*ਸਹਿਰ ਵਿਚਲੇ ਸੀਵਰੇਜ ਦੇ ਪਾਣੀ ਦਾ ਦਰੁਸਤ ਹੱਲ ਕਰਵਾਉਣ ਲਈ ਠੀਕਰੀਵਾਲਾ ਚੌਂਕ ਵਿਖੇ ਪੰਜਾਬ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਧਰਨਾ ਲਗਾਇਆ*

0
35

6 ਦਸੰਬਰ ਮਾਨਸਾ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):- ਅੱਜ ਸਹਿਰ ਵਿਚਲੇ ਸੀਵਰੇਜ ਦੇ ਪਾਣੀ ਦਾ ਦਰੁਸਤ ਹੱਲ ਕਰਵਾਉਣ ਲਈ ਠੀਕਰੀਵਾਲਾ ਚੌਂਕ ਵਿਖੇ ਪੰਜਾਬ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਧਰਨਾ ਲਗਾਇਆ ਗਿਆ I ਧਰਨੇ ਦੇ 40 ਵੇਂ ਦਿਨ ਧਰਨੇ ਤੋਂ ਪਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਰੁਲਦੂ ਸਿੰਘ ਮਾਨਸਾ ਤੇ ਪਰੈੱਸ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਸੀਵਰੇਜ ਦਾ ਮਸਲਾ ਪਿਛਲੇ ਲੰਬੇ ਸਮੇਂ ਤੋਂ ਉਲਝਿਆ ਹੋਇਆ ਜਿਸਦੇ ਪੁਖਤਾ ਹੱਲ ਕਰਨ ਦੀ ਸਹਿਰ ਦੇ ਵਾਰਡਾਂ ਦੀਆਂ ਗਲੀਆਂ ਉੱਚੀਆਂ ਕਰਨ,ਦੁਬਾਰਾ ਬਣਾਉਣ ਦਾ ਸਿਲਸਿਲਾ ਚਲਦਾ ਰਹਿੰਦਾ ਹੈ,ਜਿਸ ਨਾਲ ਸ਼ਹਿਰੀਆਂ ਦੇ ਬਣੇ ਮਕਾਨ ਨੀਵੇਂ ਹੋ ਜਾਂਦੇ ਹਨ ਤੇ ਸੀਵਰੇਜ ਦਾ ਓਵਰ ਫਲੋ ਹੋ ਕੇ ਗਲੀਆਂ ਵਿੱਚ ਪਾਣੀ ਖਿਲਰਣਾ ਜਿਉਂ ਦਾ ਤਿਉਂ ਰਹਿੰਦਾ ਹੈ,ਉਹਨਾਂ ਕਿਹਾ ਕਿ ਜਿੱਥੇ ਬਾਰਿਸ ਦੇ ਦਿਨਾਂ ਵਿੱਚ ਇਹ ਸਮੱਸਿਆ ਸਾਰੇ ਬਾਜਾਰ ਤੇ ਆਮ ਵਸੋਂ ਨੂੰ ਆਪਣੀ ਚਪੇਟ ਵਿੱਚ ਲੈ ਲੈਂਦੀ ਓਥੇ ਬਾਰਿਸ ਤੋਂ ਬਿਨਾਂ ਆਮ ਦਿਨਾਂ ਵਿੱਚ ਵੀ ਗਲੀਆਂ ਚੋਂ ਲੰਘਣ ਦੀ ਕੋਈ ਪੈਰ ਧਰਨ ਦੀ ਜਗਾ ਨਹੀਂ ਬਚਦੀ I ਉਹਨਾਂ ਕਿਹਾ ਕਿ ਬੇਸ਼ੱਕ ਵਾਰ ਵਾਰ ਇਸ ਮਸਲੇ ਦੇ ਹੱਲ ਦੀਆਂ ਕੋਸਿਸਾਂ ਕੀਤੀਆਂ ਗਈਆਂ ਜੋ ਯੋਗ ਵਿਉਂਤਬੰਦੀ ਨਾਂ ਹੋਣ ਕਾਰਨ ਸਿਰੇ ਨਹੀਂ ਚੜ ਸਕੀਆਂ ਤੇ ਸਹਿਰੀ ਪੰਜ ਸਾਲਾਂ ਤੋਂ ਏਸੇ ਵਰਤਾਰੇ ਨਾਲ ਜੂਝਦੇ ਰਹੇ I ਉਹਨਾਂ ਪੰਜਾਬ ਸਰਕਾਰ ਤੇ ਸੀਵਰੇਜ ਬੋਰਡ ਤੋਂ ਮੰਗ ਕੀਤੀ ਕਿ ਪਾਣੀ ਦੇ ਪੁਖਤਾ ਹੱਲ ਲਈ ਜਿੱਥੇ ਹੀ ਫੰਡਾਂ ਦਾ ਯੋਜਨਾਬੱਧ ਤਰੀਕੇ ਨਾਲ ਲਗਾਉਣਾ ਫੌਰੀ ਜਰੂਰੀ ਹੈ,ਓਥੇ ਹੀ ਪੰਜਾਬ ਵਿੱਚ ਕੰਪਨੀਆਂ ਵੱਲੋਂ ਭੇਜੇ ਜਾ ਰਹੇ ਰਹੇ ਪਲਾਸਟਿਕ ਪੌਲੀਥੀਨ ਲਿਫਾਫਿਆਂ ਤੇ ਪੂਰਨ ਪਾਬੰਧੀ ਲਗਾਉਣੀ ਜਰੂਰੀ ਹੈ, ਉਹਨਾਂ ਕਿਹਾ ਕਿ ਜਿਸ ਤਰੀਕੇ ਪਰਾਲੀ ਫੂਕਣ ਤੇ ਰੋਕ ਲਗਾਉਣ ਦਾ ਫੈਸਲਾ ਸਰਕਾਰ ਨੇ ਸਖਤੀ ਨਾਲ ਲਿਆ ਹੈ,ਓਸੇ ਤਰੀਕੇ ਹੀ ਲਿਫਾਫੇ ਬਣਾ ਰਹੀਆਂ ਕੰਪਨੀਆਂ ਤੇ ਸ਼ਿਕੰਜਾ ਕੱਸਿਆ ਜਾਵੇ ਤੇ ਇਸਦੀ ਵਰਤੋਂ ਪੂਰਨ ਰੋਕ ਲਗਾਈ ਜਾਵੇ ਤਾਂ ਜੋ ਵਰਤੋਂ ਤੋਂ ਬਾਅਦ ਲਿਫਾਫੇ ਪਾਣੀ ਦੀ ਸਪਲਾਈ ਵਿੱਚ ਜਾਣ ਤੋਂ ਰੋਕੇ ਜਾ ਸਕਣ I ਉਹਨਾਂ ਕਿਹਾ ਕਿ ਪੰਜਾਬ ਸਰਕਾਰ ਫੋਕੀ ਬਿਆਨਬਾਜੀ ਦੀ ਬਜਾਏ ਗਰਾਊਂਡ ਉਤੇ ਵਸਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਏ ਮਿਉਂਸੀਪਲ ਕਮੇਟੀ ਵੱਲੋਂ 37 ਕਰੋੜ ਦੇ ਪਾਸ ਕੀਤੇ ਗਏ ਮਤੇ ਉਪਰ ਗੌਰ ਕਰਕੇ ਜਲਦੀ ਫੰਡ ਜਾਰੀ ਕਰੇ ਤਾਂ ਜੋ ਸੀਵਰੇਜ ਬੋਰਡ ਇਸਨੂੰ ਸ਼ਹਿਰੀਆਂ ਦੀ ਮੰਗ ਮੁਤਾਬਿਕ ਪਾਣੀ ਦੇ ਯੋਗ ਹੱਲ ਲਈ ਵਰਤ ਸਕੇ I ਧਰਨੇ ਦੌਰਾਨ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਆਗੂ ਗੁਰਜੰਟ ਸਿੰਘ ਮਾਨਸਾ,ਜਿਲਾ ਮੀਤ ਪਰਧਾਨ ਇਕਬਾਲ ਸਿੰਘ ਫਫੜੇ,ਰਣਜੀਤ ਸਿੰਘ ਤਾਮਕੋਟ,ਸਹਿਰੀ ਆਗੂ ਸੁਖਚਰਨ ਦਾਨੇਵਾਲੀਆ,ਹਰਜਿੰਦਰ ਮਾਨਸਾਹੀਆ,ਕਰਨੈਲ ਸਿੰਘ ਮਾਨਸਾ,ਸੁਖਦੀਪ ਸਿੰਘ ਮਾਨਸਾ,ਮੱਖਣ ਸਿੰਘ ਮਾਨ,ਬਲਾਕ ਪਰਧਾਨ ਜਗਤਾਰ ਸਿੰਘ ਸਹਾਰਨਾ,ਜਸਪਾਲ ਸਿੰਘ ਉੱਭਾ,ਗੁਰਦੀਪ ਸਿੰਘ ਖਿਆਲਾ ਤੋਂ ਇਲਾਵਾ ਵਾਇਸ ਪਰਧਾਨ ਰਾਮਪਾਲ ਨਗਰ ਕੌਂਸਲ,ਐਡਵੋਕੇਟ ਬਲਕਰਨ ਸਿੰਘ ਬੱਲੀ,ਅੰਮ੍ਰਿਤਪਾਲ ਗੋਗਾ, ਹੰਸਾਂ ਸਿੰਘ,ਸਰਪੰਚ ਅਜੀਤ ਸਿੰਘ,ਅਮਰੀਕ ਸਿੰਘ ਮਾਨਸਾ,ਡਾ.ਧੰਨਾਂ ਮੱਲ ਗੋਇਲ,ਕਰਿਸਨ ਚੌਹਾਨ,ਮੇਜਰ ਸਿੰਘ ਦੂਲੋਵਾਲ,ਮਨਜੀਤ ਸਿੰਘ ਸੋਢੀ,ਮਨਜੀਤ ਸਿੰਘ ਮੀਹਾਂ,ਪੱਤਰਕਾਰ ਆਤਮਾ ਸਿੰਘ ਪਮਾਰ,ਗਗਨਦੀਪ ਸਰਮਾਂ,ਬਚਿੱਤਰ ਸਿੰਘ ਮੂਸਾ,ਅਵਤਾਰ ਸਿੰਘ ਮੰਡਾਲੀ,ਹਰਮਨ ਸਿੰਘ ਹੈਰੀ,ਕਾ.ਤੋਤਾ ਸਿੰਘ,ਕੁਲਵੰਤ ਸਿੰਘ ਮਾਨਸਾਹੀਆ,ਜਰਨੈਲ ਸਿੰਘ ਖਿਆਲਾ ਹਾਜਿਰ ਸਨ I

LEAVE A REPLY

Please enter your comment!
Please enter your name here