ਫਗਵਾੜਾ 24 ਨਵੰਬਰ (ਸਾਰਾ ਯਹਾਂ/ਸ਼ਿਵ ਕੋੜਾ) ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਗਵਰਨਰ ਲਾਇਨ ਰਸ਼ਪਾਲ ਸਿੰਘ ਬੱਚਾਜੀਵੀ ਨੇ ਰੀਜਨ ਚੇਅਰਮੈਨ ਲਾਇਨ ਆਸ਼ੂ ਮਾਰਕੰਡਾ ਦੇ ਸੁਭਾਸ਼ ਨਗਰ ਸਥਿਤ ਦਫਤਰ ਚਿਰਾਗ ਐਸੋਸੀਏਟਸ ਦਾ ਦੌਰਾ ਕੀਤਾ। ਜਿੱਥੇ ਰੀਜ਼ਨ ਚੇਅਰਮੈਨ ਲਾਇਨ ਆਸ਼ੂ ਮਾਰਕੰਡਾ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਦੋਵਾਂ ਲਾਇਨਜ਼ ਅਹੁਦੇਦਾਰਾਂ ਵਿਚਾਲੇ ਦਸੰਬਰ ਮਹੀਨੇ ਦੇ ਪ੍ਰਾਜੈਕਟਾਂ ਸਬੰਧੀ ਵਿਚਾਰਾਂ ਹੋਈਆਂ। ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਲਾਇਨ ਆਸ਼ੂ ਮਾਰਕੰਡਾ ਨੇ ਦੱਸਿਆ ਕਿ ਦਸੰਬਰ ਮਹੀਨੇ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਇਹ ਕੈਲੰਡਰ ਵਰ੍ਹੇ ਦਾ ਆਖਰੀ ਮਹੀਨਾ ਹੈ। ਜਿਸ ਵਿੱਚ ਕ੍ਰਿਸਮਸ ਅਤੇ ਨਵੇਂ ਸਾਲ ਵਰਗੇ ਆਯੋਜਨ ਅਤੇ ਸਰਦੀ ਦਾ ਪੂਰਾ ਜ਼ੋਰ ਰਹਿੰਦਾ ਹੈ। ਇਸ ਲਈ ਅੱਜ ਦੀ ਮੀਟਿੰਗ ਵਿੱਚ ਲਾਇਨਜ਼ 321-ਡੀ ਦੀਆਂ ਸਾਰੀਆਂ ਕਲੱਬਾਂ ਨੂੰ ਜਿਨ੍ਹਾਂ ਪ੍ਰੋਜੈਕਟਾਂ ਲਈ ਪ੍ਰੇਰਿਤ ਕੀਤਾ ਜਾਣਾ ਹੈ, ਉਨ੍ਹਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਡਿਸਟ੍ਰਿਕਟ ਗਵਰਨਰ ਲਾਇਨ ਬੱਚਾਜੀਵੀ ਨੇ ਕਿਹਾ ਕਿ ਠੰਢ ਦੇ ਮੌਸਮ ਵਿੱਚ ਗਰੀਬ ਵਰਗ ਦੇ ਲੋਕਾਂ ਨੂੰ ਠੰਢ ਤੋਂ ਬਚਣ ਲਈ ਕਾਫੀ ਜੱਦੋ-ਜਹਿਦ ਕਰਨੀ ਪੈਂਦੀ ਹੈ। ਇਸ ਲਈ ਇਹ ਕੋਸ਼ਿਸ਼ ਰਹੇਗੀ ਕਿ ਲੋੜਵੰਦ ਵਿਦਿਆਰਥੀਆਂ ਨੂੰ ਗਰਮ ਜੁਰਾਬਾਂ, ਬੂਟ ਅਤੇ ਸਵੈਟਰ ਆਦਿ ਵੰਡੇ ਜਾਣ। ਇਸ ਤੋਂ ਇਲਾਵਾ ਸਮੂਹ ਲਾਇਨਜ਼ ਕਲੱਬਾਂ ਨੂੰ ਝੁੱਗੀਆਂ ਵਿੱਚ ਰਹਿਣ ਵਾਲੇ ਗਰੀਬ ਲੋਕਾਂ ਨੂੰ ਗਰਮ ਕੰਬਲ ਵਰਗੀਆਂ ਜ਼ਰੂਰੀ ਚੀਜ਼ਾਂ ਭੇਂਟ ਕਰਨ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ। ਇਸੇ ਵਿਸ਼ੇ ’ਤੇ ਅੱਜ ਰੀਜ਼ਨ ਚੇਅਰਮੈਨ ਆਸ਼ੂ ਮਾਰਕੰਡਾ ਨਾਲ ਵਿਚਾਰ ਚਰਚਾ ਕੀਤੀ ਗਈ ਹੈ ਤਾਂ ਜੋ ਇਸ ਸੁਨੇਹਾ ਰੀਜਨ ਦੀਆਂ ਸਾਰੀਆਂ ਕਲੱਬਾਂ ਤੱਕ ਪਹੁੰਚਾਇਆ ਜਾ ਸਕੇ।