*68ਵੀਆਂ ਪੰਜਾਬ ਰਾਜ ਸਕੂਲ ਖੇਡਾਂ ਕਬੱਡੀ ਅੰਡਰ 14 ਸਾਲ (ਮੁੰਡੇ) ਦਾ ਸ਼ਾਨੋ–ਸ਼ੋਕਤ ਨਾਲ ਆਗਾਜ਼*

0
10

ਬਰਨਾਲਾ, 22 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ) : 68ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਕਬੱਡੀ ਨੈਸ਼ਨਲ ਸਟਾਈਲ ਅੰਡਰ 14 ਸਾਲ (ਮੁੰਡੇ) ਅੱਜ ਇੱਥੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਵਿੱਚ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਈਆਂ ਹਨ। ਇਹਨਾਂ ਖੇਡਾਂ ਦਾ ਉਦਘਾਟਨ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਬਰਨਾਲਾ ਮਲਕਾ ਰਾਣੀ ਵੱਲੋਂ ਝੰਡਾ ਲਹਿਰਾ ਕੇ ਕੀਤਾ ਗਿਆ। ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਉਹਨਾਂ ਨੇ ਕਿਹਾ ਕਿ ਖੇਡਾਂ ਜਿੱਥੇ ਸਰੀਰਕ ਤੰਦਰੁਸਤੀ ਲਈ ਜਰੂਰੀ ਹਨ, ਉਥੇ ਸਰੀਰ ਦਾ ਸਰਬਪੱਖੀ ਵਿਕਾਸ ਵੀ ਖੇਡਾਂ ਤੋਂ ਬਿਨਾਂ ਸੰਭਵ ਨਹੀਂ। ਬਾਬਾ ਗਾਂਧਾ ਸਿੰਘ ਸਕੂਲ ਬਰਨਾਲਾ ਦੇ ਪ੍ਰਿੰਸੀਪਲ ਸੰਦੀਪ ਲੱਠ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਆ। ਡੀਐਮ ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਟੂਰਨਾਮੈਂਟ ਦੇ ਸਮੁੱਚੇ ਪ੍ਰਬੰਧਾਂ ਦੀ ਜਾਣਕਾਰੀ ਦਿੱਤੀ। ਅੱਜ ਪਹਿਲੇ ਦਿਨ ਹੋਏ ਲੜਕਿਆਂ ਦੇ ਮੁਕਾਬਲਿਆਂ ਵਿੱਚ ਬਠਿੰਡਾ ਨੇ ਜਲੰਧਰ, ਸ਼੍ਰੀ ਫਤਿਹਗੜ੍ਹ ਸਾਹਿਬ ਨੇ ਮੋਗਾ, ਤਰਨ ਤਾਰਨ ਨੇ ਮਲੇਰਕੋਟਲਾ, ਮਾਨਸਾ ਨੇ ਗੁਰਦਾਸਪੁਰ, ਕਪੂਰਥਲਾ ਨੇ ਸੰਗਰੂਰ, ਸ੍ਰੀ ਅੰਮ੍ਰਿਤਸਰ ਸਾਹਿਬ ਨੇ ਫਿਰੋਜ਼ਪੁਰ, ਲੁਧਿਆਣਾ ਨੇ ਸ੍ਰੀ ਮੁਕਤਸਰ ਸਾਹਿਬ, ਸਹਸ ਥੂਹੀ ਵਿੰਗ ਨੇ ਸ਼ਹੀਦ ਭਗਤ ਸਿੰਘ ਨਗਰ, ਬਠਿੰਡਾ ਨੇ ਫਾਜ਼ਿਲਕਾ ਅਤੇ ਕਪੂਰਥਲਾ ਨੇ ਬਰਨਾਲਾ ਨੂੰ ਹਰਾਇਆ। ਇਸ ਮੌਕੇ ਜਿਲ੍ਹਾ ਸਪੋਰਟਸ ਅਫਸਰ ਉਮੇਸ਼ਵਰੀ ਸ਼ਰਮਾ, ਅਮਨਦੀਪ ਕੌਰ, ਹਰਵਿੰਦਰ ਰੋਮੀ, ਸਟੇਟ ਸਪੋਰਟਸ ਕਮੇਟੀ ਮੈਂਬਰ ਮਨਦੀਪ ਸ਼ਰਮਾ, ਅਵਤਾਰ ਸਿੰਘ, ਰਾਜ ਖਾਨ, ਰਵਿੰਦਰ ਬਿੱਟੂ, ਮਨਜੀਤ ਸਿੰਘ, ਨਵਜੋਤ ਚਹਿਲ, ਭੁਪਿੰਦਰ ਸਿੰਘ, ਹਰਮੇਲ ਸਿੰਘ, ਹਰਭਜਨ ਸਿੰਘ, ਗੁਰਲਾਲ ਸਿੰਘ, ਹਰਜਿੰਦਰ ਕੌਰ, ਹਰਵਿੰਦਰ ਸਿੰਘ, ਕੁਲਵਿੰਦਰ ਕੌਰ, ਜਸਮੇਲ ਸਿੰਘ, ਮਲਕੀਤ ਸਿੰਘ, ਕੇਵਲ ਸਿੰਘ, ਗੁਰਚਰਨ ਬੇਦੀ, ਰੁਪਿੰਦਰ ਸਿੰਘ, ਸੱਤਪਾਲ ਸ਼ਰਮਾ, ਕਮਲਦੀਪ ਸ਼ਰਮਾ, ਲਖਵੀਰ ਸਿੰਘ, ਬਲਕਾਰ ਸਿੰਘ, ਰਾਜਵਿੰਦਰ ਕੌਰ, ਕਮਲਪ੍ਰੀਤ ਕੌਰ, ਅਮਨਦੀਪ ਕੌਰ, ਪਰਮਜੀਤ ਕੌਰ, ਅਰਸ਼ਦੀਪ ਸਿੰਘ, ਜਸਵੀਰ ਸਿੰਘ, ਗੁਰਵੀਰ ਸਿੰਘ, ਬਖਸ਼ੀਸ਼ ਸਿੰਘ ਸਮੇਤ ਵੱਖ–ਵੱਖ ਜਿਲ੍ਹਿਆਂ ਦੇ ਸਰੀਰਕ ਸਿੱਖਿਆ ਅਧਿਆਪਕ ਅਤੇ ਖਿਡਾਰੀ ਮੌਜੂਦ ਸਨ।

LEAVE A REPLY

Please enter your comment!
Please enter your name here