*ਰਾਮ ਨਾਟਕ ਕਲੱਬ ਦੀ ਸਟੇਜ ਤੇ ਸੀਤਾ ਹਰਨ ਦਾ ਸੀਨ ਬਾਖੂਬੀ ਕੀਤਾ ਪੇਸ਼*

0
18

ਮਾਨਸਾ 08 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ)

ਸਥਾਨਕ ਸ੍ਰੀ ਰਾਮ ਨਾਟਕ ਕਲੱਬ ਵੱਲੋ ਖੇਡੀ ਜਾ ਰਹੀ ਸ੍ਰੀ ਰਾਮ ਲੀਲਾ ਦੀ ਅੱਠਵੀ ਨਾਇਟ ਦਾ ਉਦਘਾਟਨ ਵੁਆਇਸ ਆਫ ਮਾਨਸਾ ਦੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਅਤੇ ਡਾ ਤਜਿੰਦਰ ਪਾਲ ਸਿੰਘ ਰੇਖੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਉਨ੍ਹਾਂ ਮੰਚ ਤੋਂ ਸੰਬੋਧਨ  ਕਰਦਿਆ ਕਿਹਾ ਕਿ ਰਮਾਇਣ ਸਾਨੂੰ ਬਹੁਤ ਸਿੱਖਿਆ ਦਿੰਦੀ ਹੈ ਤੇ ਇਸ ਤੇ ਸਾਨੂੰ ਅਮਲ ਕਰਨਾ ਚਾਹੀਦਾ ਹੈ । ਉਹਨਾ ਕਿਹਾ ਕਿ  ਜਿੰਨਾ  ਪੁੰਨ  ਸਾਨੂੰ ਮਾਤਾ ਪਿਤਾ ਦੀ ਸੇਵਾ ਕਰਨ ਨਾਲ ਮਿਲਦਾ ਹੈ ਉਹਨਾ ਸਾਨੁੂੰ ਤੀਰਥ ਯਾਤਰਾ ਤੇ ਜਾਣ ਨਾਲ ਨਹੀ ਮਿਲਦਾ। ਉਨ੍ਹਾਂ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਬਾਰੇ ਵੀ ਦਰਸ਼ਕਾਂ ਨੂੰ ਅਪੀਲ ਕੀਤੀ।

ਇਸ ਦੋਰਾਨ ਇਸ ਨਾਈਟ ਮੌਕੇ ਸਭ ਤੋਂ ਪਹਿਲੇ ਦ੍ਰਿਸ਼ ਵਿਚ ਸਰੂਪਨਖਾ ਸ਼੍ਰੀ ਰਾਮ ਤੇ ਪੰਚਵਟੀ ਵਿਚ ਮੋਹਿਤ ਹੋ ਜਾਂਦੀ ਹੈ ਤਾਂ ਲਛਮਣ ਉਸ ਦੀ ਨੱਕ ਕੱਟ ਦਿੰਦੇ ਹਨ। ਸਰੂਪਨਖਾ ਦੀ ਭੂਮਿਕਾ ਨਿਭਾ ਰਹੇ ਸੁੱਖੀ ਬਠਿੰਡਾ ਨੇ ਆਪਣੇ ਭਰਾਵਾਂ ਖਰ ਅਤੇ ਦੂਸ਼ਣ ਕੋਲ ਜਾਂਦੀ ਹੈ ਅਤੇ ਸਾਰਾ ਹਾਲ ਸੁਣਾਉਂਦੀ ਹੈ ਪਰ ਦੋਨੋਂ ਰਾਕਸ਼ਸ਼ ਨਸ਼ੇ ਵਿਚ ਧੁੱਤ ਹੋਣ ਕਾਰਨ ਰਾਮ ਦੇ ਹੱਥੋਂ ਮਾਰੇ ਜਾਂਦੇ ਹਨ। ਦੂਸਰੇ ਦ੍ਰਿਸ਼ ਵਿਚ ਇਸ ਗੱਲ ਦਾ ਪਤਾ ਜਦੋਂ ਰਾਵਨ ਨੂੰ ਲੱਗਦਾ ਹੈ ਤਾਂ ਰਾਵਣ ਸੋਚਣ ਲੱਗਦਾ ਹੈ ਕਿ ਜਿਨ੍ਹਾਂ ਵਿਅਕਤੀਆਂ ਨੇ ਇੰਨੇ ਵੱਡੇ ਰਾਕਸ਼ਸ਼ਾਂ ਨੂੰ ਮਾਰ ਦਿੱਤਾ ਤਾਂ ਸਮਝੋ ਕਿ ਨਾਰਾਇਣ ਨੇ ਅਵਤਾਰ ਲੈ ਲਿਆ ਹੈ। ਜਿਸ ਦੇ ਹੱਥੋਂ ਹੀ ਉਸ ਦੀ ਮੁਕਤੀ ਤੈਅ ਹੈ। ਰਾਵਣ ਮਾਮਾ ਮਾਰਿਚ ਕੋਲ ਜਾ ਕੇ ਇਕ ਯੋਜਨਾਬੰਦੀ ਤੋਂ ਬਾਅਦ ਰਾਵਣ ਪੰਚਵਟੀ ਵਿਚ ਸੀਤਾ ਦਾ ਹਰਨ ਕਰਕੇ ਲੈ ਜਾਂਦਾ ਹੈ। ਜਦੋਂ ਕਿ ਦੂਜੇ ਪਾਸੇ ਰਾਮ ਲਛਮਣ ਉਨ੍ਹਾਂ ਨੂੰ ਲੱਭਦੇ ਲੱਭਦੇ ਅੱਖਾਂ ਵਿਚੋਂ ਅੱਥਰੂ ਵਹਾਉਂਦੇ ਹਨ।ਇਹ ਸੀਨ ਦੇਖ ਦਰਸ਼ਕਾ ਦੀਆਂ ਅੱਖਾਂ ਨਮ ਹੋ ਗਈਆਂ। ਇਸ ਤੋਂ ਪਹਿਲਾਂ ਕਲੱਬ ਦੇ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਗਲਾ,ਉਪ ਪ੍ਧਾਨ ਸੁਰਿੰਦਰ ਲਾਲੀ, ਸਕੱਤਰ ਵਿਜੈ ਧੀਰ, ਨਵੀ ਜਿੰਦਲ, ਕਲੱਬ ਦੇ ਡਾਇਰੈਕਟਰ ਜਗਦੀਸ਼ ਜੋਗਾ, ਜਨਕ ਰਾਜ ਤੇ ਦੀਵਾਨ ਭਾਰਤੀ ਨੇ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਕਲਾਕਾਰ ਰੋਹਿਤ ਭਾਰਤੀ,ਜੀਵਨ ਮੀਰਪੂਰੀਆ, ਅਜੇ ਟੀਟੂ,ਅਮਰ ਪੀਪੀ, ਸੁੱਖੀ ਬਠਿੰਡਾ, ਸੁਭਾਸ਼ ਕਾਕੜਾ, ਜਨਕ ਰਾਜ, ਦੀਪਕ ਕੁਮਾਰ, ਤਰਸੇਮ ਬਿੱਟੂ,  ਸੈਲੀ ਧੀਰ, ਰਾਵਣ ਪ੍ਰਵੀਨ ਪੀ ਪੀ ,ਮਾਸਟਰ ਰਜੇਸ, ਸੰਜੂ, ਡਾ. ਕਿ੍ਸਨ ਪੱਪੀ, ਸਤੀਸ ਧੀਰ, ਹੇਮੰਤ ਸਿੰਗਲਾ,ਸੋਰਿਯ ਜੋਗਾ,ਪਿ੍ਥੀ ਜੋਗਾ, ਜਿੰਮੀ,ਡਾ. ਜੇ ਜੀ, ਲੋਕ ਰਾਜ, ਪਵਨ ਧੀਰ, ਮੱਖਣ ਲਾਲ, ਰਕੇਸ਼ ਤੋਤਾ,ਭੋਲਾ ਸਰਮਾ, ਰਾਜ ਨੋਨਾ, ਸੁਰਿੰਦਰ ਕਾਲਾ,ਸਿੱੱਬੁ, ਵਿਨੋਦ ਬਠਿੰਡਾ, ਧੂਪ ਸਿੰਘ, ਦਿਨੇਸ਼ ਰਿੰਪੀ ਆਦਿ ਨੇ ਆਪਣੀ-ਆਪਣੀ ਭੂਮਿਕਾ ਬਾਖੂਬੀ ਨਿਭਾਈ।

LEAVE A REPLY

Please enter your comment!
Please enter your name here