ਬੁਢਲਾਡਾ 11 ਅਪ੍ਰੈਲ (ਸਾਰਾ ਯਹਾਂ/ਅਮਨ ਮਹਿਤਾ) ਸਥਾਨਕ ਸਿਟੀ ਪੁਲਿਸ ਵੱਲੋ ਵਾਰਡ ਨੰਬਰ 11 ਪੁਰਾਣੀ ਗੈਸ ਏਜੰਸੀ ਰੋਡ ਨਜਦੀਕ ਇੱਕ ਵਿਅਕਤੀ ਤੋਂ ਨਸ਼ੀਲਾ ਪਦਾਰਥ ਗਾਜਾਂ ਬਰਾਮਦ ਕਰਨ ਦਾ ਸਮਾਚਾਰ ਮਿਿਲਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਇੱਕ ਸ਼ੱਕੀ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਸ ਕੋਲੋ 800 ਗ੍ਰਾਮ ਗਾਜਾਂ ਬਰਾਮਦ ਹੋਇਆ। ਵਿਅਕਤੀ ਦੀ ਪਹਿਚਾਣ ਦੀਪਕ ਚੰਦ ਪੁੱਤਰ ਸੰਤ ਰਾਮ ਵਾਸੀ ਵਾਰਡ ਨੰਬਰ 11 ਵਜੋਂ ਹੋਈ ਹੈ ਦੇ ਖਿਲਾਫ ਐਨ ਡੀ ਪੀ ਸੀ ਐਕਟ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।