*ਪਿੰਡ ਮਹੇੜੂ ਦੀ ਨਵੀਂ ਚੁਣੀ ਗਈ ਪੰਚਾਇਤ ਦੇ ਸਮੂਹ ਮੈਂਬਰ ਨਾਨਕ ਨਗਰੀ ਵਿਖੇ ਹੋਏ ਨਤਮਸਤਕ*

0
12

ਫਗਵਾੜਾ 18 ਅਕਤੂਬਰ (ਸਾਰਾ ਯਹਾਂ/ਸ਼ਿਵ ਕੋੜਾ) ਬਲਾਕ ਫਗਵਾੜਾ ਦੇ ਪਿੰਡ ਮਹੇੜੂ ਵਿਖੇ ਹੋਈਆਂ ਪੰਚਾਇਤੀ ਚੋਣਾਂ ਵਿਚ ਜੇਤੂ ਕਰਾਰ ਦਿੱਤੇ ਜਾਣ ਉਪਰੰਤ ਸਰਪੰਚ ਰਾਣੀ ਸੰਧੂ ਪਤਨੀ ਸੁਰਿੰਦਰ ਸੰਧੂ ਨੇ ਪੰਚਾਇਤ ਮੈਂਬਰਾਂ ਅਤੇ ਪਤਵੰਤਿਆਂ ਸਮੇਤ ਨਾਨਕ ਨਗਰੀ ਜੀ.ਟੀ. ਰੋਡ ਫਗਵਾੜਾ ਸਥਿਤ ਡੇਰਾ ਬਾਬਾ ਫੂਲ ਨਾਥ ਵਿਖੇ ਨਤਮਸਤਕ ਹੁੰਦਿਆਂ ਗੱਦੀ ਨਸ਼ੀਨ ਸੰਤ ਕ੍ਰਿਸ਼ਨ ਨਾਥ ਚਹੇੜੂ ਪਾਸੋਂ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਡੇਰੇ ਦੇ ਪ੍ਰਬੰਧਕਾਂ ਵਲੋਂ ਸਰਪੰਚ ਰਾਣੀ ਸੰਧੂ ਅਤੇ ਹੋਰਨਾਂ ਨੂੰ ਸਿਰੋਪੇ ਪਾ ਕੇ ਸਨਮਾਨਤ ਕੀਤਾ। ਉਪਰੰਤ ਗੱਲਬਾਤ ਕਰਦੇ ਹੋਏ ਸਰਪੰਚ ਰਾਣੀ ਸੰਧੂ ਨੇ ਸਮੂਹ ਵੋਟਰਾਂ ਅਤੇ ਸਪੋਰਟਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਜੋ ਵਾਅਦੇ ਉਹਨਾਂ ਨੇ ਚੋਣਾਂ ਸਮੇਂ ਕੀਤੇ ਸੀ, ਉਹਨਾਂ ਨੂੰ ਜਰੂਰ ਪੂਰਾ ਕਰਨਗੇ। ਉਹਨਾਂ ਨੇ ਸਮੁੱਚੀ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਨੂੰ ਅਧੂਨਿਕ ਸਹੂਲਤਾਂ ਨਾਲ ਲੈਸ ਬਨਾਉਣ ਦੀ ਗੱਲ ਵੀ ਆਖੀ। ਇਸ ਮੋਕੇ ਪਿੰਡ ਦੇ ਪਤਵੰਤੇ ਵੱਡੀ ਗਿਣਤੀ ਵਿਚ ਹਾਜਰ ਸਨ।

LEAVE A REPLY

Please enter your comment!
Please enter your name here