*9000 ਰੁਪਏ ਸਸਤਾ ਹੋਇਆ ਸੋਨਾ, ਇੱਥੇ ਦੇਖੋ ਸੋਨੇ-ਚਾਂਦੀ ਦੀਆਂ ਕੀਮਤਾਂ*

0
380

ਨਵੀਂ ਦਿੱਲੀ03 ਮਈ(ਸਾਰਾ ਯਹਾਂ/ਬਿਊਰੋ ਰਿਪੋਰਟ): ਰਿਕਾਰਡ ਪੱਧਰ ਤੋਂ ਸੋਨੇ ਦੀਆਂ ਕੀਮਤਾਂ ਵਿੱਚ 9000 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ ਹਫਤੇ ਹੋਈ ਭਾਰੀ ਗਿਰਾਵਟ ਤੋਂ ਬਾਅਦ, ਭਾਰਤੀ ਬਾਜ਼ਾਰਾਂ ‘ਚ ਅੱਜ ਸੋਨੇ ਤੇ ਚਾਂਦੀ ਦੀ ਕੀਮਤ ‘ਚ ਤੇਜ਼ੀ ਦਰਜ ਕੀਤੀ ਗਈ ਹੈ। ਐਮਸੀਐਕਸ ‘ਤੇ ਸੋਨਾ ਤੇਜ਼ ਹੈ। ਅੱਜ ਸੋਨਾ 0.6 ਪ੍ਰਤੀਸ਼ਤ ਦੇ ਵਾਧੇ ਨਾਲ 47004 ਪ੍ਰਤੀ 10 ਗ੍ਰਾਮ ‘ਤੇ ਹੈ। ਇਸ ਦੇ ਨਾਲ ਹੀ ਚਾਂਦੀ 0.6 ਪ੍ਰਤੀਸ਼ਤ ਦੇ ਵਾਧੇ ਨਾਲ 68,789 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।

ਅੰਤਰਰਾਸ਼ਟਰੀ ਮਾਰਕੀਟ ਦੀ ਗੱਲ ਕਰੀਏ ਤਾਂ ਇੱਥੇ ਸੋਨੇ ਦੇ ਰੇਟ ਸਪਾਟ ਲੈਵਲ ‘ਤੇ ਟਰੇਡ ਕਰ ਰਹੀਆਂ ਹਨ। ਸਪਾਟ ਸੋਨਾ 1,770.66 ਡਾਲਰ ਪ੍ਰਤੀ ਔਂਸ ‘ਤੇ ਕਾਰੋਬਾਰ ਕਰ ਰਿਹਾ ਸੀ, ਜਦਕਿ ਚਾਂਦੀ 25.90 ਡਾਲਰ ਪ੍ਰਤੀ ਔਂਸ ‘ਤੇ ਸਥਿਰ ਰਹੀ।

ਸੋਮਵਾਰ ਨੂੰ ਮਲਟੀ ਕਮੋਡਿਟੀ ਐਕਸਚੇਂਜ ‘ਤੇ ਜੂਨ ਫਿਊਚਰਜ਼ ਸੋਨੇ ਦੀ ਕੀਮਤ 270 ਰੁਪਏ ਦੇ ਵਾਧੇ ਨਾਲ 47,007 ਰੁਪਏ ਪ੍ਰਤੀ 10 ਗ੍ਰਾਮ ‘ਤੇ ਕਾਰੋਬਾਰ ਕਰ ਰਿਹਾ ਹੈ। ਸਿਲਵਰ ਪ੍ਰਾਈਸ – ਐਮਸੀਐਕਸ ‘ਤੇ ਸਿਲਵਰ ਫਿਊਚਰ 401 ਰੁਪਏ ਦੀ ਤੇਜ਼ੀ ਨਾਲ 67,925 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਕਾਰੋਬਾਰ ਕਰ ਰਿਹਾ ਹੈ। ਸਪਾਟ ਬਾਜ਼ਾਰ ‘ਚ ਚਾਂਦੀ ਦੀ ਕੀਮਤ 25.90 ਡਾਲਰ ਪ੍ਰਤੀ ਔਂਸ ਸੀ।

ਜੇ ਤੁਸੀਂ ਸੋਨੇ ਦੀ ਸ਼ੁੱਧਤਾ ਦੀ ਜਾਂਚ ਕਰਨਾ ਚਾਹੁੰਦੇ ਹੋ, ਤਾਂ ਇਸ ਦੇ ਲਈ ਸਰਕਾਰ ਦੁਆਰਾ ਇਕ ਐਪ ਬਣਾਇਆ ਗਿਆ ਹੈ। ‘BIS Care app’ ਦੇ ਨਾਲ, ਗਾਹਕ ਸੋਨੇ ਦੀ ਸ਼ੁੱਧਤਾ ਦੀ ਜਾਂਚ ਕਰ ਸਕਦਾ ਹੈ। ਇਸ ਐਪ ਦੇ ਜ਼ਰੀਏ, ਤੁਸੀਂ ਨਾ ਸਿਰਫ ਸੋਨੇ ਦੀ ਸ਼ੁੱਧਤਾ ਦੀ ਜਾਂਚ ਕਰ ਸਕਦੇ ਹੋ ਬਲਕਿ ਇਸ ਨਾਲ ਸਬੰਧਤ ਕੋਈ ਸ਼ਿਕਾਇਤ ਵੀ ਕਰ ਸਕਦੇ ਹੋ। 

LEAVE A REPLY

Please enter your comment!
Please enter your name here