ਬਠਿੰਡਾ 20 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ)
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸਿਕੰਦਰ ਸਿੰਘ ਬਰਾੜ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੌੜ ਜੋਨ ਦੀਆਂ 68 ਵੀਆਂ ਸਰਦ ਰੁੱਤ ਖੇਡਾਂ ਐਥਲੈਟਿਕਸ ਸੰਪੰਨ ਹੋ ਗਈਆ ਹਨ।
ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਪ੍ਰਿੰਸੀਪਲ ਰਜਿੰਦਰ ਸਿੰਘ ਸਕੂਲ ਆਫ਼ ਐਮੀਨੈਸ ਰਾਮਨਗਰ ਅਤੇ ਜੋਨਲ ਟੂਰਨਾਮੈਂਟ ਕਮੇਟੀ ਮੌੜ ਦੇ ਪ੍ਰਧਾਨ ਹਰਸ਼ਦੇਵ ਸ਼ਰਮਾ ਮੁੱਖ ਅਧਿਆਪਕ ਐਸ ਡੀ ਸਰਕਾਰੀ ਹਾਈ ਸਕੂਲ ਮੌੜ ਮੰਡੀ ਵਲੋਂ ਕੀਤੀ ਗਈ।
ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਮਾਨ ਅਤੇ ਗੁਰਮੀਤ ਸਿੰਘ ਬਰਾੜ ਨੇ ਦੱਸਿਆ ਕਿ ਅੰਡਰ 14 ਕੁੜੀਆਂ 100 ਮੀਟਰ ਵਿੱਚ ਹਰਮਨਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏ ਖਾਨਾ ਨੇ ਪਹਿਲਾਂ,ਪਰਨੀਤ ਕੌਰ ਗਿਆਨ ਗੁਣ ਸਾਗਰ ਮੌੜ ਨੇ ਦੂਜਾ,200 ਮੀਟਰ ਵਿੱਚ ਹਰਸੀਰਤ ਕੌਰ ਸੰਤ ਫਤਿਹ ਕਾਨਵੇਂਟ ਸਕੂਲ ਨੇ ਪਹਿਲਾਂ, ਗੁਰਵੀਰ ਕੌਰ ਗਿਆਨ ਗੁਣ ਸਾਗਰ ਨੇ ਦੂਜਾ,400 ਮੀਟਰ ਵਿੱਚ ਅਸਨੀਤ ਕੌਰ ਸਰਕਾਰੀ ਹਾਈ ਸਕੂਲ ਬੁਰਜ ਮਾਨਸਾ ਨੇ ਪਹਿਲਾਂ,ਅਵਨੀਤ ਕੌਰ ਗਿਆਨ ਗੁਣ ਸਾਗਰ ਨੇ ਦੂਜਾ,600 ਮੀਟਰ ਵਿੱਚ ਜੈਸਮੀਨ ਕੌਰ ਸੰਤ ਫਤਿਹ ਨੇ ਪਹਿਲਾਂ ਪਰਨੀਤ ਕੌਰ ਗਿਆਨ ਗੁਣ ਸਾਗਰ ਮੌੜ ਨੇ ਦੂਜਾ, ਲੰਬੀ ਛਾਲ ਵਿੱਚ ਸੁਖਜੀਤ ਕੌਰ ਬੁਰਜ ਮਾਨਸਾ ਨੇ ਪਹਿਲਾਂ, ਜਸਮੀਤ ਕੌਰ ਸਰਕਾਰੀ ਹਾਈ ਸਕੂਲ ਭੈਣੀ ਚੂਹੜ ਨੇ ਦੂਜਾ, ਉੱਚੀ ਛਾਲ ਵਿੱਚ ਖੁਸ਼ਪ੍ਰੀਤ ਕੌਰ ਗਹਿਰੀ ਬਾਰਾਂ ਸਿੰਘ ਨੇ ਪਹਿਲਾਂ,ਜਸਮੀਤ ਕੌਰ ਸਰਕਾਰੀ ਹਾਈ ਸਕੂਲ ਭੈਣੀ ਚੂਹੜ ਨੇ ਦੂਜਾ,ਗੋਲਾ ਸੁੱਟਣ ਵਿੱਚ ਲਖਵੀਰ ਕੌਰ ਸੰਤ ਫਤਿਹ ਮੌੜ ਨੇ ਪਹਿਲਾਂ, ਅਵਨੀਤ ਕੌਰ ਗਹਿਰੀ ਬਾਰਾਂ ਸਿੰਘ ਨੇ ਦੂਜਾ, ਡਿਸਕਸ ਥਰੋਅ ਵਿੱਚ ਬੇਅੰਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ਕਲਾਂ ਨੇ ਪਹਿਲਾਂ, ਗੁਰਜੋਤ ਕੌਰ ਸਰਕਾਰੀ ਹਾਈ ਸਕੂਲ ਕੋਟਲੀ ਖੁਰਦ ਨੇ ਦੂਜਾ,ਅੰਡਰ 17 ਸਾਲ ਕੁੜੀਆਂ 100 ਮੀਟਰ ਦੋੜ ਵਿੱਚ ਅਵਜੋਤ ਕੌਰ ਨੇ ਪਹਿਲਾ, ਮਹਿਕਪ੍ਰੀਤ ਕੌਰ ਸਾਹਿਬਜ਼ਾਦਾ ਅਜੀਤ ਸਿੰਘ ਸਕੂਲ ਗਹਿਰੀ ਬਾਰਾਂ ਸਿੰਘ ਨੇ ਦੂਜਾ, 400 ਮੀਟਰ ਵਿੱਚ ਮਹਿਕਪ੍ਰੀਤ ਕੌਰ ਸਾਹਿਬਜ਼ਾਦਾ ਅਜੀਤ ਸਿੰਘ ਸਕੂਲ ਗਹਿਰੀ ਬਾਰਾਂ ਸਿੰਘ ਨੇ ਪਹਿਲਾਂ, ਸਤਵਿੰਦਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਫੱਤਾ ਨੇ ਦੂਜਾ,800 ਮੀਟਰ ਵਿੱਚ ਰਮਨਜੋਤ ਕੌਰ ਗਿਆਨ ਗੁਣ ਸਾਗਰ ਨੇ ਪਹਿਲਾਂ, ਹਰਮਨਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਕੋਟਲੀ ਖੁਰਦ ਨੇ ਦੂਜਾ, ਲੰਬੀ ਛਾਲ ਹਰਮਨਪੀਤ ਕੌਰ ਕੋਟਭਾਰਾ ਨੇ ਪਹਿਲਾਂ, ਪ੍ਰਨੀਤ ਕੌਰ ਗਿਆਨ ਗੁਣ ਸਾਗਰ ਨੇ ਦੂਜਾ, ਉੱਚੀ ਛਾਲ ਵਿੱਚ ਖੁਸ਼ਵੀਰ ਕੌਰ ਸਾਹਿਬਜ਼ਾਦਾ ਅਜੀਤ ਸਿੰਘ ਸਕੂਲ ਗਹਿਰੀ ਬਾਰਾਂ ਸਿੰਘ ਨੇ ਪਹਿਲਾਂ, ਸਿਮਰਨਜੀਤ ਕੌਰ ਸਰਕਾਰੀ ਹਾਈ ਸਕੂਲ ਭੈਣੀ ਚੂਹੜ੍ਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਲੈਕਚਰਾਰ ਹਰਜਿੰਦਰ ਸਿੰਘ ਮਾਨ,
ਰਣਜੀਤ ਸਿੰਘ ਪੀ ਟੀ ਆਈ, ਸੋਮਾ ਵਤੀ ਪੀ ਟੀ ਆਈ ਨੂੰ ਜੋਨਲ ਟੂਰਨਾਮੈਂਟ ਕਮੇਟੀ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜੀਤਪਾਲ ਸਿੰਘ, ਭੁਪਿੰਦਰ ਸਿੰਘ ਤੱਗੜ,ਹਰਪਾਲ ਸਿੰਘ, ਵਰਿੰਦਰ ਸਿੰਘ ਵਿਰਕ, ਰਣਜੀਤ ਸਿੰਘ,ਅਮਨਦੀਪ ਸਿੰਘ, ਜਸਵਿੰਦਰ ਸਿੰਘ, ਕੁਲਦੀਪ ਸਿੰਘ ਸਿੱਧੂ, ਨਵਦੀਪ ਕੌਰ ਮਾਨ, ਰੁਪਿੰਦਰ ਕੌਰ, ਹਰਵਿੰਦਰ ਕੌਰ,ਹਰਪ੍ਰੀਤ ਸਿੰਘ, ਰਾਜਿੰਦਰ ਸ਼ਰਮਾ, ਰਾਜਿੰਦਰ ਸਿੰਘ ਢਿੱਲੋਂ, ਬਲਰਾਜ ਸਿੰਘ, ਪੰਕਜ ਕੁਮਾਰ ਕੁਲਦੀਪ ਸ਼ਰਮਾ, ਗੁਰਪਿੰਦਰ ਸਿੰਘ, ਕਸ਼ਮੀਰ ਸਿੰਘ, ਕੁਲਵਿੰਦਰ ਸਿੰਘ ਝੰਡਾ ਕਲਾਂ, ਲਖਵਿੰਦਰ ਸਿੰਘ,ਮਨਜਿੰਦਰ ਸਿੰਘ,ਲਖਵੀਰ ਸਿੰਘ, ਖੁਸ਼ਪ੍ਰੀਤ ਸਿੰਘ, ਅਮਨਦੀਪ ਸਿੰਘ ਸ਼ੇਖਪੁਰਾ, ਲਵਪ੍ਰੀਤ ਸਿੰਘ, ਗੁਰਦੀਪ ਸਿੰਘ ਹਾਜ਼ਰ ਸਨ।