*ਸਿਵਲ ਸਰਜਨ ਮਾਨਸਾ ਨੇ ਜ਼ਿਲ੍ਹੇ ਦੇ ਵੱਖ-ਵੱਖ ਸਿਹਤ ਕੇਂਦਰਾਂ ਦਾ ਅਚਨਚੇਤ ਕੀਤਾ ਦੌਰਾ*

0
20

ਮਾਨਸਾ 11 ਨਵੰਬਰ (ਸਾਰਾ ਯਹਾਂ/ਚਾਨਣ ਦੀਪ ਸਿੰਘ ਔਲਖ) ਪੰਜਾਬ ਸਰਕਾਰ ਵੱਲੋਂ ਆਪਣੀ ਵਚਨਵੱਤਾ ਨੂੰ ਦਰਸ਼ਾਉਂਦੇ ਹੋਏ ਲੋਕਾਂ ਨੂੰ ਵਧੀਆ ਅਤੇ ਬਿਹਤਰ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਤਹਿਤ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ, ਸਿਹਤ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਡਾਕਟਰ ਹਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਡਿਪਟੀ ਕਮਿਸ਼ਨਰ ਮਾਨਸਾ ਸ੍ਰ.ਕੁਲਵੰਤ ਸਿੰਘ ਆਈ.ਏ.ਐਸ.ਦੀ ਅਗਵਾਈ ਹੇਠ ਸਿਵਲ ਸਰਜਨ ਮਾਨਸਾ ਡਾਕਟਰ ਰਣਜੀਤ ਸਿੰਘ ਰਾਏ ਨੇ ਜ਼ਿਲ੍ਹੇ ਦੇ ਵੱਖ-ਵੱਖ ਸਿਹਤ ਕੇਂਦਰਾਂ ਦਾ ਦੌਰਾ ਕੀਤਾ। ਇਸ ਲੜੀ ਦੇ ਤਹਿਤ ਹੈਲਥ ਐਂਡ ਵੈਲਨੇਂਸ ਸੈਂਟਰ ਜਵਾਹਰਕੇ ਵਿਖੇ ਦੌਰਾ ਕਰਨ ਦੌਰਾਨ ਉਹਨਾਂ ਨੇ ਇੱਕਤਰ ਹੋਏ ਲੋਕਾਂ ਨੂੰ ਡੇਂਗੂ ਮਲੇਰੀਆ ਅਤੇ ਹੋਰ ਬਿਮਾਰੀਆਂ ਤੋਂ ਬਚਓ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ਼ ਖੜੇ ਪਾਣੀ ਤੇ ਪੈਦਾ ਹੁੰਦਾ ਹੈ ਸਾਨੂੰ ਆਪਣੇ ਘਰਾਂ ਦੇ ਆਲੇ ਦੁਆਲੇ, ਗਮਲਿਆਂ,ਕੁੱਲਰਾ,ਟਾਇਰਾਂ ਆਦਿ ਦੇ ਵਿੱਚ ਪਾਣੀ ਖੜਾ ਨਹੀਂ ਹੋਣ ਦੇਣਾ ਚਾਹੀਦਾ, ਜੇਕਰ ਇਹ ਪਾਣੀ ਲੰਮਾ ਸਮਾਂ ਇੱਕ ਥਾਂ ਤੇ ਖੜਾ ਰਹੇਗਾ ਤਾਂ ਇਸ ਉਤੇ ਮੱਛਰ ਪੈਦਾ ਹੋਵੇਗਾ। ਇਸ ਲਈ ਸਾਨੂੰ ਹਫ਼ਤੇ ਦੇ ਅੰਦਰ ਇੱਕ ਵਾਰੀ ਪਾਣੀ ਨੂੰ ਸੁਕਾ ਦੇਣਾ ਜਾਂ ਬਦਲ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ “ਡੇਂਗੂ ਤੇ ਵਾਰ ” ਮੁਹਿੰਮ ਦੇ ਤਹਿਤ ਇਹ ਜਾਣਕਾਰੀ ਗਰਾਉਂਡ ਪੱਧਰ ਤੱਕ ਦਿੱਤੀ ਜਾ ਰਹੀ ਹੈ, ਨਾਲ ਹੀ ਉਹਨਾਂ ਨੇ ਦੱਸਿਆ ਕਿ ਡੇਂਗੂ ਫੈਲਾਉਣ ਵਾਲਾ ਮੱਛਰ ਸਾਨੂੰ ਦਿਨ ਵੇਲੇ ਕਟਦਾ ਹੈ। ਹੈਲਥ ਐਂਡ ਵੈਲਨੈਸ ਸੈਂਟਰ ਜੁਵਾਰਕੇ ਵਿਖੇ ਸਿਵਲ ਸਰਜਨ ਮਾਨਸਾ ਨੇ ਸਭ ਤੋਂ ਪਹਿਲਾਂ ਸਟਾਫ਼ ਦੀ ਹਾਜ਼ਰੀ ਤੇ ਤਸੱਲੀ ਪ੍ਰਗਟਾਈ ਉਸ ਉਪਰੰਤ ਦਵਾਈਆਂ ਦਾ ਸਟਾਕ ਰਜਿਸਟਰ ਅਤੇ ਦਵਾਈਆਂ ਦੀ ਐਕਸਪਾਇਰੀ ਡੇਟ ਚੈੱਕ ਕੀਤੀ ਅਤੇ ਲੋਕਾਂ ਤੋਂ ਮਿਲ ਰਹੀਆਂ ਸਿਹਤ ਸੇਵਾਵਾਂ ਦਾ ਮੁਲਾਂਕਣ ਕੀਤਾ ਇਸ ਮੁਲਾਂਕਣ ਦੌਰਾਨ ਉਨਾਂ ਨੇ ਤਸੱਲੀ ਪ੍ਰਗਟਾਈ।

  ਇਸ ਉਪਰੰਤ ਉਨਾਂ ਨੇ ਹੈਲਥ ਵੇਲਨੇਸ ਸੈਂਟਰ ਬਰੇ ,ਸਬ ਸੈਂਟਰ ਬਰੇ ਅਤੇ ਆਮ ਆਦਮੀ ਕਲੀਨਿਕ ਬਰੇ ਦਾ ਦੌਰਾ ਕੀਤਾ, ਇੰਨਾ ਸਿਹਤ ਸੰਸਥਾਵਾਂ ਵਿਖੇ ਮਿਲ ਰਹੀਆਂ ਸਿਹਤ ਸੁਵਿਧਾਵਾਂ ਦਾ ਮੁਲਾਂਕਨ ਕੀਤਾ ਅਤੇ ਨਾਲ ਹੀ ਸਟਾਫ਼ ਨੂੰ ਹਦਾਇਤ ਕੀਤੀ ਕਿ ਸਮੇਂ ਸਿਰ ਡਿਊਟੀ ਤੇ ਆਉਣਾ ਯਕੀਨੀ ਬਣਾਇਆ ਜਾਵੇ, ਤਾਂ ਜੋ ਇੰਨਾ ਸਿਹਤ ਸੰਸਥਾਵਾਂ ਵਿੱਚ ਆਉਣ ਵਾਲੇ ਕਿਸੇ ਵੀ ਮਰੀਜ਼ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਨੇ ਇਹ ਵੀ ਦੱਸਿਆ ਕਿ ਆਮ ਆਦਮੀ ਕਲੀਨਿਕ ਵਿੱਚ 80 ਤਰ੍ਹਾਂ ਦੀਆਂ ਦਵਾਈਆਂ ਅਤੇ 40 ਤਰ੍ਹਾਂ ਦੇ ਟੈਸਟ ਲੋਕਾਂ ਨੂੰ ਬਿਲਕੁਲ ਮੁਫ਼ਤ ਮੁਹਈਆ ਕਰਵਾਏ ਜਾਂਦੇ ਹਨ ਜਦ ਕਿ ਹੈਲਥ ਐਂਡ ਵੈਲਨੈਸ ਸੈਂਟਰ ਵਿਖੇ 35 ਤੋਂ 40 ਕਿਸਮ ਦੀਆਂ ਦਵਾਈਆਂ ਜਿਨਾਂ ਵਿੱਚ ਬੀ.ਪੀ.ਅਤੇ ਸ਼ੂਗਰ ਆਦਿ ਦੀਆਂ ਦਵਾਈਆਂ ਵੀ ਲਗਾਤਾਰ ਉਪਲਬਧ ਹਨ ਜੋ ਹਰ ਵੇਲੇ ਲੋਕਾਂ ਨੂੰ ਮੁਫ਼ਤ ਮੁਹਈਆ ਕਰਾਈਆਂ ਜਾਂਦੀਆਂ ਹਨ ਇਸ ਮੌਕੇ ਵਿਜੇ ਕੁਮਾਰ ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ, ਅਵਤਾਰ ਸਿੰਘ ਜ਼ਿਲਾ ਪ੍ਰੋਗਰਾਮ ਮੈਨੇਜਰ, ਅਸ਼ਵਨੀ ਕੁਮਾਰ ਹੈਲਥ ਸੁਪਰਵਾਈਜ਼ਰ, ਰਾਮ ਕੁਮਾਰ ਹੈਲਥ ਸੁਪਰਵਾਈਜ਼ਰ ,ਬੇਅੰਤ ਕੌਰ ਸੀ.ਐਚ.ਓ. ਅਤੇ ਆਮ ਆਦਮੀ ਕਲੀਨਿਕ ਬਰੇ ਦੇ ਡਾਕਟਰ ਮਮਤਾ , ਹਰਜੀਤ ਕੌਰ ਐਲ.ਐਚ.ਵੀ. ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।

LEAVE A REPLY

Please enter your comment!
Please enter your name here