
ਮਾਨਸਾ 07,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ) : ਸੰਧੂ ਮੌੜ ਸਮਾਜ ਸੇਵੀ ਸੰਧੂ ਵੈੱਲਫੇਅਰ ਸੁਸਾਇਟੀ ਵੱਲੋਂ ਗੁਰਦੁਆਰਾ ਤਿੱਤਰਸਰ ਸਹਿਬ ਵਿਖੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਅਤੇ ਜੂਨ 1984 ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਸਹਿਜ ਪਾਠ ਦੇ ਭੋਗ ਅਤੇ ਕੀਰਤਨ ਸਮਾਗਮ ਕਰਵਾਏ ਗਏ। ਨਾਲ ਹੀ ਸੋਸਾਇਟੀ ਦੇ ਪ੍ਰਧਾਨ ਸ.ਸਿਮਰਨਜੀਤ ਸਿੰਘ ਸੰਧੂ,ਸ.ਰਣਜੀਤ ਸਿੰਘ ਸੰਧੂ ਵੱਲੋਂ 1000 ਦੇ ਕਰੀਬ ਬੂਟੇ ਸ਼ਹੀਦਾਂ ਦੀ ਯਾਦ ਵਿੱਚ ਸੰਗਤ ਨੂੰ ਵੰਡੇ ਗਏ।ਸੰਧੂ ਮੌੜ ਸਮਾਜ ਸੇਵੀ: ਰਣਵੀਰ ਸਿੰਘ,ਚੇਅਰਮੈਨ ਪਰਮਿੰਦਰ ਸਿੰਘ ਝਨੀਰ, ਮਨਿੰਦਰ ਸਿੰਘ ਬਠਿੰਡਾ,ਗੋਗੀ ਬਾਵਾ, ਬਲਜੀਤ ਸਿੰਘ ਮੌੜ, ਗਗਨਦੀਪ ਸਿੰਗਲਾ ਮੌੜ, ਕੁਲਦੀਪ ਸਿੰਘ,ਰਮਨ ਸਿੰਘ, ਵਿੱਕੀ ਸਿੰਘ।
