ਮਾਨਸਾ 01 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਅੱਜ ਪੰਜਾਬ ਸਰਕਾਰ ਵੱਲੋਂ PSTET ਦੀ ਪ੍ਰੀਖਿਆ ਲਈ ਮਾਨਸਾ ਵਿਖੇ ਪਹੁੰਚਣ ਵਾਲੇ ਪ੍ਰੀਖਿਆਰਥੀਆਂ ਲਈ ਮਾਸਟਰ ਤਰਸੇਮ ਗੋਇਲ ਸਟੇਟ ਅਵਾਰਡੀ ਵੱਲੋਂ ਮਾਨਸਾ ਬੱਸ ਸਟੈਂਡ ਤੇ ਸੇਵਾ ਸਿੰਘ ਠੀਕਰੀਵਾਲਾ ਚੋਂਕ ਵਿਖੇ ਸੈਂਟਰ ਲੋਕੇਸ਼ਨ ਸਹਾਇਤਾ ਕੇਂਦਰ ਬਣਾਇਆ ਗਿਆ ਜਿਸ ਵਿੱਚ ਬਾਹਰੋਂ ਆਏ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਕੇਂਦਰ ਦਾ ਰਸਤਾ ਅਤੇ ਸਹੀ ਲੋਕੇਸ਼ਨ ਦੱਸੀ ਗਈ ਇਸ ਸਮੇਂ ਪ੍ਰੀਖਿਆਰਥੀਆਂ ਲਈ ਚਾਹ ਅਤੇ ਬਿਸਕੁਟਾਂ ਦਾ ਲੰਗਰ ਵੀ ਲਾਇਆ ਗਿਆ ਇਸ ਸਮੇਂ ਕੁਲਵਿੰਦਰ ਸਿੰਘ ਅਤੇ ਸੰਦੀਪ ਸਿੰਘ ਨੇ ਸਹਿਯੋਗ ਕੀਤਾ