*117 ਦਿਵਿਅੰਗਾਂ ਨੂੰ ਭੇਂਟ ਕੀਤੇ ਮੋਟਰਾਈਜਡ ਟਰਾਈ ਸਾਇਕਲਾਂ*

0
26

ਫਗਵਾੜਾ 20 ਸਤੰਬਰ (ਸਾਰਾ ਯਹਾਂ/ਸ਼ਿਵ ਕੋੜਾ) ਲੋਕਸਭਾ ਹਲਕਾ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ ਦੇ ਉਪਰਾਲੇ ਸਦਕਾ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ, ਦਿਵਿਅੰਗ ਜਨ ਸਸ਼ਕਤੀਕਰਣ ਵਿਭਾਗ ਵਲੋਂ ਸਮਾਜਿਕ ਅਧਿਕਾਰਤਾ ਕੈਂਪ ਸੀ.ਡੀ.ਪੀ.ਓ. ਦੇ ਸਹਿਯੋਗ ਨਾਲ ਸਥਾਨਕ ਰੈਸਟ ਹਾਉਸ ਵਿਖੇ ਲਗਾਇਆ ਗਿਆ। ਜਿਸ ਵਿਚ ਬਤੌਰ ਮੁੱਖ ਮਹਿਮਾਨ ਹਲਕਾ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਤੋਂ ਇਲਾਵਾ ਆਮ ਆਦਮੀ ਪਾਰਟੀ ਵਿਧਾਨਸਭਾ ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ, ਸਪੋਕਸਪਰਸਨ ਪੰਜਾਬ ਹਰਨੂਰ ਮਾਨ ਅਤੇ ਸੀਨੀਅਰ ਆਗੂ ਦਲਜੀਤ ਸਿੰਘ ਰਾਜੂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਦਿਵਿਅੰਗਜਨਾਂ ਨੂੰ ਮੋਟਰਾਈਜਡ ਟਰਾਈ ਸਾਈਕਲਾਂ, ਵੀਲ੍ਹ ਚੇਅਰਾਂ, ਕੰਨਾਂ ਵਾਲੀਆਂ ਮਸ਼ੀਨਾਂ, ਨੇਤਰਹੀਣਾਂ ਲਈ ਬਣੇ ਮੋਬਾਇਲ ਫੋਨ ਅਤੇ ਬੈਸਾਖੀਆਂ ਦੀ ਵੰਡ ਮੁੱਖ ਮਹਿਮਾਨ ਡਾ. ਰਾਜਕੁਮਾਰ ਚੱਬੇਵਾਲ ਵਲੋਂ ਕੀਤੀ ਗਈ। ਡਾ. ਚੱਬੇਵਾਲ ਨੇ ਦੱਸਿਆ ਕਿ 117 ਦੇ ਕਰੀਬ ਉਪਕਰਨਾਂ ਦੀ ਵੰਡ ਤਕਰੀਬਨ 90 ਵਿਅਕਤੀਆਂ ਨੂੰ ਕੀਤੀ ਗਈ ਹੈ। ਉਹਨਾਂ ਨੇ ਜਿਥੇ ਦਿਵਿਆਂਗ ਵਿਅਕਤੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਜਿੱਥੇ ਸਰੀਰਕ ਤੌਰ ਤੇ ਮਜਬੂਰ ਵਿਅਕਤੀ ਹੁਣ ਮੋਟਰਾਈਜਡ ਟਰਾਈ ਸਾਇਕਲਾਂ ਰਾਹੀਂ ਘੁੰਮਣ ਫਿਰਨ ਦੇ ਯੋਗ ਹੋਣਗੇ, ਉੱਥੇ ਹੀ ਆਪਣੇ ਰੁਜ਼ਗਾਰ ਵੀ ਕਰ ਸਕਣਗੇ। ਡਾ. ਚੱਬੇਵਾਲ ਨੇ ਦੱਸਿਆ ਕਿ ਅਗਲਾ ਕੈਂਪ ਸ਼੍ਰੀ ਹਰਗੋਬਿੰਦਪੁਰ ਹਲਕੇ ਵਿੱਚ ਲਗਾਇਆ ਜਾਵੇਗਾ। ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰੀਰਕ ਤੌਰ ਤੇ ਅਸਮਰਥ ਵਿਅਕਤੀਆਂ ਲਈ ਅਜਿਹੇ ਉਪਰਾਲੇ ਬਹੁਤ ਹੀ ਲਾਹੇਵੰਦ ਹੁੰਦੇ ਹਨ। ਆਪ ਆਗੂਆਂ ਵੱਲੋਂ ਆਏ ਹੋਏ ਦਿਵਿਆਂਗਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਵੀ ਕਰਵਾਇਆ ਗਿਆ। ਇਸ ਤੋਂ ਪਹਿਲਾਂ ਰਾਜਵਿੰਦਰ ਕੌਰ ਸੀ.ਡੀ.ਪੀ.ਓ., ਬਲਜਿੰਦਰ ਸਿੰਘ ਤਹਿਸੀਲਦਾਰ ਅਤੇ ਮਨਦੀਪ ਸਿੰਘ ਨਾਇਬ ਤਹਿਸੀਲਦਾਰ ਵਲੋਂ ਹਲਕਾ ਐਮ.ਪੀ. ਡਾ. ਚੱਬੇਵਾਲ ਦਾ ਫਗਵਾੜਾ ਪੁੱਜਣ ਤੇ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ ਗਿਆ। ਲਖਬੀਰ ਸਿੰਘ ਸੈਣੀ ਨੇ ਸਮੂਹ ਲਾਭਪਾਤਰੀ ਦਿਵਿਅੰਗਾਂ ਵਲੋਂ ਡਾ. ਰਾਜਕੁਮਾਰ ਚੱਬੇਵਾਲ ਅਤੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਦਾ ਇਸ ਉਪਰਾਲੇ ਲਈ ਤਹਿ ਦਿਲੋਂ ਧੰਨਵਾਦ ਕੀਤਾ। 

LEAVE A REPLY

Please enter your comment!
Please enter your name here