ਬੁਢਲਾਡਾ 05 ਸਤੰਬਰ(ਸਾਰਾ ਯਹਾਂ/ਅਮਨ ਮਹਿਤਾ) ਸਪੇਅਰ ਪਾਰਟਸ ਐਸੋਸੀਏਸ਼ਨ ਦੇ ਸਮੂਹ ਦੁਕਾਨਦਾਰਾਂ ਵੱਲੋਂ ਏਕੇ ਰੈਸਟੋਰੈਂਟ ਬੁਢਲਾਡਾ ਵਿਖੇ ਮਹੀਨਾਵਾਰ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਦੁਕਾਨਦਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਇਨ੍ਹਾਂ ਦਾ ਨਿਪਟਾਰਾ ਕਰਨ ਸਬੰਧੀ ਰਣਨੀਤੀ ਬਣਾਈ ਗਈ ਅਤੇ ਜੋ ਵੀ ਦੁਕਾਨਦਾਰਾਂ ਨੂੰ ਭਵਿੱਖ ਵਿੱਚ ਮੁਸ਼ਕਿਲਾਂ ਆਉਣਗੀਆਂ ਤਾਂ ਸਮੂਹ ਸਪੇਅਰ ਪਾਰਟਸ ਐਸੋਸੀਏਸ਼ਨ ਉਸਦਾ ਮੌਕੇ’ਤੇ ਹੀ ਨਿਪਟਾਰਾ ਕਰੇਗੀ।ਇਸ ਮੌਕੇ ਸਪੇਅਰ ਪਾਰਟਸ ਐਸੋਸੀਏਸ਼ਨ ਦੇ ਪੀ.ਆਰ.ਓ. ਪੱਤਰਕਾਰ ਦਵਿੰਦਰ ਸਿੰਘ ਕੋਹਲੀ,ਅਸ਼ਵਨੀ ਗਰਗ, ਲਕਸ਼ਮੀ ਨਰਾਇਣ, ਦੀਪੂ ਮਦਾਨ,ਖ਼ਜ਼ਾਨਚੀ ਸੋਨੂੰ ਮੁਗਲੈਲ ਵਾਲੇ, ਮੁੱਖ ਸਲਾਹਕਾਰ ਦੀਪਕ ਟਿੰਕੂ, ਬੌਬੀ ਬਾਂਸਲ,ਵਿੱਕੀ ਸਿੰਗਲਾ,ਮਨਪ੍ਰੀਤ ਸਿੰਘ,ਜਤਿੰਦਰ ਕੁਮਾਰ ਚੌਧਰੀ,ਦਰਸ਼ਨ ਕੁਮਾਰ,ਪ੍ਰੇਮ,ਵਿਨੋਦ ਕਰਨ,ਰਵੀ ਪ੍ਰਕਾਸ਼,ਸੁਰਿੰਦਰ ਜਿੰਦਲ,ਧਰਮਾ ਸਿੰਘ,ਤਰਸੇਮ ਚੰਦ,ਅਨਿਲ ਕੁਮਾਰ,ਰਕੇਸ਼ ਕੁਮਾਰ,ਅਮਨ ਮਹਿਤਾ, ਸੰਨੀ,ਅਮਿਤ ਕੁਮਾਰ,ਦੀਪਕ ਗਰਗ,ਭੂਸ਼ਣ ਕੁਮਾਰ, ਖੁਸ਼ੀ ਗੋਇਲ,ਦੀਪਕ ਕੁਮਾਰ ਗੋਇਲ,ਨਰੇਸ਼ ਕੁਮਾਰ ,ਲੱਕੀ,ਕੁਲਵੰਤ,ਪਵਨ,ਰਮੇਸ਼ ਕੁਮਾਰ,ਸ਼ਿਵ ਕੁਮਾਰ ਆਦਿ ਹਾਜ਼ਰ ਸਨ।