*ਟਮਾਟਰਾਂ ਨੇ ਰਸੋਈ ਦਾ ਬਜਟ ਵਿਗਾੜਿਆ, ਮਹਿਲਾਵਾਂ ਪ੍ਰੇਸ਼ਾਨ*

0
128

ਬੁਢਲਾਡਾ 11 ਅਕਤੂਬਰ (ਸਾਰਾ ਯਹਾਂ/ਅਮਨ ਮਹਿਤਾ) ਤਿਉਹਾਰਾਂ ਦੇ ਦਿਨਾਂ ਚ ਟਮਾਟਰ ਦੇ ਭਾਅ ਆਸਮਾਨ ਛੂਹਣ ਲੱਗੇ ਹਨ। ਇਸ ਤੋਂ ਇਲਾਵਾ ਆਲੂ ਅਤੇ ਪਿਆਜ਼ ਸਮੇਤ ਹੋਰਨਾਂ ਸਬਜ਼ੀਆਂ ਦੇ ਭਾਅ ਵੀ ਕਾਫੀ ਵਧ ਗਏ ਹਨ। ਆਮ ਬਾਜਾਰ ਚ ਟਮਾਟਰ 80—100 Wਪਏ ਪ੍ਰਤੀ ਕਿਲੋ ਵਿਕ ਰਹੇ ਹਨ। ਰਿਟੇਲ ਵਿਚ ਸਬਜ਼ੀਆਂ ਵੇਚਣ ਵਾਲੇ ਇਸ ਸਮੇਂ ਚੋਖਾ ਮੁਨਾਫਾ ਲੈ ਰਹੇ ਹਨ। ਸਾਰੀਆਂ ਸਬਜ਼ੀਆਂ ਦੇ ਭਾਅ ਵਧਣ ਨਾਲ ਰਸੋਈ ਦਾ ਬਜਟ ਡਗਮਗਾ ਗਿਆ ਹੈ। ਇਕ ਮਹੀਨਾ ਪਹਿਲਾਂ ਟਮਾਟਰ 40 ਤੋਂ 45 Wਪਏ ਕਿਲੋ ਵਿਕਦੇ ਸਨ। ਇਸਦੇ ਨਾਲ ਹੀ ਪਿਆਜ਼ 50 ਰੁਪਏ, ਆਲੂ 25 ਰੁਪਏ, ਗੋਭੀ 80 ਰੁਪਏ, ਸ਼ਿਮਲਾ ਮਿਰਚ 100 ਰੁਪਏ, ਘੀਆ 60 ਰੁਪਏ, ਅਰਬੀ 60 ਰੁਪਏ, ਖੀਰੇ —ਮੂਲੀਆਂ 40 ਰੁਪਏ ਆਦਿ ਸਬਜ਼ੀਆਂ ਮਹਿੰਗੀਆਂ ਵਿਕ ਰਹੀਆਂ ਹਨ। ਅਜੇ ਤੱਕ ਸਬਜ਼ੀਆਂ ਦੇ ਭਾਅ ਵਿਚ ਕਮੀ ਆਉਣ ਦੀ ਕੋਈ ਉਮੀਦ ਨਹੀਂ ਹੈ। ਦਰਅਸਲ ਹਿਮਾਚਲ ਪ੍ਰਦੇਸ਼ ਵੱਡੀ ਗਿਣਤੀ ਵਿਚ ਟਮਾਟਰ ਸਪਲਾਈ ਕਰਦਾ ਹੈ। ਹਾਲਾਂਕਿ ਪਹਿਲੀ ਵਾਰ ਦੇਖਣ ਨੂੰ ਨਹੀਂ ਮਿਲ ਰਿਹਾ, ਸਗੋਂ ਟਮਾਟਰ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਸਬਜੀਆਂ ਦੇ ਵੱਧ ਰਹੇ ਭਾਅ ਕਾਰਨ ਮਹਿਲਾਵਾਂ ਦੀ ਰਸੋਈ ਦਾ ਬਜਟ ਡਗਮਗਾ ਦਿੱਤ ਹੈ।  ਕੁਝ ਦੁਕਾਨਦਾਰ ਮਨ ਮਰਜੀ ਦੇ ਭਾਅ ਨਾਲ ਗ੍ਰਾਹਕਾਂ ਨੂੰ ਚਿੱਟੇ ਦਿਨੀ ਲੁੱਟ ਕਰ ਰਹੇ ਹਨ ਇਸ ਲਈ ਮਹਿਲਾਵਾਂ ਨੇ ਮੰਗ ਕੀਤੀ ਹੈ ਕਿ ਮਾਰਕਿਟ ਕਮੇਟੀ ਦੇ ਅਧਿਕਾਰੀਆਂ ਨੂੰ ਕਮੇਟੀ ਦੇ ਬਾਹਰ ਰੋਜਾਨਾ ਸਬਜੀਆਂ ਦੇ ਭਾਅ ਦਰਸਾਉਣੇ ਚਾਹੀਦੇ ਹਨ ਅਤੇ ਮਨਮਰਜੀ ਦੇ ਭਾਅ ਵਾਲੇ ਦੁਕਾਨਦਾਰਾਂ ਤੇ ਸ਼ਿਕੰਜਾ ਕੱਸਣਾ ਚਾਹੀਦਾ ਹੈ। 

LEAVE A REPLY

Please enter your comment!
Please enter your name here