ਮਾਨਸਾ, 09 ਦਸੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸ਼੍ਰੀ ਚੈਤੰਨਿਆ ਟੈਕਨੋ ਸਕੂਲ ਬ੍ਰਾਂਚ ਮਾਨਸਾ ਵੱਲੋਂ ਮਾਸਟਰ ਮਾਇੰਡ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਦੀ ਹੌਸਲਾ ਵਧਾਈ ਲਈ ਇੱਕ ਵਿਸ਼ੇਸ ਪ੍ਰੋਗਰਾਮ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਦਿਲਵੰਸ਼ ਸਿੰਘ, ਬੰਸ਼ਦੀਪ ਸਿੰਘ,ਵੰਸ਼ ਜਿੰਦਲ, ਰਸ਼ਨੂਰ ਕੌਰ,ਮਹਿਰੀਤ ਕੌਰ, ਸਨਾਇਆ, ਗੁਰਸੀਰਤ ਕੌਰ ,ਅਵਨੀਤ ਕੌਰ, ਸੁਖਮਨਪ੍ਰੀਤ ਸਿੰਘ, ਹਰਗੁਣ ਕੌਰ, ਜੈਸਮੀਨ ਕੌਰ, ਸੁ਼ੰਭਪ੍ਰੀਤ ਕੌਰ, ਅਵਰੀਤ ਕੌਰ, ਮਨਤਾਜ ਸਿੰਘ, ਫਤਹਿਵੀਰ ਸਿੰਘ, ਏਕਮਜੀਤ ਸਿੰਘ ਵਿਦਿਆਰਥੀਆਂ ਨੇ ਹਿੱਸਾ ਲਿਆ। ਇਹ ਬੱਚੇ ਜਮਾਤ ਐਲ.ਕੇ.ਜੀ ਤੋਂ ਦੂਜੀ ਜਮਾਤ ਤੱਕ ਦੇ ਹਨ। ਇਸ ਪ੍ਰੋਗਰਾਮ ਵਿੱਚ ਬੱਚਿਆਂ ਨੇ ਗਣਿਤ ਦੇ 600 ਫਾਰਮੂਲੇ ਬੜੇ ਵਧੀਆ ਢੰਗ ਨਾਲ ਬੋਲ ਕੇ ਵਰਲਡ ਰਿਕਾਰਡ ਬਣਾਇਆ। ਇਸ ਮੌਕੇ ਤੇ ਪ੍ਰਿੰਸੀਪਲ ਸ਼੍ਰੀਮਤੀ “ਐਸ. ਅਰਚਨਾ ਰਾਜ” ਦੁਆਰਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਬੱਚਿਆਂ ਦੇ ਮਾਤਾ ਪਿਤਾ ਵੀ ਉੱਥੇ ਉਪਸਥਿਤ ਸਨ। ਮਾਤਾ ਪਿਤਾ ਵੱਲੋਂ ਸਕੂਲ ਦੁਆਰਾ ਕੀਤੇ ਗਏ ਇਸ ਮਾਸਟਰ ਮਾਇੰਡ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹੋਏ ਇਹ ਕਿਹਾ ਗਿਆ ਹੈ ਕਿ ਇਹ ਬੱਚਿਆ ਲਈ ਬਹੁਤ ਚੰਗਾ ਪਲੈਟ ਫਾਰਮ ਹੈ। ਇਸ ਦੁਆਰਾ ਬੱਚੇ ਪੜ੍ਹਾਈ ਦੇ ਨਾਲ ਨਾਲ ਇਸ ਤਰ੍ਹਾਂ ਦੇ ਵਰਲਡ ਰਿਕਾਰਡ ਪ੍ਰੋਗਰਾਮ ਵਿੱਚ ਹਿੱਸਾ ਲੈ ਕੇ ਸਕੂਲ ਦੇ ਨਾਲ ਨਾਲ ਆਪਣੇ ਮਾਤਾ ਪਿਤਾ ਦਾ ਨਾਮ ਵੀ ਰੋਸ਼ਨ ਕਰਨ ਗੇ।