ਬੁਢਲਾਡਾ 29 ਸਤੰਬਰ (ਸਾਰਾ ਯਹਾਂ/ਮਹਿਤਾ) ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦੇ 117ਵੇਂ ਜਨਮਦਿਨ ਮੌਕੇ ਜ਼ਿਲ੍ਹੇ ਦੀਆਂ ਸਮੂਹ ਕਲੱਬਾਂ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ ਨੇਕੀ ਫਾਉਂਡੇਸ਼ਨ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਸਥਾਨਕ ਰਾਮ ਲੀਲਾ ਗਰਾਊਂਡ ਧਰਮਸ਼ਾਲਾ ਵਿੱਚ ਆਯੋਜਿਤ ਕੀਤਾ ਗਿਆ ਜਿਸ ਵਿੱਚ 531 ਖੂਨਦਾਨੀਆਂ ਨੇ ਪਹੁੰਚਕੇ ਜੰਗ ਏ ਆਜ਼ਾਦੀ ਦੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਜਲੀ ਭੇਂਟ ਕਰਦਿਆਂ ਖੂਨਦਾਨ ਕੀਤਾ। ਇਸ ਮੌਕੇ ਐੱਸ ਡੀ ਐੱਮ ਗਗਨਦੀਪ ਸਿੰਘ ਨੇ ਸੰਸਥਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਨੇਕੀ ਫਾਉਂਡੇਸ਼ਨ ਜਿਹੀ ਸੰਸਥਾ ਨਾਲ ਲੋਕ ਇਸ ਪੱਧਰ ਉੱਤੇ ਜੁੜੇ ਹੋਏ ਹਨ ਕਿ ਉਹਨਾਂ ਕਿਹਾ ਕਿ ਖੂਨਦਾਨ ਮਹਾਂਦਾਨ ਹੈ ਅਤੇ ਜੋ ਲੋਕ ਅੱਜ ਇੱਥੇ ਪਹੁੰਚੇ ਹਨ, ਉਹ ਵਧਾਈ ਦੇ ਪਾਤਰ ਹਨ। ਨੇਕੀ ਫਾਉਂਡੇਸ਼ਨ ਦਾ ਇਹ ਤੀਜਾ ਕੈਂਪ ਹੈ ਜਿੱਥੇ 500 ਤੋਂ ਵੱਧ ਖੂਨਦਾਨੀਆਂ ਨੇ ਖੂਨਦਾਨ ਕੀਤਾ ਹੈ। ਸਹਾਇਕ ਡਰੈਕਟਰ ਯੁਵਕ ਸੇਵਾਵਾਂ ਵਿਭਾਗ ਰਘਵੀਰ ਮਾਨ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਇਹ ਖੂਨ ਸਰਕਾਰੀ ਬਲੱਡ ਸੈਂਟਰ ਮਾਨਸਾ ਅਤੇ ਬਠਿੰਡਾ ਨੂੰ ਦਿੱਤਾ ਗਿਆ ਹੈ।ਫਾਉਂਡੇਸ਼ਨ ਵੱਲੋਂ ਸਾਰੇ ਖੂਨਦਾਨੀਆਂ, ਵਲੰਟੀਅਰਾਂ ਅਤੇ ਸਹਿਯੋਗੀਆਂ ਦਾ ਸਨਮਾਨ ਕੀਤਾ ਗਿਆ।