*ਲਕਸ਼ੇ ਪ੍ਰੋਗਰਾਮ ਤਹਿਤ ਟ੍ਰੇਨਿੰਗ ਸੰਪੰਨ*

0
13

ਫਗਵਾੜਾ 08 ਅਕਤੂਬਰ (ਸਾਰਾ ਯਹਾਂ/ਸ਼ਿਵ ਕੋੜਾ) ਸਿਵਲ ਸਰਜਨ ਕਪੂਰਥਲਾ ਡਾ. ਰਿਚਾ ਭਾਟੀਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਲਕਸ਼ੈ ਪ੍ਰੋਗਰਾਮ ਤਹਿਤ ਮੈਡੀਕਲ ਅਫਸਰਾਂ ਤੇ ਸਟਾਫ ਨਰਸਾਂ ਦੀ ਦੋ ਦਿਨ੍ਹਾਂ ਟ੍ਰੇਨਿੰਗ ਸੰਪੰਨ ਹੋ ਗਈ। ਸਿਵਲ ਸਰਜਨ ਡਾ.ਰਿਚਾ ਭਾਟੀਆ ਨੇ ਇਸ ਸੰਬੰਧ ਵਿਚ ਜਾਣਕਾਰੀ ਦਿੰਦਿਆ  ਦਸਿਆ ਕਿ ਲਕਸ਼ੈ ਪ੍ਰੋਗਰਾਮ ਦਾ ਉਦੇਸ਼ ਸਰਕਾਰੀ ਸਿਹਤ ਕੇਂਦਰਾਂ ਦੇ ਲੇਬਰ ਰੂਮ ਅਤੇ ਮੈਟਰਨਿਟੀ ਆਪਰੇਸ਼ਨ ਥਿਏਟਰ ਦੀ ਕੁਆਲਿਟੀ ਨੂੰ ਬਿਹਤਰ ਬਣਾਉਣਾ ਅਤੇ ਜੱਚਾ ਬੱਚਾ ਕੇਂਦਰਾਂ ਵਿਚ ਵਧੀਆ ਸਿਹਤ ਸਹੂਲਤਾਂ ਮੁਹੱਇਆ ਕਰਵਾਉਣਾ ਹੈ ਤਾਂ ਜੋ ਇਲਾਜ ਕਰਵਾਉਣ ਆਈਆਂ ਗਰਭਵਤੀ ਮਹਿਲਾਵਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਏ। ਜਿਲਾ ਪਰਿਵਾਰ ਭਲਾਈ ਅਫ਼ਸਰ ਡਾ. ਅਸ਼ੋਕ ਕੁਮਾਰ ਨੇ  ਦੱਸਿਆ ਕਿ ਲਕਸ਼ੈ ਪ੍ਰੋਗਰਾਮ ਨੈਸ਼ਨਲ ਕੁਆਲਿਟੀ ਐਸ਼ੋਰੈਂਸ ਸਟੈਂਡਰਡ ਦੇ ਮਾਣਕਾਂ ਤੇ ਆਧਾਰਿਤ ਹੈ। ਉਨ੍ਹਾਂ ਟ੍ਰੇਨਿੰਗ ਲੈਣ ਆਏ ਡਾਕਟਰਾਂ ਤੇ ਸਟਾਫ ਨਰਸਾਂ ਨੂੰ ਕਿਹਾ ਕਿ ਉਹ ਲਕਸ਼ੈ ਪ੍ਰੋਗਰਾਮ ਨੂੰ ਵਧੀਆ ਢੰਗ ਨਾਲ ਲਾਗੂ ਕਰਵਾਉਣ। ਉਨ੍ਹਾਂ ਇਹ ਵੀ  ਕਿਹਾ ਕਿ ਇਹ ਪ੍ਰੋਗਰਾਮ ਡਲੀਵਰੀ ਦੌਰਾਨ ਬਿਹਤਰ ਦੇਖਭਾਲ ਅਤੇ ਸਨਮਾਨਪੂਰਨ ਮਾਤ੍ਰਿਤਵ ਦੇਖਭਾਲ ਨੂੰ ਯਕੀਨੀ ਬਣਾਉਂਦਾ ਹੈ।ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਨਾਲ ਜੱਚਾ ਬੱਚਾ ਮ੍ਰਿਤੂ ਦਰ ਵਿਚ ਕਮੀ ਆਏਗੀ ਇਸ ਮੌਕੇ ਇਸ ਮੌਕੇ ਤੇ ਡਾ.ਸਿੰਮੀ ਧਵਨ ਡਾ.ਪਰਮਿੰਦਰ ਕੌਰ ਡਾ.ਸੁਖਵਿੰਦਰ ਕੌਰ ਗਾਈਨੋਕੋਲੋਜਿਸਟ ਵੱਲੋਂ ਹਾਜਰੀਨ ਨੂੰ ਮੈਟਰਨਲ ਕੇਅਰ ਅਤੇ ਸੀ ਸੈਕਸ਼ਨ ਆਡਿਟ ਵਿਸ਼ੇ ਤੇ ਆਪਣਾ ਲੈਕਚਰ ਦਿੱਤਾ। ਬੱਚਿਆਂ ਦੇ ਮਾਹਰ ਡਾ. ਹਰਪ੍ਰੀਤ ਮੋਮੀ ਵੱਲੋਂ ਕੰਗਾਰੂ ਮਦਰ ਕੇਅਰ ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਏ.ਐਚ.ਏ.ਦੀਪਿਕਾ ਵੱਲੋਂ ਇੰਨਫੈਕਸ਼ਨ ਕੰਟਰੋਲ ਮੈਨੈਜਮੈਂਟ,ਲੇਬਰ ਰੂਮ ਐਂਡ ਮੈਟਰਨਿਟੀ ਓ.ਟੀ.ਚੈਕਲਿਸਟ ਤੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਸੁਖਦਿਆਲ ਸਿੰਘ,ਬੀਸੀਸੀ ਜੋਤੀ ਅਨੰਦ ਅਤੇ ਵੱਡੀ ਗਿਣਤੀ ਵਿਚ ਡਾਕਟਰ ਸਾਹਿਬਾਨ ਅਤੇ ਸਟਾਫ ਮੈਂਬਰ ਹਾਜ਼ਰ ਸਨ

LEAVE A REPLY

Please enter your comment!
Please enter your name here