ਫਗਵਾੜਾ 26 ਅਕਤੂਬਰ (ਸਾਰਾ ਯਹਾਂ/ਸ਼ਿਵ ਕੋੜਾ) ਆਮ ਆਦਮੀ ਪਾਰਟੀ ਵਿਧਾਨਸਭਾ ਹਲਕਾ ਫਗਵਾੜਾ ਵਲੋਂ ਹਲਕੇ ਦੀਆਂ ਨਵੀਆਂ ਚੁਣੀਆਂ ਪੰਚਾਇਤਾਂ ਦੇ ਸਨਮਾਨ ਵਿਚ ਇਕ ਸਮਾਗਮ ਦਾ ਆਯੋਜਨ ਅੱਜ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਸਥਾਨਕ ਕੇਜੀ ਰਿਜੋਰਟ ਵਿਖੇ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਪੰਚਾਇਤਾਂ ਨੂੰ ਸਨਮਾਨਤ ਕਰਕੇ ਹੌਸਲਾ ਅਫਜਾਈ ਕੀਤੀ ਗਈ। ਜੋਗਿੰਦਰ ਸਿੰਘ ਮਾਨ ਨੇ ਸਮੂਹ ਪੰਚਾਇਤਾਂ ਨੂੰ ਸਨਮਾਨਤ ਕਰਦੇ ਹੋਏ ਭਰੋਸਾ ਦਿੱਤਾ ਕਿ ਹਰੇਕ ਪਿੰਡ ਦੇ ਵਿਕਾਸ ਲਈ ਲੋੜੀਂਦੀ ਗ੍ਰਾਂਟ ਦਾ ਪ੍ਰਬੰਧ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਬੰਧਤ ਮਹਿਕਮੇ ਤੋਂ ਕਰਵਾਇਆ ਜਾਵੇਗਾ। ਸਨਮਾਨਤ ਹੋਣ ਵਾਲੇ ਸਰਪੰਚਾਂ ਵਿਚ ਸਰਵਣ ਸਿੰਘ ਸਰਪੰਚ ਚਹੇੜੂ, ਵਰੁਣ ਬੰਗੜ ਸਰਪੰਚ ਚੱਕ ਹਕੀਮ, ਪਰਸ਼ੋਤਮ ਸਰਪੰਚ ਵਾਹਿਦ, ਮੀਨਾ ਸਰਪੰਚ ਅਕਾਲਗੜ੍ਹ, ਕਮਲਜੀਤ ਕੁਮਾਰ ਸਰਪੰਚ ਅਮਰੀਕ ਨਗਰੀ, ਪਵਨਦੀਪ ਕੌਰ ਸਰਪੰਚ ਬਰਨ, ਪਰਮਜੀਤ ਕੌਰ ਸਰਪੰਚ ਬੇਗਮਪੁਰ, ਮੀਨਾ ਕੁਮਾਰੀ ਸਰਪੰਚ ਭਾਖੜੀਆਣਾ, ਜੋਗਿੰਦਰ ਕੌਰ ਸਰਪੰਚ ਬੀੜ ਢੰਡੋਲੀ, ਵਿਜੇ ਕੁਮਾਰ ਸਰਪੰਚ ਭਬਿਆਨਾ, ਕੁਲਦੀਪ ਕੌਰ ਸਰਪੰਚ ਬੀਰ ਪੁਆਦ, ਸਰਬਜੀਤ ਕੌਰ ਸਰਪੰਚ ਬਿਸ਼ਨਪੁਰ, ਭੁਪਿੰਦਰ ਸਿੰਘ ਸਰਪੰਚ ਬੋਹਾਨੀ, ਹਰਬੰਸ ਕੌਰ ਸਰਪੰਚ ਬ੍ਰਹਮਪੁਰ, ਮਨਜੀਤ ਕੌਰ ਸਰਪੰਚ ਚੱਕ ਪ੍ਰੇਮਾ, ਅਮਰਜੀਤ ਸਿੰਘ ਸਰਪੰਚ ਦਰਵੇਸ਼ ਪਿੰਡ, ਰਾਜਵਿੰਦਰ ਕੌਰ ਸਰਪੰਚ ਢੱਡੇ, ਵਿਜੇ ਕੁਮਾਰ ਸਰਪੰਚ ਢੱਕ ਪੰਡੋਰੀ, ਕੁਲਵੰਤ ਕੌਰ ਸਰਪੰਚ ਢੰਡੋਲੀ, ਬਚਿੰਤ ਸਿੰਘ ਸਰਪੰਚ ਡੂਮੇਲੀ, ਸੁਨੀਤਾ ਸਰਪੰਚ ਦੁੱਗਾਂ, ਸੁਰਿੰਦਰ ਕੌਰ ਸਰਪੰਚ ਫਤਿਹਗੜ੍ਹ, ਕੁਲਦੀਪ ਸਿੰਘ ਸਰਪੰਚ ਜਗਤਪੁਰ ਜੱਟਾਂ, ਬਲਵੀਰ ਚੰਦ ਸਰਪੰਚ ਜਗਪਾਲਪੁਰ, ਸ਼ਾਨੋ ਸਰਪੰਚ ਜਮਾਲਪੁਰ, ਮੱਖਣ ਲਾਲ ਸਰਪੰਚ ਕਾਂਸ਼ੀ ਨਗਰ, ਮਨਦੀਪ ਸਿੰਘ ਸਰਪੰਚ ਖਜੂਰਲਾ, ਸੁਰਿੰਦਰ ਸਿੰਘ ਸਰਪੰਚ ਖਲਵਾੜਾ ਕਲੋਨੀ, ਕੁਲਵਿੰਦਰ ਕੌਰ ਸਰਪੰਚ ਖੰਗੂੜਾ, ਸਰਬਜੀਤ ਸਿੰਘ ਸਰਪੰਚ ਖੁਰਮਪੁਰ, ਮੀਨਾ ਕੁਮਾਰੀ ਸਰਪੰਚ ਕਿਰਪਾਲਪੁਰ, ਗੁਰਮੀਤ ਸਿੰਘ ਸਰਪੰਚ ਲੱਖਪੁਰ, ਨਰਿੰਦਰ ਸਿੰਘ ਸਰਪੰਚ ਮਾਧੋਪੁਰ, ਕੁਲਵਿੰਦਰ ਕੌਰ ਸਰਪੰਚ ਮਲਕਪੁਰ, ਹਰਜਿੰਦਰ ਕੌਰ ਸਰਪੰਚ ਮਾਨਾਂਵਾਲੀ, ਅਮਨਦੀਪ ਕੁਮਾਰ ਸਰਪੰਚ ਮੌਲੀ, ਸੋਦੇਸ਼ ਕੁਮਾਰ ਸਰਪੰਚ ਮਹਿਟ, ਦੇਸ਼ਰਾਜ ਸਰਪੰਚ ਮੀਰਾਪੁਰ, ਅਨੀਤਾ ਦੇਵੀ ਸਰਪੰਚ ਨਵੀਂ ਆਬਾਦੀ ਨਾਰੰਗਸ਼ਾਹਪੁਰ, ਰਾਮ ਲੁਭਾਇਆ ਸਰਪੰਚ ਨਾਨਕ ਨਗਰੀ, ਰਣਜੀਤ ਕਲੇਰ ਸਰਪੰਚ ਨੰਗਲ ਮੱਝਾ, ਸੁਖਜੀਤ ਕੌਰ ਸਰਪੰਚ ਨਾਰੰਗਪੁਰ, ਹਰਵਿੰਦਰ ਸਿੰਘ ਨਾਹਲ ਸਰਪੰਚ ਨਰੰਗਸ਼ਾਹਪੁਰ, ਰਾਜ ਕਮਲ ਸਰਪੰਚ ਨਰੂੜ, ਜਸਵਿੰਦਰ ਕੌਰ ਸਰਪੰਚ ਨਸੀਰਾਵਾਦ, ਹਰਦੀਪ ਕੌਰ ਲਾਲੀ ਸਰਪੰਚ ਨਿਹਾਲਗੜ੍ਹ, ਬਲਵਿੰਦਰ ਕੌਰ ਸਰਪੰਚ ਪਲਾਹੀ, ਅੰਮ੍ਰਿਤਪਾਲ ਸਿੰਘ ਸਰਪੰਚ ਪੰਡੋਰੀ, ਰਾਣੋ ਸਰਪੰਚ ਪ੍ਰੇਮਪੁਰ, ਪ੍ਰਕਾਸ਼ ਸਿੰਘ ਸਰਪੰਚ ਰਾਣੀਪੁਰ ਰਾਜਪੂਤਾਂ, ਨਿਰਮਲ ਕੁਮਾਰ ਸਰਪੰਚ ਰਾਵਲਪਿੰਡੀ, ਗੁਰਸ਼ਿੰਦਰ ਸਿੰਘ ਸਰਪੰਚ ਰਿਹਾਣਾ ਜੱਟਾ, ਸੁਖਜੀਵਨ ਕੌਰ ਸਰਪੰਚ ਸਪਰੋੜ, ਮਮਤਾ ਕੌਰ ਸਰਪੰਚ ਸੀਕਰੀ, ਰੇਸ਼ਮੋ ਸਰਪੰਚ ਸੁਨੜਾ ਰਾਜਪੂਤਾਂ, ਬਲਵੀਰ ਕੁਮਾਰ ਸਰਪੰਚ ਟਾਂਡਾ ਬਘਾਣਾ, ਸੁਰਜੀਤ ਕੁਮਾਰ ਸਰਪੰਚ ਠੱਕਰਕੀ, ਸੁਖਵਿੰਦਰ ਸਿੰਘ ਟੋਨੀ ਸਰਪੰਚ ਉੱਚਾ ਪਿੰਡ, ਰਿੰਪਲ ਕੁਮਾਰ ਸਰਪੰਚ ਵਜੀਦੋਵਾਲ ਸ਼ਾਮਲ ਸਨ। ਸਮੂਹ ਸਰਪੰਚਾਂ ਨੇ ਭਰੋਸਾ ਦਿੱਤਾ ਕਿ ਉਹ ਵੋਟਰਾਂ ਵਲੋਂ ਜਤਾਏ ਵਿਸ਼ਵਾਸ ਨੂੰ ਪੂਰਾ ਕਰਦੇ ਹੋਏ ਆਪਣੀ ਜਿੰਮੇਵਾਰੀ ਨਿਭਾਉਣਗੇ ਅਤੇ ਜੋਗਿੰਦਰ ਸਿੰਘ ਮਾਨ ਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪਿੰਡਾ ਦਾ ਸਮੁੱਚਾ ਵਿਕਾਸ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਬਿਨਾ ਪੱਖਪਾਤ ਕਰਵਾਉਣਗੇ।