*ਪ੍ਰਵੀਨ ਗੋਇਲ ਸਰਬਸੰਮਤੀ ਨਾਲ ਬਣੇ ਲਗਾਤਾਰ 16ਵੀਂ ਵਾਰਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੇ ਪ੍ਰਧਾਨ*

0
368

**ਅਸ਼ੋਕ ਗਰਗ ਨੂੰ ਕਲੱਬ ਵੱਲੋਂ ਚੇਅਰਮੈਨ ਦੇ ਅਹੁਦੇ ਨਾਲ ਨਵਾਜਿ਼ਆ**

ਮਾਨਸਾ 14 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ)
ਸ਼੍ਰੀ ਸੁਭਾਸ਼ ਡਰਾਮਾਟਿਕ ਕੱਲਬ ਮਾਨਸਾ ਦੀ ਮੈਨੇਜਿੰਗ ਕਮੇਟੀ ਦੀ ਚੋਣ ਸਬੰਧੀ ਮੀਟਿੰਗ ਸ਼੍ਰੀ ਆਰ.ਸੀ. ਗੋਇਲ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿੱਚ ਪ੍ਰਵੀਨ ਗੋਇਲ ਜੀ ਦੇ ਕਲੱਬ ਪ੍ਰਤੀ ਵਧੀਆ ਤੇ ਸ਼ਲਾਘਾਯੋਗ ਕੰਮਾਂ ਨੂੰ ਕੰਮਾਂ ਨੂੰ ਦੇਖਦੇ ਹੋਏ ਕਲੱਬ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਵੱਲੋਂ ਸਰਵਸੰਮਤੀ ਨਾਲ 16ਵੀਂ ਵਾਰ ਪ੍ਰਧਾਨ ਬਣਾਇਆ ਗਿਆ।
ਇਸ ਤੋਂ ਇਲਾਵਾ ਭੀਮ ਸੈਨ, ਕ੍ਰਿਸ਼ਨ ਬਾਂਸਲ, ਹੁਕਮ ਚੰਦ, ਡਾ. ਮਾਨਵ ਜਿੰਦਲ, ਨਰਾਇਣ ਦਾਸ, ਪ੍ਰਮਜੀਤ ਜਿੰਦਲ ਅਤੇ ਅਰਪਿਤ (ਮੌੜਾਂ ਵਾਲੇ) ਨੂੰ ਸਰਪ੍ਰਸਤ, ਅਸ਼ੋਕ ਗਰਗ ਚੇਅਰਮੈਨ, ਪ੍ਰੇਮ ਜਿੰਦਲ ਅਤੇ ਸੁਰਿੰਦਰ ਨੰਗਲਿਆ ਨੂੰ ਉਪ—ਪ੍ਰਧਾਨ, ਧਰਮਪਾਲ ਸ਼ੰਟੂ ਨੂੰ ਜਨਰਲ ਸੈਕਟਰੀ, ਮਨੋਜ ਅਰੋੜਾ ਅਤੇ ਸੋਨੂੰ ਰੱਲਾ ਨੂੰ ਜੁਆਇੰਟ ਸੈਕਟਰੀ, ਸ਼ੁਸ਼ੀਲ ਕੁਮਾਰ (ਵਿੱਕੀ) ਕੈਸ਼ੀਅਰ, ਸਟੇਜ ਸਕੱਤਰ ਬਲਜੀਤ ਸ਼ਰਮਾ ਅਤੇ ਅਰੁਣ ਅਰੋੜਾ, ਕਾਨੂੰਨੀ ਸਲਾਹਕਾਰ ਆਰ.ਸੀ.ਗੋਇਲ, ਪ੍ਰੈਸ ਸਕੱਤਰ ਬਲਜੀਤ ਸ਼ਰਮਾ ਅਤੇ ਡਾ. ਵਿਕਾਸ ਸ਼ਰਮਾ ਤੋਂ ਇਲਾਵਾ ਵਰੁਣ ਬਾਂਸਲ ਨੂੰ ਬਿਲਡਿੰਗ ਇੰਚਾਰਜ ਦਾ ਅਹੁਦਾ ਦਿੱਤਾ ਗਿਆ।


ਇਸ ਉਪਰੰਤ ਕਮੇਟੀ ਵੱਲੋਂ ਸਾਲ 2024 ਲਈ ਰਾਮਲੀਲਾ ਖੇਡਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ।ਕਲੱਬ ਦੇ ਚੇਅਰਮੈਨ ਅਸ਼ੋਕ ਗਰਗ ਅਤੇ ਪ੍ਰਧਾਨ ਪ੍ਰਵੀਨ ਗੋਇਲ ਨੇ ਦੱਸਿਆ ਕਿ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਵੱਲੋਂ ਹਰ ਸਾਲ ਪੂਰੀ ਸ਼ਰਧਾ ਅਤੇ ਲਗਨ ਨਾਲ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਕੀਤਾ ਜਾਂਦਾ ਹੈ ਅਤੇ ਇਸ ਨੂੰ ਸਫ਼ਲਤਾ ਪੂਰਵਕ ਸੰਪਨ ਕਰਨ ਲਈ ਵੱਖ—ਵੱਖ ਟੀਮਾਂ ਦਾ ਗਠਨ ਕਰਕੇ ਅਹਿਮ ਜਿ਼ੰਮੇਵਾਰੀਆਂ ਸੌਂਪੀਆਂ ਜਾਂਦੀਆਂ ਹਨ।
ਉਨ੍ਹਾਂ ਕਲੱਬ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਜਿਸ ਵਿਸ਼ਵਾਸ ਨਾਲ ਲਗਾਤਾਰ ਕਈ ਸਾਲਾਂ ਤੋਂ ਸਾਨੂੰ ਚੇਅਰਮੈਨ ਅਤੇ ਪ੍ਰਧਾਨ ਦੇ ਅਹੁਦੇ ਨਾਲ ਨਿਵਾਜਿ਼ਆ ਹੈ, ਉਹ ਪੂਰੀ ਲਗਨ ਅਤੇ ਤਨਦੇਹੀ ਨਾਲ ਆਪਣੀ ਜਿ਼ੰਮੇਵਾਰੀ ਨਾਲ ਨਿਭਾਉਣਗੇ।ਉਨ੍ਹਾਂ ਕਿਹਾ ਕਿ ਸ਼੍ਰੀ ਰਾਮ ਲੀਲਾ ਜੀ ਦੇ ਮੰਚਨ ਲਈ ਉਹ ਜਿ਼ਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਨਗੇ ਅਤੇ ਜੋ ਵੀ ਸਰਕਾਰ ਅਤੇ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਹੋਣਗੀਆਂ, ਉਸ ਅਨੁਸਾਰ ਹੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਮੌਕੇ ਵਿਨੋਦ ਪਠਾਨ, ਰਾਜ ਕੁਮਾਰ ਰਾਜੀ, ਵਿਸ਼ਾਲ ਸ਼ਰਮਾ ਵਿੱਕੀ, ਮੋਹਿਤ ਗੋਇਲ ਅਤੇ ਗੋਰਵ ਬਜਾਜ ਤੋਂ ਇਲਾਵਾ ਕਲੱਬ ਦੇ ਹੋਰ ਮੈਂਬਰ ਵੀ ਮੌਜੂਦ ਸਨ।

LEAVE A REPLY

Please enter your comment!
Please enter your name here