*ਮਾਨਸਾ ਪੁਲਿਸ ਵੱਲੋ ਨਜ਼ਾਇਜ਼ ਪਿਸਟਲਾਂ ਦੀ ਬ੍ਰਾਮਦਗੀ ਕਰਕੇ ਦੋਸ਼ੀਆਂ ਨੂੰ ਕੀਤਾ ਗਿਆ ਕਾਬੂ*

0
108

ਮਿਤੀ 04-11-2024(ਸਾਰਾ ਯਹਾਂ/ਮੁੱਖ ਸੰਪਾਦਕ)

ਸ੍ਰੀ ਭਾਗੀਰਥ ਸਿੰਘ ਮੀਨਾ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਸ੍ਰੀ ਗੌਰਵ ਯਾਦਵ, ਆਈ.ਪੀ.ਐਸ. ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਅਤੇ ਸ੍ਰੀ ਹਰਚਰਨ ਸਿੰਘ ਭੁੱਲਰ ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ, ਬਠਿੰਡਾ ਜੀ ਦੀ ਅਗਵਾਈ ਹੇਠ ਤਿਓਹਾਰਾਂ ਅਤੇ ਹੋਰ ਘਟਨਾਂਵਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਲ੍ਹਾ ਮਾਨਸਾ ਵਿੱਚ ਵੱਖ-ਵੱਖ ਜਗ੍ਹਾ ਪਰ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ।ਚੈਕਿੰਗ ਦੌਰਾਨ ਮਾਨਸਾ ਪੁਲਿਸ ਵੱਲੋ ਵੱਖ-ਵੱਖ ਵਿਅਕਤੀਆ ਪਾਸੋ 3 ਨਜ਼ਾਇਜ਼ ਪਿਸਟਲ ਅਤੇ ਕਾਰਤੂਸ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ। ਜਿਸਤੇ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸ੍ਰੀ ਮਨਮੋਹਨ ਸਿੰਘ ਅੋਲਖ ਐਸ.ਪੀ.(ਇੰਨਵੈ) ਮਾਨਸਾ ਦੀ ਨਿਗਰਾਨੀ ਹੇਠ ਸ੍ਰੀ ਜਸਵਿੰਦਰ ਸਿੰਘ ਧਸ਼ਫ(ਧ) ਮਾਨਸਾ ਅਤੇ ਇੰਸ: ਜਗਦੀਸ ਕੁਮਾਰ ਇੰਚਾਰਜ ਸੀ.ਆਈ.ੲ ੇ ਸਟਾਫ ਮਾਨਸਾ ਵੱਲੋ ਪੁਲਿਸ ਟੀਮ ਦਾ ਗਠਨ ਕੀਤਾ ਗਿਆ ਸੀ । ਜਿੰਨਾ ਪੁਲਿਸ ਪਾਰਟੀਆ ਵੱਲੋ ਸ਼ਹਿਰ ਮਾਨਸਾ ਵਿੱਚ ਸ਼ ੱਕੀ ਵਿਅਕਤੀ ਅਤੇ ਵੱਖ ਵੱਖ ਥਾਵਾ ਦੀ ਚੈਕਿੰਗ ਕੀਤੀ ਗਈ ।

ਚੈਕਿੰਗ ਦੌਰਾਨ ਥਾਣੇਦਾਰ ਬਲਜਿੰਦਰ ਸਿੰਘ 277/ਮਾਨਸਾ ਛੀਅ ਸਟਾਫ ਮਾਨਸਾ ਵੱਲੋ ਪਿੰਡ ਖਿਆਲਾ ਕਲ੍ਹਾ ਤੋ ਸੁਰਿੰਦਰ ਸਿੰਘ ਉਰਫ ਬੱਬੂ ਪੁੱਤਰ ਗ ੁਰਸ਼ਿੰਗਾਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਆਲਮ ਪੱਤੀ ਖਿਆਲਾ ਕਲ੍ਹਾ ਨੂੰ ਕਾਬੂ ਕਰਕੇ ਉਸ ਦੇ ਕਬਜਾ ਵਿੱਚੋ ਇੱਕ ਦੇਸੀ ਪਿਸਟਲ 32 ਬੋਰ ਅਤੇ ਇੱਕ ਜਿੰਦਾ ਰੌਂਦ 32 ਬੋਰ ਜਿਸਦੇ ਪੇਂਦੇ ਪਰ ਖਢ 7.62 ਲਿਖਿਆ ਹੈ, ਬ੍ਰਾਮਦ ਕੀਤਾ ਅਤੇ ਮੁਕੱਦਮਾ ਨੰਬਰ 285 ਮਿਤੀ 03-11-2024 ਅ/ਧ 25/54/59 ਆਰਮਜ ਐਕਟ ਥਾਣਾ ਸਦਰ ਮਾਨਸਾ ਦਰਜ ਰਜਿਸਟਰ ਕਰਵਾਇਆ ਗਿਆ। ਸੁਰਿੰਦਰ ਸਿੰਘ ਉਰਫ ਬੱਬੂ ਉਕਤ ਨੂੰ ਮੁਕੱਦਮਾ ਉਕਤ ਵਿੱਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ। ਇਸੇ ਲੜ੍ਹੀ ਵਿੱਚ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ 914/ਮਾਨਸਾ ਛੀਅ ਸਟਾਫ ਮਾਨਸਾ ਵੱਲੋ ਜਸਵਿੰਦਰ ਸਿੰਘ ਉਰਫ ਜੋਤੀ ਪੁੱਤਰ ਪੰਨ ੂ ਸਿੰਘ ਵਾਸੀ ਭੁਪਾਲ ਕਲ੍ਹਾ ਦੇ ਕਬਜਾ ਵਿੱਚੋ ਇੱਕ ਦੇਸੀ ਪਿਸਟਲ 32 ਬੋਰ ਅਤੇ ਇੱਕ ਜਿੰਦਾ ਰੌਂਦ 32 ਬੋਰ ਜਿਸਦੇ ਪੇਂਦੇ ਪਰ ਖਢ 7.62 ਲਿਖਿਆ ਹੈ, ਬ੍ਰਾਮਦ ਕੀਤਾ ਅਤੇ ਮੁਕੱਦਮਾ ਨੰਬਰ 144 ਮਿਤੀ
03-11-2024 ਅ/ਧ 25/54/59 ਆਰਮਜ ਐਕਟ ਥਾਣਾ ਸਿਟੀ 1 ਮਾਨਸਾ ਦਰਜ ਰਜਿਸਟਰ ਕਰਵਾਇਆ ਗਿਆ। ਜਸਵਿੰਦਰ ਸਿੰਘ ਉਰਫ ਜੋਤੀ ਉਕਤ ਨੂੰ ਮੁਕੱਦਮਾ ਉਕਤ ਵਿੱਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ। ਸਹਾਇਕ ਥਾਣੇਦਾਰ ਪਾਲ ਸਿੰਘ 587/ਮਾਨਸਾ ਛੀਅ ਸਟਾਫ ਮਾਨਸਾ ਵੱਲੋ ਹਰਪ੍ਰੀਤ ਸਿੰਘ ਉਰਫ ਗਗਨ ਪੁੱਤਰ ਕਪੂਰ ਸਿੰਘ ਵਾਸੀ ਬਿਜਲੀ ਗਰਿੱਡ ਦੀ ਬੈਕ ਸਾਇਡ ਮਾਨਸਾ ਨੂੰ ਕਾਬੂ ਕਰਕੇ ਉਸ ਦੇ ਕਬਜਾ ਵਿੱਚੋ ਇੱਕ ਦੇਸੀ ਪਿਸਟਲ 32 ਬੋਰ ਅਤੇ ਇੱਕ ਜਿੰਦਾ ਰੌਂਦ 32 ਬੋਰ ਬ੍ਰਾਮਦ ਕੀਤਾ ਅਤੇ ਮੁਕੱਦਮਾ ਨੰਬਰ 184 ਮਿਤੀ 03-11-2024 ਅ/ਧ 25/54/59 ਆਰਮਜ ਐਕਟ ਥਾਣਾ ਸਿਟੀ 2 ਮਾਨਸਾ ਦਰਜ ਰਜਿਸਟਰ ਕਰਵਾਇਆ ਗਿਆ। ਹਰਪ੍ਰੀਤ ਸਿੰਘ ਉਰਫ ਗਗਨ ਉਕਤ ਨੂੰ ਮੁਕੱਦਮਾ ਉਕਤ ਵਿੱਚ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ। ਇਹਨਾ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਖੇ ਪੇਸ਼ ਕਰਕੇ ਮਾਨਯੋਗ ਅਦਾਲਤ ਪਾਸੋਂ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਰਿਮਾਂਡ ਦੌਰਾਨ ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿਸਤੇ ਕਾਫੀ ਅਹਿਮ ਖੁਲਾਸੇ ਹੋਣ ਦੀ ਸ ੰਭਾਵਨਾ ਹੈ।

LEAVE A REPLY

Please enter your comment!
Please enter your name here