*ਸ੍ਰੀ ਰਾਮ ਨਾਟਕ ਕਲੱਬ ਦੀ ਸਟੇਜ ਤੇ ਲੰਕਾ ਦਹਿਨ ਦਾ ਦਿ੍ਸ ਕੀਤਾ ਪੇਸ਼*

0
40

11 ਅਕਤੂਬਰ ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ)

ਸਥਾਨਕ ਸ੍ਰੀ ਰਾਮ ਨਾਟਕ ਕਲੱਬ ਵੱਲੋ ਖੇਡੀ ਜਾ ਰਹੀ ਸ੍ਰੀ ਰਾਮ ਲੀਲਾ ਦੀ ਦਸਵੀ ਨਾਇਟ ਦਾ ਉਦਘਾਟਨ ਸਮਾਜਸੇਵੀ ਵਿਨੋਦ ਚੌਧਰੀ ਅਤੇ ਅਰਪਿਤ ਚੋਧਰੀ  ਨੇ ਆਪਣੇ ਸੁੱਭ ਹੱਥਾਂ ਨਾਲ ਕਰਦਿਆ ਕਿਹਾ ਕਿ ਰਮਾਇਣ ਸਾਨੂੰ ਬਹੁਤ ਸਿੱਖਿਆ ਦਿੰਦੀ ਹੈ ਤੇ ਇਸ ਤੇ ਸਾਨੂੰ ਅਮਲ ਕਰਨਾ ਚਾਹੀਦਾ ਹੈ । ਉਹਨਾ ਕਿਹਾ ਕਿ ਰਮਾਇਣ ਇੱਕ ਅਜਿਹਾ ਗ੍ਰੰਥ ਹੈ ।ਜਿੱਥੇ ਸਾਡੇ ਜੀਵਨ ਵਿਚ ਜਿਊਣ ਦੀ ਸੇਧ ਮਿਲਦੀ ਅਤੇ ਕੋਈ ਅਜਿਹਾ ਰਿਸ਼ਤਾ ਨਹੀ ਜਿਸ ਬਾਰੇ ਰਮਾਇਣ ਵਿਚ ਨਾ ਦਰਸਾਇਆ ਹੋਵੇ ।ਪਰ  ਇਸ ਤੋ ਅਮਲ ਕਰਨ ਦੀ ਲੋੜ ਹੈ।

ਦੌਰਾਨ ਹਨੂੰਮਾਨ ਜੀ ਅਸ਼ੋਕ ਵਾਟਿਕਾ ਪੁੱਜ ਕੇ ਮਾਤਾ ਸੀਤਾ ਜੀ ਨੂੰ ਸ਼੍ਰੀ ਰਾਮ ਜੀ ਦਾ ਸੰਦੇਸ਼ ਦੇਣ ਪੰਹੁਚੇ।ਦਸਵੇਂ ਦਿਨ ਦੀ ਨਾਇਟ ਵਿੱਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਪ੍ਰਭੂ ਸ਼੍ਰੀ ਰਾਮ ਜੀ ਦੇ ਆਦੇਸ਼ ਪ੍ਰਾਪਤ ਕਰਕੇ ਹਨੂੰਮਾਨ ਜੀ ਲੰਕਾ ਪਹੁੰਚਦੇ ਹਨ, ਉਥੇ ਮਾਤਾ ਸੀਤਾ ਅਤੇ ਰਾਵਣ ਵਿਚਕਾਰ ਹੋਏ ਸ਼ਬਦਾਂ ਦੇ ਯੁੱਧ ਨੂੰ ਸੁਣਦੇ ਹਨ, ਮਾਤਾ ਸੀਤਾ ਰਾਵਣ ਵੱਲੋਂ ਕੀਤੇ ਜਾ ਰਹੇ ਮਾਨਸਿਕ ਉਤਪੀੜਨ ਤੋਂ ਤੰਗ ਹੋ ਕੇ ਪ੍ਰਭੂ ਸ਼੍ਰੀ ਰਾਮ ਜੀ ਨੂੰ ਯਾਦ ਕਰਦੇ ਹਨ ਅਤੇ ਹਨੂੰਮਾਨ ਜੀ ਮਾਤਾ ਸੀਤਾ ਜੀ ਨੂੰ ਰਾਮ ਚੰਦਰ ਜੀ ਦਾ ਸੰਦੇਸ਼ ਪੰਹੁਚਾਉਂਦੇ ਹਨ, ਹਨੂੰਮਾਨ ਜੀ ਕਿਸ ਤਰ੍ਹਾਂ ਅਸ਼ੋਕ ਵਾਟਿਕਾ ਉਜਾੜਦੇ ਹਨ ਅਤੇ ਰਾਵਣ ਦੇ ਬਲਸ਼ਾਲੀ ਪੁੱਤਰ ਅਕਸ਼ੇ ਕੁਮਾਰ ਦਾ ਬਧ ਕਰ ਦਿੰਦੇ ਹਨ, ਰਾਵਣ ਵੱਲੋਂ ਹਨੂੰਮਾਨ ਜੀ ਦੀ ਲਾਗੂਰ ਨੂੰ ਅੱਗ ਲਗਾਈ ਜਾਂਦੀ ਹੈ ਅਤੇ ਬਜਰੰਗ ਬਲੀ ਜੀ ਸਾਰੀ ਲੰਕਾ ਨੂੰ ਅੱਗ ਦੇ ਹਵਾਲੇ ਕਰ ਦਿੰਦੇ ਹਨ।ਇਨ੍ਹਾਂ ਸਾਰੇ ਹੀ ਦ੍ਰਿਸ਼ਾਂ ਨੂੰ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਗਿਆ ਅਤੇ ਇਸ ਮੌਕੇ ਬਜਰੰਗ ਬਲੀ ਜੀ ਦੇ ਜੈਕਾਰਿਆਂ ਨਾਲ ਪੂਰਾ ਪੰਡਾਲ ਗੂੰਜ ਉਠਿਆਂ।10ਵੀਂ ਨਾਈਟ ਦੌਰਾਨ ਅਸ਼ੋਕ ਵਾਟਿਕਾ ਵਿਖੇ ਦਿਖਾਏ ਮਾਲੀ—ਮਾਲਣ ਦੇ ਦ੍ਰਿਸ਼ ਨੇ ਵੀ ਦਰਸ਼ਕਾਂ ਦਾ ਧਿਆਨ ਆਕਰਸਿ਼ਤ ਕੀਤਾ।ਨਾਈਟ ਦੇ ਅਖੀਰ ਵਿਚ ਆਏ ਦਰਸ਼ਕਾਂ ਨੂੰ ਅਸ਼ੋਕ ਵਾਟਿਕਾ ਚ ਲੱਗੇ ਫ਼ਲਾਂ ਦਾ ਪ੍ਰਸ਼ਾਦ ਵੰਡਿਆਂ ਗਿਆ।ਅੱਜ ਦੀ ਨਾਇਟ ਦੋਰਾਨ ਲੰਕਾ ਦਹਿਨ ਦਾ ਸੀਨ ਬਾਖੂਬੀ ਪੇਸ਼ ਕੀਤਾ ਗਿਆ। ਜਿਸ ਦੀ ਦਰਸ਼ਕਾਂ ਨੇ ਭਰਪੂਰ ਸ਼ਲਾਘਾ ਕੀਤੀ। ਇਸ ਦੌਰਾਨ ਕਲੱਬ ਦੇ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਗਲਾ,ਉਪ ਪ੍ਧਾਨ ਸੁਰਿੰਦਰ ਲਾਲੀ, ਸਕੱਤਰ ਵਿਜੈ ਧੀਰ, ਨਵੀ ਜਿੰਦਲ, ਕਲੱਬ ਦੇ ਡਾਇਰੈਕਟਰ ਜਗਦੀਸ਼ ਜੋਗਾ, ਜਨਕ ਰਾਜ, ਤੇ ਦੀਵਾਨ ਭਾਰਤੀ ਨੇ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਕਲਾਕਾਰ ਰੋਹਿਤ ਭਾਰਤੀ,  ਸੰਦੀਪ ਮਿੱਤਲ,ਅਮਰ ਪੀਪੀ, ਸੁੱਖੀ ਬਠਿੰਡਾ, ਸੁਭਾਸ਼ ਕਾਕੜਾ, ਜਨਕ ਰਾਜ, ਦੀਪਕ ਕੁਮਾਰ,ਅਸ਼ੋਕ ਗੋਗੀ, ਤਰਸੇਮ ਬਿੱਟੂ, ਜੀਵਨ ਮੀਰਪੂਰੀਆ, ਸੈਲੀ ਧੀਰ, ਸੰਗੀਤ ਵਿਨੋਦ ਬਠਿੰਡਾ, ਢੋਲਕ ਧੂਪ ਸਿੰਘ,ਪ੍ਰਵੀਨ ਪੀ ਪੀ ,ਮਾਸਟਰ ਰਜੇਸ, ਸੰਜੂ, ਡਾ. ਕਿ੍ਸਨ ਪੱਪੀ, ਸਤੀਸ ਧੀਰ, ਸੰਜੂ, ਹੇਮੰਤ ਸਿੰਗਲਾ, ਜਿੰਮੀ,ਡਾ. ਜੇ ਜੀ, ਲੋਕ ਰਾਜ, ਪਵਨ ਧੀਰ, ਟੀਟੂ, ਅਮਿਤ, ਸੁਭਾਸ਼ ਕਾਕੜਾ, ਭੋਲਾ ਸਰਮਾ, ਰਾਜ ਨੋਨਾ, ਬੰਟੀ ਮੰਘਾਨੀਆ, ਸਿੱੱਬੁ, ਗੁੱਡੂ , ਆਸ਼ੂ ਆਦਿ ਨੇ ਆਪਣੀ-ਆਪਣੀ ਭੂਮਿਕਾ ਬਾਖੂਬੀ ਨਿਭਾਈ। ਜਦ ਕਿ ਮੰਚ ਸੰਚਾਲਨ ਦੀ ਭੂਮਿਕਾ ਰਮੇਸ਼ ਟੋਨੀ ਤੇ ਅਮਰ ਪੀ. ਪੀ. ਬਾਖੂਬੀ ਨਿਭਾ ਰਹੇ ਹਨ।

LEAVE A REPLY

Please enter your comment!
Please enter your name here