ਮਾਨਸਾ, 04 ਨਵੰਬਰ (ਸਾਰਾ ਯਹਾਂ/ਵਿਨਾਇਕ ਸ਼ਰਮਾ) ਸਥਾਨਕ ਐਸ.ਡੀ.ਕੇ.ਐਲ.ਡੀ.ਏ.ਵੀ. ਪਬਲਿਕ ਸਕੂਲ ਮਾਨਸਾ ਵਿੱਚ ਸੋਲੋ ਗਾਇਨ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਛੇਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਗਾਇਨ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਆਪਣੀ ਵਿਲੱਖਣ ਸੰਗੀਤ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਜਿਸ ਵਿੱਚ ਉਨ੍ਹਾਂ ਨੇ ਸਾਲ 90 ਦੇ ਗਾਣਿਆਂ ਨੂੰ ਗਾਕੇ ਸਾਰਿਆਂ ਦਾ ਮਨ ਮੋਹ ਲਿਆ। ਇਸ ਤਰ੍ਹਾਂ ਦੇ ਗਾਣਿਆਂ ਨੂੰ ਲੈਣ ਦਾ ਉਦੇਸ਼ ਇਹ ਸੀ ਕਿ ਪੁਰਾਣੇ ਗਾਣਿਆਂ ਵਿੱਚ ਸੰਗੀਤ ਦੇ ਨਾਲ-ਨਾਲ ਸ਼ਬਦਾਂ ਦਾ ਵੀ ਬਹੁਤ ਮਹੱਤਵ ਹੁੰਦਾ ਸੀ ਜਿਸਦੇ ਚੱਲਦਿਆਂ ਗਾਣੇ ਸੁਣਨ ਵਿੱਚ ਸੋਹਣੇ ਤਾਂ ਲੱਗਦੇ ਹੀ ਸੀ ਨਾਲ ਹੀ ਅਰਥ ਭਰਪੂਰ ਵੀ ਹੁੰਦੇ ਹਨ। ਇਸ ਗਾਇਨ ਪ੍ਰਤਿਯੋਗਤਾ ਵਿੱਚ ਜੱਜ ਦੀ ਭੁਮਿਕਾ ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਨੇ ਨਿਭਾਈ। ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਇਸ ਤਰ੍ਹਾਂ ਦੇ ਮੁਕਾਬਲੇ ਬੱਚਿਆਂ ਨੂੰ ਨਾ ਕੇਵਲ ਸੰਗੀਤ ਦੀ ਸਮਝ ਵਿਕਸਿਤ ਕਰਨ ਵਿੱਚ ਮਦਦ ਕਰਦੇ ਹਨ ਬਲਕਿ ਉਨ੍ਹਾਂ ਦੀ ਰਚਨਾਤਮਕਤਾ ਅਤੇ ਆਤਮ-ਵਿਸ਼ਵਾਸ਼ ਨੂੰ ਵੀ ਵਧਾਉਂਦੇ ਹਨ। ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਜੀ ਵੱਲੋਂ ਸਾਰੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਭਵਿੱਖ ਵਿੱਚ ਇਸੇ ਤਰ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।