*ਸੀਵਰੇਜ ਦੇ ਗੰਦੇ ਪਾਣੀ ਨੇ ਸਾਡੇ ਦੀਵੇ ਬੁਜਾ ਦਿੱਤੇ/ ਦੀਵਾਲੀ ਦੇ ਦਿਨ ਤੋਂ ਲਗਾਤਾਰ ਧਰਨਾ ਜਾਰੀ/ ਮਾਨਸਾ ਦਾ ਨਹੀਂ ਕੋਈ ਵਾਲੀਵਾਰਸ*

0
63

ਮਾਨਸਾ, 04 ਨਵੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) 

ਮਾਨਸਾ ਸ਼ਹਿਰ ਵਿੱਚ ਸੀਵਰੇਜ ਦੇ ਗੰਦੇ ਪਾਣੀ ਨੇ ਜੀਣਾ ਦੁਬਰ ਕੀਤਾ ਹੋਇਆ ਹੈ। ਬੇਸ਼ੱਕ ਵੁਆਇਸ ਆਫ ਮਾਨਸਾ, ਰਾਜਨੀਤਿਕ ਪਾਰਟੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਸ਼ਹਿਰ ਦੇ ਵਸਨੀਕਾਂ ਦੇ ਸਹਿਯੋਗ ਨਾਲ 22 ਦਿਨ ਲਗਾਤਰ ਧਰਨਾ ਚੱਲਿਆ। ਇਹ ਬੋਲਦਿਆਂ ਰਾਮਪਾਲ  ਸਿੰਘ ਬੱਪੀਆਣਾ ਵਾਇਸ ਪ੍ਰਧਾਨ ਨਗਰ ਕੌਂਸਲ ਮਾਨਸਾ ਨੇ ਕਿਹਾ ਕਿ 

ਫਿਰ ਵੋਟਾਂ ਆ ਗਈਆਂ। ਦੂਜੀਆਂ ਵਿਰੋਧੀ ਪਾਰਟੀਆਂ ਵਾਗੂੰ ਲਾਰਾ ਲਾ ਕੇ ਧਰਨਾ ਚੁਕਵਾ ਦਿੱਤਾ ਅਤੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ ਸੀਵਰੇਜ ਅਤੇ ਸ਼ਹਿਰ ਦੀਆਂ ਹੋਰ ਸਮੱਸਿਆ ਲਈ 44 ਕਰੋੜ ਜਾਰੀ ਕੀਤਾ। ਪਰ ਅੱਜ ਤੱਕ 44 ਕਰੋੜ ਦਾ ਕੋਈ ਪਤਾ ਨਹੀਂ ਲੱਗਿਆ। ਕਿਉਂਕਿ ਸ਼ਹਿਰ ਦੀਆਂ ਸਮੱਸਿਆਵਾਂ ਜਿਉਂ ਦੀ ਤਿਊਂ ਪਈਆਂ ਹਨ। ਸੀਵਰੇਜ ਦੇ ਗੰਦੇ ਪਾਣੀ ਨੇ ਸ਼ਹਿਰ ਵਾਸੀਆਂ ਦਾ ਜੀਣਾ ਦੁਬਰ ਕੀਤਾ ਹੋਇਆ। ਰਿਸ਼ਤੇਦਾਰ ਘਰੇ ਨਹੀਂ ਆਉਂਦੇ ਕਹਿੰਦੇ ਤੁਸੀਂ ਤਾਂ ਗੰਦ ਵਿੱਚ ਹੀ ਮਰੋਂਗੇ। ਦੀਵਾਲੀ ਅਤੇ ਵਿਸ਼ਵਕਰਮਾ ਦਿਹਾੜੇ ਤੇ ਸ਼ਹਿਰ ਸਾਫ਼ ਤਾਂ ਕੀ ਹੋਣਾ ਸੀ, ਸਗੋਂ ਸੀਵਰੇਜ ਦੇ ਗੰਦੇ ਪਾਣੀ ਨੇ ਸਾਡੇ ਦੀਵੇ ਬੁਜਾ ਦਿੱਤੇ। ਇਸ ਮੌਕੇ ਅਮ੍ਰਿਤ ਪਾਲ ਗੋਗਾ ਨੇ ਕਿਹਾ ਕਿ ਮਾਨਸਾ ਸ਼ਹਿਰ ਦਾ ਕੋਈ ਵਾਲੀਵਾਰਸ ਨਹੀਂ, ਕਿਉਂਕਿ ਮਾਜੂਦਾ ਵਿਧਾਇਕ ਦੇ ਘਰ ਦੇ ਅੱਗੇ ਵੀ ਸੀਵਰੇਜ ਦਾ ਪਾਣੀ ਛੱਲਾਂ ਮਾਰਦਾ ਫਿਰਦਾ ਹੈ। ਕੱਲ ਉਸੇ ਥਾਂ ਤੇ ਇੱਕ ਆਟੋ ਜਿਸ ਵਿੱਚ ਦੋ ਛੋਟਿਆਂ ਬੱਚੀਆਂ ਬੈਠੀਆਂ ਸਨ ਮੂੱਧੇ ਮੂੰਹ ਗੰਦੇ ਪਾਣੀ ਵਿੱਚ ਡਿੱਗ ਪਈਆਂ। 

ਹੁਣ ਅਸੀਂ ਇਹ ਧਰਨਾ ਉਦੋਂ ਚੱਕਾਂਗੇ ਜਦੋਂ ਸੀਵਰੇਜ ਦਾ ਕੰਮ ਸੁ਼ਰੂ ਹੋਵੇਗਾ। ਇਸ ਮੌਕੇ ਤੇ ਅਜੀਤ ਸਿੰਘ ਸਰਪੰਚ ਵਾਰਡ ਨੰਬਰ 1, ਹੰਸਾ ਸਿੰਘ ਵਾਰਡ ਨੰਬਰ 11, ਗੁਰਦੀਪ ਸਿੰਘ ਦੀਪਾ ਸਾਬਕਾ mc ਵਾਰਡ ਨੰਬਰ 5, ਪਰਦੀਪ ਮਾਖਾ ਆਦਿ ਹਾਜਰ ਸਨ।

LEAVE A REPLY

Please enter your comment!
Please enter your name here