ਪ੍ਭੂ ਰਾਮ ਜੀ ਨਾਲ ਕਠੋਰ ਸ਼ਬਦਾਂ ਦਾ ਪ੍ਰਯੋਗ ਕਰਨ *ਤੇ ਲਕਸ਼ਮਣ ਜੀ ਨੇ ਕੱਟੀ ਸ਼ਰੁਪਨਖ਼ਾ ਦੀ ਨੱਕ
ਓਮ ਪ੍ਰਕਾਸ਼ ਸ਼ਰਮਾ ਨੇ ਕੀਤਾ ਅੱਠਵੇਂ ਦਿਨ ਦੀ ਸ਼੍ਰੀ ਰਾਮ ਲੀਲਾ ਜੀ ਦਾ ਉਦਘਾਟਨ
ਵਿਨੋਦ ਚੌਧਰੀ ਅਤੇ ਵਨੀਤ ਕੁਮਾਰ ਨੂੰ ਆਰਤੀ ਕਰਨ ਦਾ ਹੋਇਆ ਸੁਭਾਗ ਪ੍ਰਾਪਤ
ਮਾਨਸਾ, 08 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ)
ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਦੀ ਸੁਨਿਹਰੀ ਸਟੇਜ ਤੋਂ ਚੱਲ ਰਹੇ ਸ਼੍ਰੀ ਰਾਮਲੀਲਾ ਜੀ ਦੇ ਮੰਚਨ ਦੇ ਅੱਠਵੇਂ ਦਿਨ ਸੀਤਾ ਹਰਨ ਅਤੇ ਜਟਾਯੂ ਉਦਧਾਰ ਦੇ ਦ੍ਰਿਸ਼ ਦਿਖਾਏ ਗਏ।ਅੱਠਵੀਂ ਨਾਈਟ ਦਾ ਉਦਘਾਟਨ ਕਲੱਸਟਰ ਹੈਡ ਐਗਰੀਕਲਚਰ ਡਿਪਾਰਟਮੈਂਟ ਐਚ.ਡੀ.ਐਫ.ਸੀ.ਬੈਂਕ ਸ਼੍ਰੀ ਓਮ ਪ੍ਰਕਾਸ਼ ਸ਼ਰਮਾ ਵੱਲੋਂ ਕੀਤਾ ਗਿਆ ਅਤੇ ਸ਼੍ਰੀ ਵਿਨੋਦ ਕੁਮਾਰ ਚੌਧਰੀ ਅਤੇ ਸ਼੍ਰੀ ਵਨੀਤ ਕੁਮਾਰ ਨੂੰ ਆਰਤੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸ਼੍ਰੀ ਰਾਮ ਜੀ ਦੀ ਲੀਲਾ ਵਿੱਚ ਦਿਖਾਇਆ ਗਿਆ ਹਏ ਕਿ ਕਿਸ ਤਰ੍ਹਾਂ ਬਦੀ ਉਪਰ ਨੇਕੀ ਦੀ ਜਿੱਤ ਹੁੰਦੀ ਹੈ, ਇਸ ਲਈ ਹਰੇਕ ਵਿਅਕਤੀ ਨੂੰ ਚੰਗੇ ਕਰਮ ਕਰਦੇ ਰਹਿਣਾ ਚਾਹੀਦਾ ਹੈ।
ਇਸ ਮੌਕੇ ਉਨ੍ਹਾਂ ਨਾਲ ਬਰਾਂਚ ਮੈਨੇਜਰ ਮਨਮੀਤ ਸਿੱਧੂ, ਸੀਨੀਅਰ ਮੈਨੇਜਰ ਸਾਹਿਲ ਬਾਂਸਲ, ਕੈਸ਼ੀਅਰ ਸ਼ੁਸ਼ੀਲ ਕੁਮਾਰ ਵਿੱਕੀ, ਸਟੇਜ—ਕਮ—ਪ੍ਰੈਸ ਸਕੱਤਰ ਬਲਜੀਤ ਸ਼ਰਮਾ, ਸਟੇਜ ਸਕੱਤਰ ਅਰੁਣ ਅਰੋੜਾ, ਬਨਵਾਰੀ ਲਾਲ ਬਜਾਜ, ਪੁਨੀਤ ਸ਼ਰਮਾ ਗੋਗੀ, ਨਵਜੋਤ ਬੱਬੀ, ਮੋਹਨ ਸੋਨੀ, ਅਮਨ ਸਿੱਧੂ, ਦਰਸ਼ਨ ਕੁਮਾਰ, ਯੋਗੇਸ਼, ਗੌਰਵ ਬਜਾਜ, ਰਾਜ ਕੁਮਾਰ ਰਾਜੀ, ਰਾਜੇਸ਼ ਪੂੜਾ, ਦੀਪਕ ਦੀਪੂ, ਸੰਦੀਸ਼, ਜੀਵਨ, ਅਸ਼ੋਕ ਟੀਟਾ, ਕੇਵਲ ਅਜਨਬੀ, ਮਨਜੀਤ ਬੱਬੀ ਤੋਂ ਇਲਾਵਾ ਕਲੱਬ ਦੇ ਹੋਰ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ।
ਇਸ ਤੋਂ ਪਹਿਲਾਂ ਕਲੱਬ ਦੇ ਚੇਅਰਮੈਨ ਸ਼੍ਰੀ ਅਸ਼ੋਕ ਗਰਗ ਅਤੇ ਪ੍ਰਧਾਨ ਸ਼੍ਰੀ ਪ੍ਰਵੀਨ ਗੋਇਲ ਨੇ ਪਤਵੰਤੀਆਂ ਸਖ਼ਸ਼ੀਅਤਾਂ ਨਾਲ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਬਾਰੇ ਸੰਪੂਰਨ ਜਾਣਕਾਰੀ ਸਾਂਝੀ ਕੀਤੀ ਅਤੇ ਮੈਨੇਜਮੈਂਟ ਵੱਲੋਂ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ ਭੇਟ ਕੀਤਾ ਅਤੇ ਕਲੱਬ ਬਾਰੇ ਵਿਸਥਾਰ ਪ੍ਰੂਰਵਕ ਸਾਰੀ ਜਾਣਕਾਰੀ ਸਾਂਝੀ ਕੀਤੀ। ।ਸ਼੍ਰੀ ਸਨਾਤਨ ਸਭਾ ਵੱਲੋਂ ਪ੍ਰਧਾਨ ਸ਼੍ਰੀ ਵਿਨੋਦ ਭੰਮਾ ਦੀ ਅਗਵਾਈ ਹੇਠ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੀ ਮੈਨੇਜਿੰਗ ਕਮੇਟੀ ਦਾ ਸਨਮਾਨ ਕੀਤਾ ਗਿਆ।
ਐਕਟਰ ਬਾਡੀ ਦੇ ਪ੍ਰਧਾਨ ਸ਼੍ਰੀ ਵਰੁਣ ਬਾਂਸਲ ਵੀਨੂੰ ਨੇ ਅੱਠਵੀਂ ਨਾਈਟ ਦੇ ਦ੍ਰਿਸ਼ਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸ ਤਰ੍ਹਾਂ ਲਕਸ਼ਮਣ ਨੇ ਸੁਰਪਨਖਾ ਦਾ ਨੱਕ ਕੱਟ ਦਿੱਤਾ, ਉਹ ਆਪਣੇ ਭਰਾ ਰਾਵਣ ਨੂੰ ਇਸ ਬਾਰੇ ਦੱਸਦੀ ਹੈ। ਰਾਵਣ ਨੇ ਗੁੱਸੇ ਵਿਚ ਆ ਕੇ ਮਾਤਾ ਸੀਤਾ ਦਾ ਹਰਨ ਕਰ ਲਿਆ। ਇਸ ਤੋਂ ਪਹਿਲਾਂ ਰਾਵਣ ਨੇ ਮਾਰੀਚ ਨੂੰ ਹਿਰਨ ਦੇ ਰੂਪ ਵਿੱਚ ਸੀਤਾ ਮਾਤਾ ਤੋਂ ਸ਼੍ਰੀ ਰਾਮ ਜੀ ਨੂੰ ਦੂਰ ਲਿਜਾਣ ਦੀ ਚਾਲ ਚੱਲਣ ਲਈ ਹੁਕਮ ਦਿੱਤਾ, ਹਿਰਨ ਸੀਤਾ ਮਾਤਾ ਦੇ ਸਾਹਮਣੇ ਤੋਂ ਲੰਘਦਾ ਹੈ ਅਤੇ ਸੀਤਾ ਮਾਤਾ ਨੇ ਸ਼੍ਰੀ ਰਾਮ ਨੂੰ ਹਿਰਨ ਨੂੰ ਹਿਰਨ ਨੂੰ ਫੜਨ ਲਈ ਜ਼ੋਰ ਪਾਇਆ, ਸ਼੍ਰੀਰਾਮ ਜੀ ਦਾ ਹਿਰਨ ਨੂੰ ਲੈਣ ਜµਗਲ ਵੱਲ ਜਾਣਾ, ਰਾਵਣ ਦਾ ਰਿਸ਼ੀ ਰੂਪ ਧਾਰ ਕੇ ਮਾਤਾ ਸੀਤਾ ਦਾ ਹਰਨ ਕਰ ਲੈਣਾ, ਜਟਾਯੂ ਦਾ ਰਾਵਣ ਨੂੰ ਰੋਕਣ ਦੀ ਕੋਸਿ਼ਸ਼ ਕਰਨਾ ਅਤੇ ਰਾਵਣ ਦਾ ਜਟਾਯੂ ਨੂੰ ਮਾਰ ਦੇਣਾ ਆਦਿ ਦ੍ਰਿਸ਼ਾਂ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਕੇਂਦਰਿਤ ਕਰੀ ਰੱਖਿਆ।
ਡਾਇਰੈਕਟਰ ਪਰਵੀਨ ਟੋਨੀ ਸ਼ਰਮਾ, ਵਿਨੋਦ ਪਠਾਨ, ਕੇ.ਸੀ. ਸ਼ਰਮਾ ਨੇ ਦੱਸਿਆ ਕਿ ਰਾਮ ਜੀ ਦਾ ਰੋਲ ਵਿਪਨ ਅਰੋੜਾ, ਸੀਤਾ ਮਾਤਾ ਦੀ ਭੁਮਿਕਾ ਡਾ. ਵਿਕਾਸ ਸ਼ਰਮਾ, ਲਕਸ਼ਮਣ ਜੀ ਸੋਨੂੰ ਰੱਲਾ, ਰਾਵਣ ਮੁਕੇਸ਼ ਬਾਂਸਲ, ਸਰੂਪਨਖ਼ਾ ਰਿਹਾਨ, ਖਰ ਬੰਟੀ ਸ਼ਰਮਾ, ਦੂਖਣ ਵਿੱਕੀ ਸ਼ਰਮਾ, ਮਨੋਜ ਕੁਮਾਰ ਮੋਨੂੰ, ਗਗਨਦੀਪ ਵਿੱਕੀ, ਨਰੇਸ਼ ਬਾਂਸਲ, ਹੈਰੀ, ਚੇਤਨ, ਰਾਜੂ ਬਾਵਾ, ਮੇਹੁਲ ਸ਼ਰਮਾ, ਵਿਨਾਇਕ ਵੰਸ਼ ਅਤੇ ਅਨੀਸ਼ ਕੁਮਾਰ ਨੇ ਰਾਖਸ਼ਸ਼ਾਂ, ਹਿਰਨ ਧਰੁਵ ਰੱਲਾ ਅਤੇ ਜਟਾਯੂ ਦੀ ਭੁਮਿਕਾ ਬੰਟੀ ਕੁਮਾਰ ਨੇ ਬਹੁਤ ਹੀ ਵਧੀਆ ਢੰਗ ਨਾਲ ਨਿਭਾਈ।