*ਆਮ ਪਾਰਟੀ ਦੀ ਸਰਕਾਰ, ਵੋਟਾਂ ਆਮ ਲੋਕਾਂ ਦੀਆਂ ਤੇ ਸਹੂਲਤਾਂ ਖ਼ਾਸ ਲੋਕਾਂ ਨੂੰ ਦੇ ਰਹੀ ਹੈ:ਚੋਹਾਨ*

0
28

ਮਾਨਸਾ 4/9/24 (ਸਾਰਾ ਯਹਾਂ/ਮੁੱਖ ਸੰਪਾਦਕ) ਨੇੜਲੇ ਪਿੰਡ ਬਾਜੇ ਵਾਲਾ ਦੇ ਮਨਰੇਗਾ ਕਾਮਿਆਂ ਤੇ ਮਜ਼ਦੂਰਾਂ ਵੱਲੋਂ ਮੀਟਿੰਗ ਕਰਕੇ ਸੂਬੇ ਦੀ ਮਾਨ ਵੱਲੋਂ ਝੂਠੀਆਂ ਗਰੰਟੀਆ ਸਹਾਰੇ ਬਣਾਈਂ ਗਈ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਘੱਟੋ ਘੱਟ ਪੈਨਸ਼ਨ 5,000/ ਰੁਪਏ ਪ੍ਰਤੀ ਮਹੀਨਾ, ਔਰਤਾਂ ਲਈ ਇਕ ਹਜ਼ਾਰ ਰੁਪਏ ਜਾਰੀ ਕਰਨ, ਪਲਾਂਟ, ਮਨਰੇਗਾ ਕਾਨੂੰਨ ਆਦਿ ਮੰਗਾਂ ਨੂੰ ਲਾਗੂ ਕਰਨ ਦੀ ਮੰਗ ਕੀਤੀ।
ਮੀਟਿੰਗ ਨੂੰ ਵਿਸ਼ੇਸ਼ ਤੌਰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਅਤੇ ਮਜ਼ਦੂਰ ਆਗੂ ਕਾਮਰੇਡ ਕ੍ਰਿਸ਼ਨ ਸਿੰਘ ਚੋਹਾਨ ਨੇ ਸੂਬੇ ਦੀ ਮਾਨ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਸੂਬੇ ਦੀ ਜਨਤਾ ਨੂੰ ਗੁੰਮਰਾਹ ਕਰਕੇ ਆਮ ਲੋਕਾਂ ਤੋਂ ਵੋਟਾਂ ਬਟੋਰੀਆਂ ਗਈਆਂ, ਸਹੂਲਤਾਂ ਤੇ ਰਿਆਇਤਾਂ ਕੇਵਲ ਖਾਸ ਲੋਕਾਂ ਨੂੰ ਹੀ ਦਿੱਤੀਆਂ ਜਾਂ ਰਹੀਆਂ ਹਨ।ਜਦ ਕਿ ਗਰੀਬ ਤੇ ਆਮ ਲੋਕ ਸਹੂਲਤਾਂ ਤੋਂ ਵਾਂਝੇ ਹਨ।
ਸਾਥੀ ਚੋਹਾਨ ਨੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਬਾਰਸ਼ਾਂ ਕਰਕੇ ਡਿੱਗੇ ਮਕਾਨਾਂ ਦੀ ਨਿਸ਼ਾਨਦੇਹੀ ਦੀ ਮੰਗ ਕੀਤੀ ਅਤੇ ਫੌਰੀ ਰਾਹਤ ਦੇਣ ਲਈ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਮਕਾਨ ਬਣਾਉਣ ਦੀ ਮੰਗ ਕੀਤੀ।ਹਰ ਲੋੜਬੰਦ ਲਈ ਦਸ ਦਸ ਮਰਲੇ ਦੇ ਪਲਾਟ ਜ਼ਾਰੀ ਕਰਨ ਲਈ ਜਥੇਬੰਦੀ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ।
ਮੀਟਿੰਗ ਮੌਕੇ ਨਸ਼ਿਆਂ ਕਾਰਨ ਬਰਬਾਦ ਹੋ ਰਹੀ ਨੋਜਵਾਨੀ ਨੂੰ ਸੰਕਟ ਵਿੱਚ ਕੱਢਣ ਲਈ ਨਸ਼ਾ ਤਸਕਰਾਂ ਦੀ ਜਾਇਦਾਦ ਕੁਰਕ ਕਰਕੇ ਗਰੀਬ ਲੋਕਾਂ ਵਿੱਚ ਵੰਡਣ ਦੀ ਅਪੀਲ ਕੀਤੀ।
ਮੀਟਿੰਗ ਦੌਰਾਨ ਹਾਜ਼ਰ ਸਾਥੀਆਂ ਵੱਲੋਂ ਮਜ਼ਦੂਰ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਮੰਗ ਪੱਤਰ ਸੌਂਪਣ ਦਾ ਪ੍ਰੋਗਰਾਮ ਬਣਾਇਆ ਗਿਆ।
ਇਸ ਸਮੇਂ 25 ਮੈਂਬਰੀ ਪਿੰਡ ਇਕਾਈ ਦੇ ਚੋਣ ਸਰਬਸੰਮਤੀ ਨਾਲ ਹੋਈ ਬੂਟਾ ਸਿੰਘ ਪ੍ਰਧਾਨ, ਸੁਖਵਿੰਦਰ ਸਿੰਘ ਜਨਰਲ ਸਕੱਤਰ ਗੁਰਮੇਲ ਸਿੰਘ,ਮੰਦਰ ਸਿੰਘ, ਬੋਘਾ ਸਿੰਘ,ਬਿੰਦਰ ਸਿੰਘ ਮਿਸਤਰੀ, ਜੱਗਾ ਸਿੰਘ,ਲਾਭ ਸਿੰਘ ਅਤੇ ਪਾਲ ਸਿੰਘ , ਦਿਲਪ੍ਰੀਤ ਸਿੰਘ ਆਦਿ ਕਮੇਟੀ ਮੈਂਬਰ ਚੁਣੇ ਗਏ।

LEAVE A REPLY

Please enter your comment!
Please enter your name here