*ਸ੍ਰੀ ਫਤਿਹਗੜ੍ਰ ਸਾਹਿਬ ਦੇ ਮੁੰਡੇ ਮਾਨਸਾ ਨੂੰ ਹਰਾ ਕੇ ਚੈਂਪੀਅਨ ਬਣੇ, ਪਟਿਆਲਾ ਦੀ ਟੀਮ ਤੀਜੇ ਸਥਾਨ ‘ਤੇ ਰਹੀ*

0
15

ਬਰਨਾਲਾ, 25 ਅਕਤੂਬਰ(ਸਾਰਾ ਯਹਾਂ/ਮੁੱਖ ਸੰਪਾਦਕ)ਇੱਥੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਵਿੱਚ ਚੱਲ ਰਹੀਆਂ 68ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਕਬੱਡੀ ਨੈਸ਼ਨਲ ਸਟਾਈਲ ਅੰਡਰ 14 ਸਾਲ (ਮੁੰਡੇ) ਦੇ ਮੁਕਬਲੇ ਸਮਾਪਤ ਹੋ ਗਏ ਹਨ ਅਤੇ ਕੁੜੀਆਂ ਦੇ ਮੁਕਾਬਲੇ ਸ਼ੁਰੂ ਹੋ ਗਏ ਹਨ। ਡੀਐਮ ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਦੱਸਿਆ ਕਿ ਅੱਜ ਹੋਏ ਫਾਈਨਲ ਮੁਕਾਬਲੇ ਵਿੱਚ ਸ੍ਰੀ ਫਤਿਹਗੜ੍ਹ ਸਾਹਿਬ ਨੇ ਮਾਨਸਾ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ ਜਦਕਿ ਬਠਿੰਡਾ ਨੂੰ ਹਰਾ ਕੇ ਪਟਿਆਲਾ ਦੀ ਟੀਮ ਦੂਸਰੇ ਸਥਾਨ ‘ਤੇ ਰਹੀ। ਉਹਨਾਂ ਨੇ ਅੱਗੇ ਦੱਸਿਆ ਕਿ ਅੱਜ ਸ਼ੁਰੂ ਹੋਏ ਕਬੱੜੀ (ਲੜਕੀਆਂ) ਦੇ ਅੰਡਰ 14 ਸਾਲ ਲੀਗ ਮੁਕਾਬਿਲਾਂ ਵਿੱਚੋਂ ਸੰਗਰੂਰ ਨੇ ਸ੍ਰੀ ਅੰਮ੍ਰਿਤਸਰ ਸਾਹਿਬ, ਮੋਗਾ ਨੇ ਮਾਲੇਰਕੋਟਲਾ, ਪਠਾਨਕੋਟ ਨੇ ਬਰਨਾਲਾ, ਹੁਸ਼ਿਆਰਪੁਰ ਨੇ ਸਾਹਿਬਜਾਦਾ ਅਜੀਤ ਸਿੰਘ ਨਗਰ, ਫਰੀਦਕੋਟ ਨੇ ਪਟਿਆਲਾ, ਸੰਗਰੂਰ ਨੇ ਮੋਗਾ, ਸ੍ਰੀ ਅੰਮ੍ਰਿਤਸਰ ਸਾਹਿਬ ਨੇ ਮਾਲੇਰਕੋਟਲਾ, ਬਰਨਾਲਾ ਨੇ ਹੁਸ਼ਿਆਰਪੁਰ, ਪਟਿਆਲਾ ਨੇ ਲੁਧਿਆਣਾ, ਤਰਨਤਾਰਨ ਨੇ ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ ਨੇ ਸ੍ਰੀ ਫਤਿਹਗੜ੍ਰ ਸਾਹਿਬ, ਜਲੰਧਰ ਨੇ ਗੁਰਦਾਸਪੁਰ, ਸ੍ਰੀ ਮੁਕਤਸਰ ਸਾਹਿਬ ਨੇ ਮਾਨਸਾ, ਬਠਿੰਡਾ ਨੇ ਰੂਪਨਗਰ, ਫਾਜ਼ਿਲਕਾ ਨੇ ਫਿਰੋਜ਼ਪੁਰ, ਮਾਨਸਾ ਨੇ ਗੁਰਦਾਸਪੁਰ ਨੂੰ ਹਰਾਇਆ। ਇਸ ਮੌਕੇ ਸਟੇਟ ਸਪੋਰਟਸ ਕਮੇਟੀ ਮੈਂਬਰ ਮਨਦੀਪ ਸ਼ਰਮਾ, ਮਲਕੀਤ ਸਿੰਘ, ਮੱਲ ਸਿੰਘ, ਹਰਮੇਲ ਸਿੰਘ, ਦਿਨੇਸ਼ ਕੁਮਾਰ, ਭੁਪਿੰਦਰ ਸਿੰਘ, ਹਰਭਜਨ ਸਿੰਘ, ਹਰਜਿੰਦਰ ਕੌਰ, ਹਰਵਿੰਦਰ ਸਿੰਘ, ਕੁਲਵਿੰਦਰ ਕੌਰ, ਜਸਮੇਲ ਸਿੰਘ, ਗੁਰਚਰਨ ਬੇਦੀ, ਰੁਪਿੰਦਰ ਸਿੰਘ, ਸੱਤਪਾਲ ਸ਼ਰਮਾ, ਕਮਲਦੀਪ ਸ਼ਰਮਾ, ਲਖਵੀਰ ਸਿੰਘ, ਕਮਲਪ੍ਰੀਤ ਕੌਰ, ਰਾਜਵਿੰਦਰ ਕੌਰ, ਅਮਨਦੀਪ ਕੌਰ, ਪਰਮਜੀਤ ਕੌਰ, ਅਰਸ਼ਦੀਪ ਸਿੰਘ, ਜਸਵੀਰ ਸਿੰਘ, ਗੁਰਵੀਰ ਸਿੰਘ, ਬਖਸ਼ੀਸ਼ ਸਿੰਘ ਸਮੇਤ ਵੱਖ–ਵੱਖ ਜਿਲ੍ਹਿਆਂ ਦੇ ਸਰੀਰਕ ਸਿੱਖਿਆ ਅਧਿਆਪਕ ਅਤੇ ਖਿਡਾਰੀ ਮੌਜੂਦ ਸਨ।

LEAVE A REPLY

Please enter your comment!
Please enter your name here