਪ ਸਿੰਘ ਤੇ ਮੈਂਬਰ , ਬੱਚਿਆਂ ਦੇ ਮਾਪੇ ਸ਼ਾਮਿਲ ਹੋਏ। ਇਸ ਮੇਲੇ ਨੂੰ ਸਫਲ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਸਮੂਹ ਸਟਾਫ ਦਾ ਰਿਹਾ ।