*ਸ਼੍ਰੀ ਰਾਮ ਲੀਲਾ ਜੀ ਦੀ ਆਖਿ਼ਰੀ ਨਾਈਟ ਦੌਰਾਨ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦਾ ਹੋਇਆ ਰਾਜ ਤਿਲਕ*

0
42

ਸ਼੍ਰੀ ਰਾਮ ਲੀਲਾ ਜੀ ਦੀ ਆਖਿ਼ਰੀ ਨਾਈਟ ਦੌਰਾਨ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦਾ ਹੋਇਆ ਰਾਜ ਤਿਲਕ
ਛਮ—ਛਮ ਨਾਚੇ ਦੇਖੋ ਵੀਰ ਹਨੂੰਮਾਨਾ ਭਜਨ *ਤੇ ਖੂਬ ਝੂੰਮੇ ਬਜਰੰਗ ਬਲੀ ਜੀ

ਮਾਨਸਾ 14 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ)
ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਦੀ ਸੁਨਿਹਰੀ ਸਟੇਜ਼ ਤੋਂ ਸ਼੍ਰੀ ਰਾਮ ਲੀਲਾ ਜੀ ਦੇ ਮੰਚਨ ਦੀ ਆਖਿ਼ਰੀ ਨਾਈਟ ਵਿੱਚ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੇ ਰਾਜ ਤਿਲਕ ਦੇ ਦ੍ਰਿਸ਼ ਦਿਖਾਏ ਗਏ।ਜਿਨ੍ਹਾਂ ਨੂੰ ਦੇਖ ਕੇ ਪ੍ਰਭੂ ਸ਼੍ਰੀ ਰਾਮ ਜੀ ਦੇ ਭਗਤਾਂ ਨੇ ਆਪਣੀ ਖੁਸ਼ੀ ਪ੍ਰਗਟਾਈ।ਸ਼੍ਰੀ ਰਾਮ ਲੀਲਾ ਜੀ ਦੀ ਆਖਿ਼ਰੀ ਨਾਈਟ ਦਾ ਉਦਘਾਟਨ ਐਡਵੋਕੇਟ ਰਾਕੇਸ਼ ਕੁਮਾਰ ਰਾਜ ਜਨਰਲ ਸੈਕਟਰੀ ਨਿਊ ਦੁਸ਼ਹਿਰਾ ਕਮੇਟੀ ਅਤੇ ਲੱਕੀ ਬਾਂਸਲ ਸ਼ੈਲਰ ਵਾਲਿਆਂ ਵੱਲੋਂ ਕੀਤਾ ਗਿਆ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਕੱਲਬ ਦੀ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਸ਼੍ਰੀ ਅਸ਼ੋਕ ਗਰਗ ਅਤੇ ਪ੍ਰਧਾਨ ਸ਼੍ਰੀ ਪ੍ਰਵੀਨ ਗੋਇਲ ਨੇ ਦੱਸਿਆ ਕਿ 12 ਅਕਤੂਬਰ ਨੂੰ ਦੁਸਿ਼ਹਰੇ ਦਾ ਤਿਓਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ, ਜੋ ਕਿ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ।ਉਨ੍ਹਾਂ ਦੱਸਿਆ ਕਿ ਰਾਵਣ ਵਧ ਉਪਰੰਤ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦਾ ਰਾਜ ਤਿਲਕ ਕੀਤਾ ਗਿਆ ਅਤੇ ਉਨ੍ਹਾਂ ਦਾ ਗੁਨਗਾਨ ਕੀਤਾ ਗਿਆ।ਇਸ ਮੌਕੇ ਸ਼੍ਰੀ ਹਨੂੰਮਾਨ ਜੀ ਨੇ ‘ਛਮ—ਛਮ ਨਾਚੇ ਦੇਖੋ ਵੀਰ ਹਨੂੰਮਾਨਾ* ਭਜਨ *ਤੇ ਮਗਨ ਨਾਲ ਝੂਮ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ, ਜਿਸ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ ਅਤੇ ਉਨ੍ਹਾਂ ਸਾਹਮਣੇ ਨਤਮਸਤਕ ਹੋਏ।


ਮੈਨੇਜਿੰਗ ਕਮੇਟੀ ਦੇ ਸੀਨੀਅਰ ਵਾਇਸ ਪ੍ਰਧਾਨ ਸੁਰਿੰਦਰ ਨੰਗਲੀਆ ਅਤੇ ਪ੍ਰਧਾਨ ਐਕਟਰ ਬਾਡੀ ਵਰੁਣ ਬਾਂਸਲ ਬੀਨੂੰ ਨੇ ਦੱਸਿਆ ਕਿ ਰਾਜ ਤਿਲਕ ਦੀ ਨਾਈਟ ਦੇ ਸ਼ੁਰੂਆਤ ਵਿੱਚ ਪੰਡਿਤ ਸ਼੍ਰੀ ਪੁਨੀਤ ਸ਼ਰਮਾ ਗੋਗੀ ਜੀ ਵੱਲੋਂ ਵਿਧੀਵੱਤ ਪੂਜਾ—ਅਰਚਨਾ ਕੀਤੀ ਗਈ।ਉਨ੍ਹਾਂ ਦੱਸਿਆ ਕਿ ਰਾਜ ਤਿਲਕ ਵਿੱਚ ਸ਼੍ਰੀ ਰਾਮ ਚੰਦਰ ਜੀ ਦੀ ਭੂਮਿਕਾ ਵਿਪਨ ਅਰੋੜਾ, ਮਾਤਾ ਸੀਤਾ ਦੀ ਭੂਮਿਕਾ ਡਾ. ਵਿਕਾਸ ਸ਼ਰਮਾ, ਸ਼੍ਰੀ ਲਕਸ਼ਮਣ ਜੀ ਸੋਨੂੰ ਰੱਲਾ, ਹਨੂੰਮਾਨ ਜੀ ਆਰੀਅਨ ਸ਼ਰਮਾ, ਭਰਤ ਜੀ ਬੰਟੀ ਸ਼ਰਮਾ, ਸ਼ਤਰੂਘਨ ਜੀ ਗਗਨਦੀਪ ਵਿੱਕੀ ਅਤੇ ਰਿਸ਼ੀ ਵਿਸਿ਼ਸ਼ਟ ਜੀ ਦੀ ਭੂਮਿਕਾ ਮਨੋਜ ਅਰੋੜਾ ਵੱਲੋਂ ਬਾਖੂਬੀ ਨਿਭਾਈ ਗਈ।


ਇਸ ਸਮੁੱਚੀ ਸ਼੍ਰੀ ਰਾਮ ਲੀਲਾ ਦੇ ਮੰਚਨ ਵਿੱਚ ਵਾਈਸ ਪ੍ਰਧਾਨ ਪ੍ਰੇ੍ਰਮ ਕੁਮਾਰ ਜਿੰਦਲ, ਡਾਇਰੈਕਟਰ ਪ੍ਰਵੀਨ ਟੋਨੀ ਸ਼ਰਮਾ, ਵਿਨੋਦ ਪਠਾਨ, ਮੁਕੇਸ਼ ਬਾਂਸਲ, ਕੇ.ਸੀ. ਸ਼ਰਮਾ, ਤਰਸੇਮ ਹੋਂਡਾ, ਪਰਮਜੀਤ ਜਿੰਦਲ, ਸਰਪ੍ਰਸਤ ਜਗਮੋਹਨ ਸ਼ਰਮਾ, ਡਾ. ਮਾਨਵ ਜਿੰਦਲ, ਕੇ.ਕੇ. ਕੱਦੂ, ਕੈਸ਼ੀਅਰ ਸੁ਼ਸ਼ੀਲ ਕੁਮਾਰ ਵਿੱਕੀ, ਧਰਮਪਾਲ ਸ਼ੰਟੂ, ਵਾਈਸ ਪ੍ਰਧਾਨ ਐਕਟਰ ਬਾਡੀ ਸ਼੍ਰੀ ਰਾਜੇਸ਼ ਪੁੜਾ, ਸਟੇਜ—ਕਮ—ਪ੍ਰੈਸ ਸਕੱਤਰ ਬਲਜੀਤ ਸ਼ਰਮਾ ਅਤੇ ਅਰੁਣ ਅਰੋੜਾ, ਮਿਊਜਿ਼ਕ ਡਾਇਰੈਕਟਰਸੇਵਕ ਸੰਦਲ, ਸੀਨਰੀ ਇੰਚਾਰਜ ਰਾਜ ਕਮੁਾਰ ਰਾਜੀ, ਦੀਪਕ ਦੀਪੂ, ਪੰਡਾਲ ਇੰਚਾਰਜ ਮਾਸਟਰ ਕ੍ਰਿਸ਼ਨ ਕੁਮਾਰ, ਅਸ਼ੋਕ ਕੁਮਾਰ ਟੀਟਾ, ਮਨਜੀਤ ਬੱਬੀ, ਕੇਵਲ ਅਜਨਬੀ, ਬਨਵਾਰੀ ਲਾਲ ਬਜਾਜ ਤੇ ਨਵਜੋਤ ਬੱਬੀ, ਅਮਨ ਗੁਪਤਾ, ਰਿੰਕੂ ਬਾਂਸਲ, ਵਿਜੈ ਸ਼ਰਮਾ, ਹਾਰਮੋਨੀਅਮ ਪਲੇਅਰ ਮੋਹਨ ਸੋਨੀ, ਢੋਲਕ ਵਾਦਕ ਅਮਨ ਸਿੱਧੂ, ਪਲੇਬੈਕ ਮਿਊਜਿ਼ਕ ਇਫੈਕਟ ਪ੍ਰੋਗਰਾਮਰ ਸ਼੍ਰੀ ਗੋਰਵ ਬਜਾਜ ਅਤੇ ਯੋਗੇਸ਼ ਕੁਮਾਰ, ਘੜਾ ਵਾਦਕ ਦਰਸ਼ਨ ਕੁਮਾਰ, ਗੋਰਾ ਸ਼ਰਮਾ, ਜੀਵਨ ਜੁਗਨੀ, ਰਾਜੂ ਬਾਵਾ, ਥਾਲੀ ਇੰਚਾਰਜ ਜਗਨਨਾਥ ਕੋਕਲਾ, ਹੈਰੀ, ਅਨੀਸ਼ ਕੁਮਾਰ, ਰਾਜੀਵ ਕੁਮਾਰ ਮਾਨਾਵਾਲਾ, ਬੀਬਾ ਬਜਾਜ, ਮੇਹੁਲ ਸ਼ਰਮਾ, ਵਿਨਾਇਕ ਸ਼ਰਮਾ, ਸਮਰ ਸ਼ਰਮਾ, ਚੇਤਨ, ਸਾਹਿਲ, ਕਪਿਲ, ਜਸ਼ਨ, ਧਰੁਵ ਰੱਲਾ, ਦੀਪਕ, ਮਨੋਜ ਕੁਮਾਰ, ਪਵਨ, ਮਨੀ, ਹੈਪੀ, ਸੰਜੂ, ਹਰਮਨ, ਵਿਸ਼ਾਲ ਤੋਂ ਇਲਾਵਾ ਹੋਰ ਵੀ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਮਹੱਤਵਪੂਰਨ ਭੂਮਿਕਾ ਨਿਭਾਈ ਗਈ।    

LEAVE A REPLY

Please enter your comment!
Please enter your name here