*ਬਾਗਬਾਨੀ ਵਿਭਾਗ ਮਾਨਸਾ ਵੱਲੋਂ ਸਰਦ ਰੁੱਤ ਸਬਜ਼ੀਆਂ ਦੀ ਬੀਜ ਕਿੱਟ ਜਾਰੀ*

0
42

ਮਾਨਸਾ, 23 ਸਤੰਬਰ:(ਸਾਰਾ ਯਹਾਂ/ਮੁੱਖ ਸੰਪਾਦਕ)
ਬਾਗਬਾਨੀ ਵਿਭਾਗ ਵੱਲੋਂ ਘਰੇਲੂ ਬਗੀਚੀ ਨੂੰ ਉਤਸ਼ਾਹਿਤ ਕਰਨ ਲਈ ਸਰਦ ਰੁੱਤ ਦੀਆਂ ਸਬਜ਼ੀਆ ਦੀ ਬੀਜ ਕਿੱਟ ਦਫ਼ਤਰ ਸਹਾਇਕ ਡਾਇਰੈਕਟਰ ਬਾਗਬਾਨੀ ਮਾਨਸਾ ਵਿਖੇ ਜਾਰੀ ਕੀਤੀ ਗਈ। ਇਸ ਦੌਰਾਨ ਸ੍ਰੀ ਪਰਮੇਸ਼ਰ ਕੁਮਾਰ ਬਾਗ਼ਬਾਨੀ ਵਿਕਾਸ ਅਫਸਰ ਨੇ ਦੱਸਿਆ ਕਿ ਬਾਗਬਾਨੀ ਵਿਭਾਗ, ਪੰਜਾਬ ਵੱਲੋਂ ਇਹ ਕਿੱਟ ਨੈਸ਼ਨਲ ਇੰਸਟੀਚਿਊਟ ਆਫ ਨਿਊਟ੍ਰਿਸ਼ਨ ਹੈਦਰਾਬਾਦ ਦੇ ਸੰਤੁਲਿਤ ਖੁਰਾਕ ਦੇ ਮਾਪਦੰਡਾਂ ਅਨੁਸਾਰ ਹਰ ਵਿਅਕਤੀ ਲਈ ਪ੍ਰਤੀ ਦਿਨ 300 ਗ੍ਰਾਮ ਤਾਜ਼ਾ ਸਬਜ਼ੀਆਂ, ਜਿਸ ’ਚ 120 ਗ੍ਰਾਮ ਹਰੇ ਪੱਤੇ ਵਾਲੀਆਂ ਸਬਜ਼ੀਆਂ, 90 ਗ੍ਰਾਮ ਜੜ੍ਹਾਂ ਵਾਲੀਆਂ ਸਬਜੀਆਂ ਅਤੇ 90 ਗ੍ਰਾਮ ਹੋਰ ਸਬਜੀਆਂ ਨੂੰ ਮੁੱਖ ਰੱਖਕੇ ਤਿਆਰ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਘਰੇਲੂ ਬਗੀਚੀ ਲਗਾ ਕੇ ਅਸੀਂ ਘਰ ਲਈ ਲੋੜੀਦੀ ਸਬਜ਼ੀ ਅਤੇ ਜਹਿਰ ਰਹਿਤ ਸਬਜੀਆਂ ਪੈਦਾ ਕਰ ਸਕਦੇ ਹਨ। ਇਸ ਕਿੱਟ ਅੰਦਰ ਮੂਲੀ, ਗਾਜਰ, ਸਲਗਮ, ਮਟਰ, ਪਾਲਕ, ਮੈਥੀ, ਧਨੀਆਂ, ਬਰੋਕਲੀ, ਚੀਨੀ ਸਰੋਂ ਦੇ ਬੀਜ ਹਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਬੀਜਾਂ ਨੂੰ ਇਸ ਕਿੱਟ ਦੇ ਅੰਦਰ ਦੱਸੀ ਗਈ ਵਿਉਂਤਬੰਦੀ ਨਾਲ ਹੀ ਲਗਾਇਆ ਜਾਵੇ। ਅਜੋਕੇ ਸਮੇਂ ਵਿੱਚ ਆਮ ਵਿਅਕਤੀ ਨੂੰ ਤੰਦਰੁਸਤ ਰਹਿਣ ਲਈ ਸੰਤੁਲਿਤ ਖੁਰਾਕ ਜਿਸ ਵਿੱਚ ਵਿਟਾਮਿਨ, ਪ੍ਰੋਟੀਨ ਅਤੇ ਹੋਰ ਲੋੜੀਂਦੇਂ ਖੁਰਾਕੀ ਤੱਤ ਮੌਜੂਦ ਹੋਣ ਦਾ ਸੇਵਨ ਕਰਨਾ ਜ਼ਰੂਰੀ ਹੈ।
ਉਨ੍ਹਾਂ ਦੱਸਿਆਂ ਕਿ ਇਹ ਬੀਜ ਕਿੱਟ ਦਫਤਰ ਸਹਾਇਕ ਡਾਇਰੈਕਟਰ ਬਾਗਬਾਨੀ, ਪੀ.ਡਲਬਯੂ.ਡੀ ਕੰਪਲੈਕਸ, ਤਿੰਨਕੋਨੀ ਮਾਨਸਾ,ਦਫ਼ਤਰ ਬਾਗਬਾਨੀ ਵਿਕਾਸ ਅਫ਼ਸਰ ਸਰਦੂਲਗੜ੍ਹ ਨੇੜੇ ਦਾਣਾ ਮੰਡੀ ਅਤੇ ਦਫਤਰ ਬਾਗਬਾਨੀ ਵਿਕਾਸ ਅਫਸਰ, ਬੁਢਲਾਡਾ ਨੇੜੇ ਆਈ.ਟੀ.ਆਈ ਤੋ ਕਿਸੇ ਵੀ ਦਫ਼ਤਰੀ ਕੰਮਕਾਜ ਵਾਲੇ ਦਿਨ ਪ੍ਰਤੀ ਕਿੱਟ 80/- ਰੁਪਏ ਦੇ ਹਿਸਾਬ ਨਾਲ ਪ੍ਰਾਪਤ ਕਰ ਸਕਦੇ ਹਨ।

LEAVE A REPLY

Please enter your comment!
Please enter your name here