*ਪਿੰਡ ਝੰਡੂਕੇ ਵਿਖੇ ਮਨਾਇਆ ਵਿਸ਼ਵ ਭੂਮੀ ਦਿਵਸ*

0
17

ਮਾਨਸਾ, 05 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ)
ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲੰਵਤ ਸਿੰਘ ਆਈ.ਏ.ਐਸ. ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਹਰਪ੍ਰੀਤ ਪਾਲ ਕੌਰ ਦੇ ਦਿਸ਼ਾ-ਨਿਰਦੇਸ਼ ਹੇਠ ਬਲਾਕ ਸਰਦੂਲਗੜ੍ਹ ਦੇ ਪਿੰਡ ਝੰਡੂਕੇ ਵਿਖੇ ਵਿਸ਼ਵ ਭੂਮੀ ਦਿਵਸ ਮਨਾਇਆ ਗਿਆ। ਇਸ ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਸ਼ਮੂਲੀਅਤ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਕਾਸ ਅਫ਼ਸਰ ਸ਼੍ਰੀ ਸੁਲੇਖ ਅਮਨ ਕੁਮਾਰ ਮਹਿਲਾ ਨੇ ਕਿਸਾਨਾਂ ਨੂੰ ਖੇਤੀਬਾੜੀ ਦੇ ਮਹੱਤਵਪੂਰਨ ਅੰਗ ਮਿੱਟੀ ਦੀਆਂ ਗੁਣਤਾਵਾਂ ਬਾਰੇ ਜਾਣਕਾਰੀ ਸਾਂਝੀ ਕਰਦਿਆ ਕਿਹਾ ਕਿ ਜ਼ਮੀਨ ਦੀ ਪਰਖ਼ ਹਰ ਤਿੰਨ ਸਾਲ ਜਾਂ ਹਰ ਫ਼ਸਲੀ ਚੱਕਰ ਪਿੱਛੋਂ ਕਰਵਾਈ ਜਾਣੀ ਚਾਹੀਦੀ ਹੈ। ਰੇਤਲੀਆਂ ਜ਼ਮੀਨਾਂ ਦੀ ਜਾਂਚ ਜਲਦੀ ਕਰਵਾਉਣ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾਂ ਉਨਾਂ ਵੱਲੋਂ ਕੱਲਰ ਸੁਧਾਰ ਵਾਸਤੇ ਮਿੱਟੀ ਦੇ ਨਮੂਨੇ ਲੈਣ ਦੀ ਸੁਚੱਜੇ ਢੰਗ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕੱਲਰ ਜ਼ਮੀਨ ਵਿਚਲੇ ਲੂਣਾਂ ਤੇ ਪਾਣੀ ਦੇ ਆਪਸੀ ਸੰਪਰਕ ਨਾਲ ਬਣਦਾ ਹੈ। ਇਸ ਕਰਕੇ ਮਿੱਟੀ ਦਾ ਨਮੂਨਾ ਹਰ ਡੂੰਘਾਈ ਤੋਂ ਵੱਖਰਾ-ਵੱਖਰਾ ਲੈਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਜ਼ਮੀਨਾਂ ਵਿਚੋਂ ਮਿੱਟੀ ਦਾ ਨਮੂਨਾ ਵਰਮੇ ਨਾਲ ਜਾਂ ਇਕ ਮੀਟਰ (100 ਸੈਂਟੀਮੀਟਰ) ਡੂੰਘਾ ਟੋਆ ਪੁੱਟ ਕੇ ਲੈਣਾ ਚਾਹੀਦਾ ਹੈ। ਟੋਏ ਵਿੱਚ ਜ਼ਮੀਨ ਦੀ ਉਪਰਲੀ ਸਤਹਿ ਤੋਂ 15 ਸੈਂਟੀਮੀਟਰ, 30 ਸੈਂਟੀਮੀਟਰ ਅਤੇ 60 ਸੈਂਟੀਮੀਟਰ ਤੇ ਨਿਸ਼ਾਨ ਲਗਾਕੇ 15 ਸੈਂਟੀਮੀਟਰ ਦੀ ਡੂੰਘਾਈ ਤੇ ਬਾਲਟੀ ਜਾਂ ਕੜਾਹੀ ਰੱਖ ਕੇ ਉਸ ਵਿੱਚ ਉਪਰੋਂ ਹੇਠਾਂ ਵੱਲ 15 ਸੈਂਟੀਮੀਟਰ ਦੇ ਨਿਸ਼ਾਨ ਤੱਕ ਇਕਸਾਰ ਮਿੱਟੀ ਲਾਹੋ, ਜਿਸ ਦਾ ਭਾਰ ਲਗਭਗ ਇਕ ਕਿੱਲੋ ਹੋ ਜਾਵੇ। ਇਸ ਤਰ੍ਹਾਂ 15 ਤੋਂ 30 ਸੈਂਟੀਮੀਟਰ, 30 ਤੋਂ 60 ਸੈਂਟੀਮੀਟਰ ਅਤੇ 60 ਤੋਂ 100 ਸੈਂਟੀਮੀਟਰ ਤਹਿਆਂ ਚੋਂ ਮਿੱਟੀ ਦਾ ਨਮੂਨਾ ਵੱਖੋ-ਵੱਖਰਾ ਭਰ ਲੈਣਾ ਚਾਹੀਦਾ ਹੈ। ਜੇਕਰ ਵਿਚਕਾਰ ਕੋਈ ਸਖ਼ਤ ਜਾਂ ਰੋੜਾਂ ਦੀ ਤਹਿ ਆ ਜਾਵੇ, ਤਾਂ ਉਸਦੀ ਡੂੰਘਾਈ ਅਤੇ ਮੋਟਾਈ ਨਾਪ ਕੇ ਵੱਖਰਾ ਨਮੂਨਾ ਭਰ ਲੈਣਾ ਚਾਹੀਦਾ ਹੈ। ਇਨ੍ਹਾਂ ਮਿੱਟੀ ਦੇ ਨਮੂਨਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕੱਪੜੇ ਦੀਆਂ ਥੈਲੀਆਂ ਵਿੱਚ ਵੱਖ-ਵੱਖ ਪਾਉਣ ਪਿੱਛੋਂ ਲੇਬਲ ਲਾ ਦੇਣਾ ਚਾਹੀਦਾ ਹੈ, ਜਿਸ ਉਤੇ ਨਮੂਨਾ ਲੈਣ ਦੀ ਤਰੀਕ ਅਤੇ ਡੂੰਘਾਈ ਦਰਜ਼ ਹੋਵੇ।
ਇਸ ਤੋਂ ਇਲਾਵਾ ਉਨਾਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਅਪੀਲ ਕਰਦਿਆ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਮਿੱਟੀ ਵਿਚਲੇ ਜਰੂਰੀ ਤੱਤ ਅਤੇ ਮਿੱਤਰ ਕੀਟ ਭਾਵ ਗੰਡੋਏ ਨਸ਼ਟ ਹੋ ਜਾਂਦੇ ਹਨ ਇਸ ਲਈ ਪਰਾਲੀ ਨੂੰ ਅੱਗ ਲਾਉਣ ਤੋ ਗੁਰੇਜ ਕਰਨਾ ਚਾਹੀਂਦਾ ਹੈ। ਉਨਾਂ ਕਣਕ ਦੀ ਫਸਲ ’ਤੇ ਗੁਲਾਬੀ ਸੁੰਡੀ ਦੇ ਹਮਲੇ ਪ੍ਰਤੀ ਸੁਚੇਤ ਰਹਿਣ ਬਾਰੇ ਜਾਗਰੂਕ ਕੀਤਾ ਅਤੇ ਹਮਲਾ ਹੋਣ ਦੀ ਹਾਲਤ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਸਪਰੇਆਂ ਦੀ ਵਰਤੋਂ ਕਰਨ ਦੇ ਨਾਲ-ਨਾਲ ਬੇਲੋੜੀਆਂ ਖਾਦਾ ਦੀ ਵਰਤੋਂ ਕਰਨ ਤੋਂ ਗੁਰੇਜ ਕਰਨ ਬਾਰੇ ਕਿਹਾ।
ਇਸ ਮੌਕੇ ਕਿਸਾਨਾਂ ਤੋਂ ਇਲਾਵਾ ਖੇਤੀਬਾੜੀ ਉਪ-ਨਿਰੀਖਕ ਸ਼੍ਰੀ ਹਰਵਿੰਦਰ ਸਿੰਘ ਅਤੇ ਸ਼੍ਰੀ ਪ੍ਰਭਜੋਤ ਸਿੰਘ ਮੌਜੂਦ ਸਨ।ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲੰਵਤ ਸਿੰਘ ਆਈ.ਏ.ਐਸ. ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਹਰਪ੍ਰੀਤ ਪਾਲ ਕੌਰ ਦੇ ਦਿਸ਼ਾ-ਨਿਰਦੇਸ਼ ਹੇਠ ਬਲਾਕ ਸਰਦੂਲਗੜ੍ਹ ਦੇ ਪਿੰਡ ਝੰਡੂਕੇ ਵਿਖੇ ਵਿਸ਼ਵ ਭੂਮੀ ਦਿਵਸ ਮਨਾਇਆ ਗਿਆ। ਇਸ ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਸ਼ਮੂਲੀਅਤ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਕਾਸ ਅਫ਼ਸਰ ਸ਼੍ਰੀ ਸੁਲੇਖ ਅਮਨ ਕੁਮਾਰ ਮਹਿਲਾ ਨੇ ਕਿਸਾਨਾਂ ਨੂੰ ਖੇਤੀਬਾੜੀ ਦੇ ਮਹੱਤਵਪੂਰਨ ਅੰਗ ਮਿੱਟੀ ਦੀਆਂ ਗੁਣਤਾਵਾਂ ਬਾਰੇ ਜਾਣਕਾਰੀ ਸਾਂਝੀ ਕਰਦਿਆ ਕਿਹਾ ਕਿ ਜ਼ਮੀਨ ਦੀ ਪਰਖ਼ ਹਰ ਤਿੰਨ ਸਾਲ ਜਾਂ ਹਰ ਫ਼ਸਲੀ ਚੱਕਰ ਪਿੱਛੋਂ ਕਰਵਾਈ ਜਾਣੀ ਚਾਹੀਦੀ ਹੈ। ਰੇਤਲੀਆਂ ਜ਼ਮੀਨਾਂ ਦੀ ਜਾਂਚ ਜਲਦੀ ਕਰਵਾਉਣ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾਂ ਉਨਾਂ ਵੱਲੋਂ ਕੱਲਰ ਸੁਧਾਰ ਵਾਸਤੇ ਮਿੱਟੀ ਦੇ ਨਮੂਨੇ ਲੈਣ ਦੀ ਸੁਚੱਜੇ ਢੰਗ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕੱਲਰ ਜ਼ਮੀਨ ਵਿਚਲੇ ਲੂਣਾਂ ਤੇ ਪਾਣੀ ਦੇ ਆਪਸੀ ਸੰਪਰਕ ਨਾਲ ਬਣਦਾ ਹੈ। ਇਸ ਕਰਕੇ ਮਿੱਟੀ ਦਾ ਨਮੂਨਾ ਹਰ ਡੂੰਘਾਈ ਤੋਂ ਵੱਖਰਾ-ਵੱਖਰਾ ਲੈਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਜ਼ਮੀਨਾਂ ਵਿਚੋਂ ਮਿੱਟੀ ਦਾ ਨਮੂਨਾ ਵਰਮੇ ਨਾਲ ਜਾਂ ਇਕ ਮੀਟਰ (100 ਸੈਂਟੀਮੀਟਰ) ਡੂੰਘਾ ਟੋਆ ਪੁੱਟ ਕੇ ਲੈਣਾ ਚਾਹੀਦਾ ਹੈ। ਟੋਏ ਵਿੱਚ ਜ਼ਮੀਨ ਦੀ ਉਪਰਲੀ ਸਤਹਿ ਤੋਂ 15 ਸੈਂਟੀਮੀਟਰ, 30 ਸੈਂਟੀਮੀਟਰ ਅਤੇ 60 ਸੈਂਟੀਮੀਟਰ ਤੇ ਨਿਸ਼ਾਨ ਲਗਾਕੇ 15 ਸੈਂਟੀਮੀਟਰ ਦੀ ਡੂੰਘਾਈ ਤੇ ਬਾਲਟੀ ਜਾਂ ਕੜਾਹੀ ਰੱਖ ਕੇ ਉਸ ਵਿੱਚ ਉਪਰੋਂ ਹੇਠਾਂ ਵੱਲ 15 ਸੈਂਟੀਮੀਟਰ ਦੇ ਨਿਸ਼ਾਨ ਤੱਕ ਇਕਸਾਰ ਮਿੱਟੀ ਲਾਹੋ, ਜਿਸ ਦਾ ਭਾਰ ਲਗਭਗ ਇਕ ਕਿੱਲੋ ਹੋ ਜਾਵੇ। ਇਸ ਤਰ੍ਹਾਂ 15 ਤੋਂ 30 ਸੈਂਟੀਮੀਟਰ, 30 ਤੋਂ 60 ਸੈਂਟੀਮੀਟਰ ਅਤੇ 60 ਤੋਂ 100 ਸੈਂਟੀਮੀਟਰ ਤਹਿਆਂ ਚੋਂ ਮਿੱਟੀ ਦਾ ਨਮੂਨਾ ਵੱਖੋ-ਵੱਖਰਾ ਭਰ ਲੈਣਾ ਚਾਹੀਦਾ ਹੈ। ਜੇਕਰ ਵਿਚਕਾਰ ਕੋਈ ਸਖ਼ਤ ਜਾਂ ਰੋੜਾਂ ਦੀ ਤਹਿ ਆ ਜਾਵੇ, ਤਾਂ ਉਸਦੀ ਡੂੰਘਾਈ ਅਤੇ ਮੋਟਾਈ ਨਾਪ ਕੇ ਵੱਖਰਾ ਨਮੂਨਾ ਭਰ ਲੈਣਾ ਚਾਹੀਦਾ ਹੈ। ਇਨ੍ਹਾਂ ਮਿੱਟੀ ਦੇ ਨਮੂਨਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕੱਪੜੇ ਦੀਆਂ ਥੈਲੀਆਂ ਵਿੱਚ ਵੱਖ-ਵੱਖ ਪਾਉਣ ਪਿੱਛੋਂ ਲੇਬਲ ਲਾ ਦੇਣਾ ਚਾਹੀਦਾ ਹੈ, ਜਿਸ ਉਤੇ ਨਮੂਨਾ ਲੈਣ ਦੀ ਤਰੀਕ ਅਤੇ ਡੂੰਘਾਈ ਦਰਜ਼ ਹੋਵੇ।
ਇਸ ਤੋਂ ਇਲਾਵਾ ਉਨਾਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਅਪੀਲ ਕਰਦਿਆ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਮਿੱਟੀ ਵਿਚਲੇ ਜਰੂਰੀ ਤੱਤ ਅਤੇ ਮਿੱਤਰ ਕੀਟ ਭਾਵ ਗੰਡੋਏ ਨਸ਼ਟ ਹੋ ਜਾਂਦੇ ਹਨ ਇਸ ਲਈ ਪਰਾਲੀ ਨੂੰ ਅੱਗ ਲਾਉਣ ਤੋ ਗੁਰੇਜ ਕਰਨਾ ਚਾਹੀਂਦਾ ਹੈ। ਉਨਾਂ ਕਣਕ ਦੀ ਫਸਲ ’ਤੇ ਗੁਲਾਬੀ ਸੁੰਡੀ ਦੇ ਹਮਲੇ ਪ੍ਰਤੀ ਸੁਚੇਤ ਰਹਿਣ ਬਾਰੇ ਜਾਗਰੂਕ ਕੀਤਾ ਅਤੇ ਹਮਲਾ ਹੋਣ ਦੀ ਹਾਲਤ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਸਪਰੇਆਂ ਦੀ ਵਰਤੋਂ ਕਰਨ ਦੇ ਨਾਲ-ਨਾਲ ਬੇਲੋੜੀਆਂ ਖਾਦਾ ਦੀ ਵਰਤੋਂ ਕਰਨ ਤੋਂ ਗੁਰੇਜ ਕਰਨ ਬਾਰੇ ਕਿਹਾ।
ਇਸ ਮੌਕੇ ਕਿਸਾਨਾਂ ਤੋਂ ਇਲਾਵਾ ਖੇਤੀਬਾੜੀ ਉਪ-ਨਿਰੀਖਕ ਸ਼੍ਰੀ ਹਰਵਿੰਦਰ ਸਿੰਘ ਅਤੇ ਸ਼੍ਰੀ ਪ੍ਰਭਜੋਤ ਸਿੰਘ ਮੌਜੂਦ ਸਨ।

LEAVE A REPLY

Please enter your comment!
Please enter your name here