*“ਜਾਓ ਨਾ ਵਨ ਕੋ ਮੇਰੇ ਰਾਮ, ਮੇਰੇ ਰਾਮ” ਗੀਤ *ਤੇ ਪਾਤਰਾਂ ਸਮੇਤ ਦਰਸ਼ਕਾਂ ਦੀਆਂ ਅੱਖਾਂ ਚੋਂ ਛਲਕੇ ਹੰਝੂ*

0
106

ਜਾਓ ਨਾ ਵਨ ਕੋ ਮੇਰੇ ਰਾਮ, ਮੇਰੇ ਰਾਮ” ਗੀਤ *ਤੇ ਪਾਤਰਾਂ ਸਮੇਤ ਦਰਸ਼ਕਾਂ
ਦੀਆਂ ਅੱਖਾਂ ਚੋਂ ਛਲਕੇ ਹੰਝੂ
ਡਾ. ਮਾਨਵ ਜਿੰਦਲ ਅਤੇ ਡਾ. ਦੀਪਿਕਾ ਜਿੰਦਲ ਨੇ ਰੀਬਨ ਕੱਟਣ ਦੀ ਰਸਮ ਕੀਤੀ ਅਦਾ
ਨਾਇਬ ਤਹਿਸੀਲਦਾਰ ਰਜਨੀਸ਼ ਗੋਇਲ ਨੇ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੀ
ਆਰਤੀ ਕਰ ਲਿਆ ਆਸ਼ੀਰਵਾਦ
ਕੰਕੋਲਾ ਬਣਿਆ ਖਿੱਚ ਦਾ ਕੇਂਦਰ,ਵੇਖਣ ਲਈ ਉਮੜੀ ਹਜ਼ਾਰਾਂ ਦੀ ਭੀੜ

ਮਾਨਸਾ, 06 ਅਕਤੂਬਰ :(ਸਾਰਾ ਯਹਾਂ/ਮੁੱਖ ਸੰਪਾਦਕ)
ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਵਿਖੇ ਦਿਖਾਏ ਜਾਂਦੇ ਸ਼੍ਰੀ ਰਾਮ ਲੀਲਾ ਜੀ ਦੇ ਮੰਚਨ ਦੀ ਅੱਠਵੀਂ ਨਾਈਟ ਦਾ ਉਦਘਾਟਨ ਡਾ. ਮਾਨਵ ਜਿੰਦਲ (ਐਮ.ਐਸ.ਆਰਥੋ) ਅਤੇ ਡਾ. ਦੀਪਿਕਾ ਜਿੰਦਲ (ਗਾਇਨੀਕੋਲੋਜਿਸਟ) ਵੱਲੋਂ ਕੀਤਾ ਗਿਆ। ਇਸ ਮੌਕੇ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੀ ਆਰਤੀ ਕਰਨ ਸੁਭਾਗ ਨਾਇਬ ਤਹਿਸੀਲਦਾਰ ਸ਼੍ਰੀ ਰਜਨੀਸ਼ ਗੋਇਲ ਨੂੰ ਪ੍ਰਾਪਤ ਹੋਇਆ।ਉਨ੍ਹਾਂ ਕਿਹਾ ਕਿ ਜੇਕਰ ਅਸੀਂ ਧਿਆਨ ਨਾਲ ਸ਼੍ਰੀ ਰਮਾਇਣ ਜੀ ਦਾ ਅਧਿਐਨ ਕਰੀਏ ਤਾਂ ਸਾਨੂੰ ਉਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਅਤੇ ਸਾਨੂੰ ਉਨ੍ਹਾਂ ਸਿੱਖਿਆਵਾਂ ਨੂੰ ਗ੍ਰਹਿਣ ਕਰਕੇ ਆਪਣੇ ਜੀਵਨ ਨੂੰ ਇੱਕ ਚੰਗੀ ਸੇਧ ਦੇਣੀ ਚਾਹੀਦੀ ਹੈ।ਇਸ ਮੌਕੇ ਸੀਨੀਅਰ ਵਾਇਸ ਪ੍ਰਧਾਨ ਪ੍ਰੇਮ ਕੁਮਾਰ, ਵਾਈਸ ਪ੍ਰਧਾਨ ਸੁਰਿੰਦਰ ਨੰਗਲੀਆ, ਕੈਸ਼ੀਅਰ ਸੁ਼ਸ਼ੀਲ ਕੁਮਾਰ ਵਿੱਕੀ, ਸਟੇਜ ਸਕੱਤਰ ਬਲਜੀਤ ਸ਼ਰਮਾ ਅਤੇ ਅਰੁਣ ਅਰੋੜਾ, ਪਰੋਮਪਟਰ ਬਨਵਾਰੀ ਲਾਲ ਬਜਾਜ ਅਤੇ ਨਵਜੋਤ ਬੱਬੀ, ਵਿਸ਼ਾਲ ਸ਼ਰਮਾ, ਰਾਜ ਕੁਮਾਰ ਰਾਜੀ, ਰਾਜੇਸ਼ ਪੂੜਾ, ਮਾਸਟਰ ਕ੍ਰਿਸ਼ਨ ਕੁਮਾਰ ਮੌਜੂਦ ਸਨ।


ਕਲੱਬ ਦੇ ਚੇਅਰਮੈਨ ਸ਼੍ਰੀ ਅਸ਼ੋਕ ਗਰਗ ਨੇ ਦੱਸਿਆ ਕਿ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਪਿਛਲੇ ਕਈ ਸਾਲਾਂ ਤੋਂ ਸ਼੍ਰੀ ਰਾਮ ਲੀਲਾ ਜੀ ਦਾ ਸਫ਼ਲ ਮੰਚਨ ਕਰਦਾ ਆ ਰਿਹਾ ਹੈ, ਤਾਂ ਜੋ ਅੱਜ ਦੀ ਪੀੜ੍ਹੀ ਪ੍ਰਭੂ ਜੀ ਦੀ ਮਹਿਮਾ ਨਾਲ ਜੁੜ ਕੇ ਨਸਿ਼ਆਂ ਤੋਂ ਦੂਰ ਰਹੇ ਅਤੇ ਆਪਣੇ ਮਾਤਾ—ਪਿਤਾ ਦੀ ਆਗਿਆ *ਚ ਰਹਿ ਕੇ ਸਮਾਜ ਵਿੱਚ ਇੱਕ ਚੰਗੇ ਪ੍ਰਾਣੀ ਵਜੋਂ ਵਿਚਰਨ ਕਰ ਸਕਣ।
ਇਸ ਦੌਰਾਨ ਪ੍ਰਧਾਨ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਅਤੇ ਪ੍ਰਧਾਨ ਨਿਊ ਦੁਸ਼ਹਿਰਾ ਕਮੇਟੀ ਸ਼੍ਰੀ ਪ੍ਰਵੀਨ ਗੋਇਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 13 ਅਕਤੂਬਰ 2024 ਤੱਕ ਚੱਲਣ ਵਾਲੇ ਸ਼੍ਰੀ ਰਾਮ ਲੀਲਾ ਜੀ ਦੇ ਮੰਚਨ ਅਤੇ 12 ਅਕਤੂਬਰ ਨੂੰ ਨਵੀਂ ਅਨਾਜ ਮੰਡੀ ਵਿਖੇ ਮਨਾਏ ਜਾ ਰਹੇ ਬੁਰਾਈ *ਤੇ ਅੱਛਾਈ ਦੀ ਜਿੱਤ ਦੇ ਪ੍ਰਤੀਕ ਦੁਸ਼ਹਿਰੇ ਦੇ ਤਿਓਹਾਰ ਵਿੱਚ ਜ਼ਰੂਰ ਸ਼ਮੂਲੀਅਤ ਕਰਨ।ਉਨ੍ਹਾਂ ਦੱਸਿਆ ਕਿ ਅੱਜ ਦੀ ਨਾਈਟ ਦੀ ਸ਼ੁਰੂਆਤ ਸ਼੍ਰੀ ਰਾਮ ਚੰਦਰ ਜੀ, ਮਾਤਾ ਸੀਤਾ ਜੀ ਅਤੇ ਸ਼੍ਰੀ ਲਕਸ਼ਮਣ ਜੀ ਦੀ ਆਰਤੀ ਕਰ ਕੇ ਕੀਤੀ ਗਈ। ਉਹ ਉਪਰੰਤ ਸ਼੍ਰੀ ਰਾਮ ਚੰਦਰ ਜੀ ਦਾ ਵਨ ਜਾਣਾ, ਪਰਜਾਵਾਸੀਆਂ ਦਾ ਭਾਵੁਕ ਹੋ ਕੇ ਉਨ੍ਹਾਂ ਨੂੰ ਰੋਕਣਾ, ਸੁਮੰਤ ਵਾਪਸੀ, ਰਾਜਾ ਦਸ਼ਰਥ ਮਰਨ, ਕੰਕੋਲਾ, ਨਿਸ਼ਾਦਰਾਜ ਵੱਲੋਂ ਨੋਕਾ ਪਾਰ ਦਾ ਸੀਨ ਲੋਕਾਂ ਵਲੋਂ ਬਹੁਤ ਹੀ ਸਰਾਹੇ ਗਏ।


ਪ੍ਰਧਾਨ ਐਕਟਰ ਬਾਡੀ ਸ਼੍ਰੀ ਵਰੁਣ ਬਾਂਸਲ ਵੀਨੂੰ ਨੇ ਦੱਸਿਆ ਕਿ ਅੱਜ ਦੀ ਨਾਈਟ ਵਿੱਚ ਸ਼੍ਰੀ ਰਾਮ ਚੰਦਰ ਜੀ, ਮਾਤਾ ਸੀਤਾ ਜੀ ਅਤੇ ਸ਼੍ਰੀ ਲਕਸ਼ਮਣ ਜੀ ਦੇ ਰੋਲ ਕ੍ਰਮਵਾਰ ਵਿਪਨ ਕੁਮਾਰ ਅਰੋੜਾ, ਡਾ. ਵਿਕਾਸ ਸ਼ਰਮਾ ਅਤੇ ਸੋਨੂੰ ਰੱਲਾ ਵੱਲੋਂ ਨਿਭਾਏ ਗਏ।ਇੱਕ ਵਾਰ ਫਿਰ ਤੋਂ ਪ੍ਰਵੀਨ ਸ਼ਰਮਾ ਟੋਨੀ, ਸੇਵਕ ਸੰਦਲ, ਮੁਕੇਸ਼, ਵਿਜੈ ਸ਼ਰਮਾ, ਪੁਨੀਤ ਸ਼ਰਮਾ ਗੋਗੀ, ਅਮਨ ਗੁਪਤਾ ਦੇ ਕੰਕੋਲਾ ਦੌਰਾਨ ਵੱਖਰੇ ਅੰਦਾਜ਼ ਨੂੰ ਲੋਕਾਂ ਵੱਲੋਂ ਕਾਫ਼ੀ ਸ਼ਲਾਘਾ ਮਿਲੀ ਅਤੇ ਉਨ੍ਹਾਂ ਦੇ ਪ੍ਰਦਰਸ਼ਨ ਦਾ ਆਨੰਦਾ ਮਾਣਿਆ।ਡੀ.ਬੀ.ਸੀ. ਡਾਂਸ ਅਕੈਡਮੀ ਮਾਨਸਾ ਵੱਲੋਂ ਰਿੰਕੂ ਦੀ ਅਗਵਾਈ ਹੇਠ ਬਿਹਤਰੀਨ ਪ੍ਰਦਰਸ਼ਨ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਸੁਮੰਤ ਅਨੀਸ਼ ਕੁਮਾਰ ਅਤੇ ਬੰਟੀ ਸ਼ਰਮਾ, ਤਰਸੇਮ ਹੋਂਡਾ, ਹੈਰੀ, ਕੇ.ਕੇ. ਕੱਦੂ, ਰਾਜੀਵ ਕੁਮਾਰ ਕਾਲਾ ਵੱਲੋਂ ਪਰਜਾਵਾਸੀਆਂ, ਕੈਕਈ ਗਗਨਦੀਪ ਵਿੱਕੀ, ਦਸ਼ਰਥ ਰਿੰਕੂ ਬਾਂਸਲ, ਗੁਰੂ ਵਿਸਿ਼ਸ਼ਟ ਆਰੀਅਨ ਸ਼ਰਮਾ, ਕੌਸ਼ਲਿਆ ਜੂਨੈਦ ਅਤੇ ਸਮਿੱਤਰਾ ਦਾ ਰੋਲ ਯਸ਼ ਵੱਲੋਂ ਨਿਭਾਏ ਗਏ। ਇਸ ਤੋਂ ਇਲਾਵਾ ਨਿਸ਼ਾਦਰਾਜ ਮਨੋਜ ਅਰੋੜਾ, ਕੇਸ਼ੀ ਸ਼ਰਮਾ, ਜੀਵਨ ਜੁਗਨੀ, ਵਿਨਾਇਕ ਸ਼ਰਮਾ ਵੰਸ਼, ਮੇਹੁਲ ਸ਼ਰਮਾ, ਸਮਰ ਸ਼ਰਮਾ, ਦੀਪੂ, ਚੇਤਨ, ਰਿਹਾਨ, ਮਨੀ, ਹੈਪੀ, ਸੰਜੂ, ਵਿਸ਼ਾਲ, ਹਰਮਨ ਵੱਲੋਂ ਆਪਣੇ ਰੋਲ ਬਾਖ਼ੁਬੀ ਨਿਭਾਏ ਗਏ।

LEAVE A REPLY

Please enter your comment!
Please enter your name here