ਮਾਨਸਾ 02 ਨਵੰਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਥਾਨਿਕ ਤੇਜਾ ਸਿੰਘ ਸੁਤੰਤਰ ਭਵਨ ਵਿੱਖੇ ਸੀਪੀਆਈ ਜ਼ਿਲ੍ਹਾ ਕੌਸਲ ਮਾਨਸਾ ਦੀ ਜਰਨਲ ਬਾਡੀ ਮੀਟਿੰਗ ਕਾਮਰੇਡ ਵੇਦ ਪ੍ਰਕਾਸ ਬੁਢਲਾਡਾ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਸੀਪੀਆਈ ਦੀ 100 ਵੀ ਵਰੇਗੰਢ ਮਨਾਉਣ ਸਬੰਧੀ ਵਿਚਾਰ ਚਰਚਾ ਕੀਤੀ ਗਈ ਤੇ ਫੈਸਲਾ ਕੀਤਾ ਗਿਆ ਕਿ ਪਾਰਟੀ ਦੀ 100 ਵੀ ਵਰੇਗੰਢ 30 ਦਸੰਬਰ ਨੂੰ ਮਾਨਸਾ ਦੀ ਪੁਰਾਣੀ ਅਨਾਜ ਮੰਡੀ ਵਿੱਚ ਪ੍ਰਭਾਵਸਾਲੀ ਰੈਲੀ ਕਰਕੇ ਮਨਾਈ ਜਾਵੇਗੀ । ਮੀਟਿੰਗ ਨੂੰ ਸੰਬੋਧਨ ਕਰਦਿਆ ਸੀਪੀਆਈ ਦੇ ਕੌਮੀ ਕੌਸਲ ਮੈਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸੀ ਨੇ ਕਿਹਾ ਕਿ ਇਹ ਕਮਿਊਨਿਸਟਾ ਲਈ ਮਾਨ ਵਾਲੀ ਗੱਲ ਹੈ ਕਿ ਸਾਡੀ ਪਾਰਟੀ ਦੀ ਉਮਰ 100 ਸਾਲ ਹੋ ਚੁੱਕੀ ਹੈ ਤੇ ਆਪਣੇ 100 ਸਾਲ ਦੇ ਸ਼ਾਨਾਮੱਤੇ ਇਤਿਹਾਸ ਵਿੱਚ ਸਾਡੀ ਪਾਰਟੀ ਨੇ ਲੋਕਾਂ ਲਈ ਅਨੇਕਾ ਇਤਿਹਾਸਕ ਘੋਲ ਲੜੇ ਤੇ ਅਨੇਕਾਂ ਪ੍ਰਾਪਤੀਆ ਕੀਤੀਆ । ਉਨ੍ਹਾਂ ਕਿਹਾ ਪਾਰਟੀ ਦੀ 100 ਵੀ ਵਰੇਗੰਢ 26 ਦਸੰਬਰ 2024 ਤੋ 26 ਦਸੰਬਰ 2025 ਤੱਕ ਲਗਾਤਾਰ ਰੈਲੀਆ , ਵਿਚਾਰ ਗੋਸਟੀਆ , ਸੈਮੀਨਾਰ ਤੇ ਸਮਾਗਮ ਕਰਕੇ ਪੂਰਾ ਸਾਲ ਮਨਾਈ ਜਾਵੇਗੀ ।
ਕਾਮਰੇਡ ਅਰਸੀ ਨੇ ਕਿਹਾ ਕਿ ਝੋਨੇ ਦੀ ਲਿਫਟਿੰਗ ਵਿੱਚ ਹੋ ਰਹੀ ਦੇਰ ਲਈ ਕੇਦਰ ਦੀ ਮੋਦੀ ਹਕੂਮਤ ਦੀ ਸਾਜਿਸ ਤੇ ਪੰਜਾਬ ਦੀ ਮਾਨ ਦੀ ਨਾਲਾਇਕੀ ਦਾ ਸਿੱਟਾ ਹੈ , ਜਿਸ ਦਾ ਖਮਿਆਜਾ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਭੁਗਤਨਾ ਪੈ ਰਿਹਾ ਹੈ ਤੇ ਡੀਏਪੀ ਦੀ ਕਾਲਾਬਾਜ਼ਾਰੀ ਕਾਰਨ ਕਣਕ ਦੀ ਬਿਜਾਈ ਵੀ ਪੱਛੜ ਰਹੀ ਹੈ ।
ਇਸ ਮੌਕੇ ਤੇ ਸੰਬੋਧਨ ਕਰਦਿਆ ਸੀਪੀਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਕ੍ਰਿਸਨ ਚੋਹਾਨ ਤੇ ਸੀਨੀਅਰ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ 30 ਦਸੰਬਰ ਦੀ ਰੈਲੀ ਲਾਮਿਸਾਲ ਤੇ ਇਤਿਹਾਸਕ ਹੋਵੇਗੀ ਤੇ ਰੈਲੀ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸਮੂਲੀਅਤ ਕਰਨਗੇ । ਉਨ੍ਹਾਂ ਸੀਪੀਆਈ ਵਰਕਰਾ ਨੂੰ ਸੱਦਾ ਦਿੱਤਾ ਹੁਣੇ ਤੋ ਰੈਲੀ ਦੀ ਤਿਆਰੀ ਹਿੱਤ ਦਿਨ ਰਾਤ ਇੱਕ ਕਰਕੇ ਤਿਆਰੀ ਵਿੱਚ ਜੁੱਟ ਜਾਣ ।
ਇਸ ਮੌਕੇ ਤੇ ਪੰਚਾਇਤੀ ਚੋਣਾ ਵਿੱਚ ਜਿੱਤੇ ਪਾਰਟੀ ਵਰਕਰਾ ਦਾ ਵਿਸੇਸ ਰੂਪ ਵਿੱਚ ਸਨਮਾਨ ਕੀਤਾ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸੀਤਾਰਾਮ ਗੋਬਿੰਦਪੁਰਾ , ਕਾਮਰੇਡ ਰੂਪ ਸਿੰਘ ਢਿੱਲੋ , ਕਾਮਰੇਡ ਸਾਧੂ ਸਿੰਘ ਰਾਮਾਨੰਦੀ , ਕਾਮਰੇਡ ਰਤਨ ਭੋਲਾ , ਜੁਗਰਾਜ ਹੀਰਕੇ , ਮਨਜੀਤ ਕੌਰ ਗਾਮੀਵਾਲਾ , ਰਾਵਿੰਦਰ ਕੌਰ ਮਾਨਸਾ , ਮੰਗਤ ਰਾਏ ਭੀਖੀ , ਗੁਰਦਿਆਲ ਦਲੇਲ ਸਿੰਘ ਵਾਲਾ , ਪੂਰਨ ਸਿੰਘ ਸਰਦੂਲਗੜ੍ਹ , ਗੁਰਪਿਆਰ ਸਿੰਘ ਫੱਤਾ , ਕਰਨੈਲ ਦਾਤੇਵਾਸ , ਹਰਕੇਸ ਮੰਡੇਰ , ਮਲਕੀਤ ਸਿੰਘ ਬਖਸ਼ੀਵਾਲਾ , ਰਾਜ ਸਿੰਘ ਧਿੰਗੜ , ਬੰਬੂ ਸਿੰਘ , ਕਪੂਰ ਸਿੰਘ ਲੱਲੂਆਣਾ , ਬਲਵਿੰਦਰ ਸਿੰਘ ਕੋਟਧਰਮੂ , ਦੇਸਰਾਜ ਕੋਟਧਰਮੂ , ਸੁਖਦੇਵ ਸਿੰਘ ਮਾਨਸਾ , ਹਰੀ ਸਿੰਘ ਅੱਕਾਵਾਲੀ , ਨਛੱਤਰ ਸਿੰਘ ਰਿਉਦ , ਚਿਮਨ ਲਾਲ ਕਾਕਾ , ਬੂਟਾ ਸਿੰਘ ਬਰਨਾਲਾ ਤੇ ਰਘੂ ਸਿੰਗਲਾ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ ।