ਬੁਢਲਾਡਾ 24 ਜੁਲਾਈ (ਸਾਰਾ ਯਹਾਂ/ਅਮਨ ਮੇਹਤਾ): ਮੁਹੱਲੇ ਵਿੱਚੋਂ 9ਵੀਂ ਕਲਾਸ ਵਿੱਚ ਪੜਦੀ ਨਾਬਾਲਗ ਲੜਕੀ ਨੂੰ ਉਸਦੇ ਛੋਟੇ ਭਰਾ ਨੂੰ ਕਤਲ ਕਰਨ ਦੀ ਧਮਕੀ ਦੇ ਕੇ ਹੋਟਲ ਚ ਜਬਰ ਜਿਨਾਹ ਕਰਨ ਦਾ ਮਾਮਲਾ ਪ੍ਰਕਾਸ ਵਿਚ ਆਇਆ ਹੈ। ਸਿਟੀ ਪੁਲਸ ਬੁਢਲਾਡਾ ਨੇ ਨਾਬਾਲਗ ਲੜਕੀ ਦੇ ਬਿਆਨ ਤੇ ਮਾਮਲਾ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਦਿਆਂ ਮੁਲਜਮ ਦੀ ਭਾਲ ਸੁਰੂ ਕਰ ਦਿੱਤੀ ਹੈ। ਸਿਟੀ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਆਪਣੇ ਘਰ ਤੋਂ ਮਾਸੀ ਦੇ ਘਰ ਜਾ ਰਹੀ 9ਵੀਂ ਕਲਾਸ ਦੀ ਨਾਬਾਲਗ ਲੜਕੀ ਨੂੰ ਗਲੀ ਵਿਚ ਇੱਕਲੀ ਦੇਖ ਕੇ ਮੋਟਰ ਸਾਇਕਲ ਸਵਾਰ ਸੰਦੀਪ ਸਿੰਘ(24) ਨਾਮ ਦੇ ਵਿਅਕਤੀ ਨੇ ਘੇਰ ਕੇ ਉਸਦੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਜਾਵੇਗਾ ਕਹਿਕੇ ਡਰਾ ਕੇ ਆਪਣੇ ਮੋਟਰ ਸਾਇਕਲ ਤੇ ਬਿਠਾ ਕੇ ਹੋਟਲ ਦੇ ਕਮਰੇ ਵਿਚ ਜਬਰਦਸਤੀ ਧੱਕੇ ਨਾਲ ਜਬਰ ਜਿਨਾਹ ਕਰਕੇ ਕੁੱਝ ਸਮੇਂ ਬਾਅਦ ਉਸਦੇ ਘਰ ਦੇ ਨਜ਼ਦੀਕ ਛੱਡ ਦਿੱਤਾ ਅਤੇ ਕਿਹਾ ਕਿ ਜੇਕਰ ਤੂੰ ਇਸ ਸੰਬੰਧੀ ਕਿਸੇ ਨੂੰ ਗੱਲ੍ਹ ਦੱਸੀ ਤਾਂ ਤੇਰੇ ਭਰਾ ਦਾ ਕਤਲ ਕਰ ਦਿੱਤਾ ਜਾਵੇਗਾ। ਡਰੀ ਅਤੇ ਸਹਿਮੀ ਲੜਕੀ ਨੇ ਹਿੰਮਤ ਕਰਕੇ ਆਪਣੀ ਹੱਡਬੀਤੀ ਮਾਂ ਨੂੰ ਦੱਸੀ ਤੇ ਪੁਲਸ ਨੂੰ ਸੂਚਿਤ ਕਰ ਦਿੱਤਾ। ਪੁਲਸ ਦੀ ਸਬ ਇੰਸਪੈਕਟਰ ਹਰਪਿੰਦਰ ਕੌਰ ਨੇ ਪੀੜਤ ਲੜਕੀ ਦਾ ਸਿਵਲ ਹਸਪਤਾਲ ਵਿੱਚੋਂ ਮੈਡੀਕਲ ਵੀ ਕਰਵਾ ਦਿੱਤਾ ਅਤੇ ਕਿਹਾ ਕਿ ਮੁਲਜ਼ਮ ਦੇ ਖਿਲਾਫ ਜਬਰ ਜਿਨਾਹ ਦਾ ਮਾਮਲਾ ਦਰਜ ਕਰਕੇ ਭਾਲ ਸੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁਲਜਮ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।