*8,000 ਰੁਪਏ ਸਸਤਾ ਹੋਇਆ ਸੋਨਾ, ਜਾਣੋ ਸੋਨੇ-ਚਾਂਦੀ ਦੀਆਂ ਕੀਮਤਾਂ*

0
251

02,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਸੋਨੇ ਦੀਆਂ ਕੀਮਤਾਂ ‘ਚ ਅੱਜ ਗਿਰਾਵਟ ਦੇਖਣ ਨੂੰ ਮਿਲੀ ਹੈ ਤੇ ਜੇਕਰ ਮਲਟੀ ਕਮੋਡਿਟੀ ਐਕਸਚੇਂਜ (MCX) ‘ਤੇ ਸੋਨੇ ਦੇ ਫਿਊਚਰਜ਼ ਦੀ ਦਰ ‘ਤੇ ਨਜ਼ਰ ਮਾਰੀਏ ਤਾਂ ਇਹ 0.2 ਫੀਸਦੀ ਘੱਟ ਕੇ 47,791 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਏ ਹਨ। ਸਵੇਰੇ 11.30 ਵਜੇ ਕੀਮਤਾਂ ‘ਤੇ ਨਜ਼ਰ ਮਾਰੀਏ ਤਾਂ ਸੋਨੇ ਦਾ ਫਰਵਰੀ ਵਾਇਦਾ 0.36 ਫੀਸਦੀ ਦੀ ਗਿਰਾਵਟ ਤੋਂ ਬਾਅਦ 47,701 ਰੁਪਏ ‘ਤੇ ਕਾਰੋਬਾਰ ਕਰ ਰਿਹਾ ਸੀ। ਇਸ ਤੋਂ ਇਲਾਵਾ ਜੇਕਰ ਚਾਂਦੀ ਦੀ ਕੀਮਤ ‘ਤੇ ਨਜ਼ਰ ਮਾਰੀਏ ਤਾਂ ਇਸ ਦਾ ਮਾਰਚ ਵਾਇਦਾ 0.30 ਫੀਸਦੀ ਦੀ ਗਿਰਾਵਟ ਨਾਲ 61123 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਕਾਰੋਬਾਰ ਕਰ ਰਿਹਾ ਹੈ।

ਸੋਨੇ ਦੀ ਕੀਮਤ ਰਿਕਾਰਡ ਪੱਧਰ ਤੋਂ 8000 ਰੁਪਏ ਤਕ ਡਿੱਗੀ

ਸੋਨਾ ਆਪਣੇ ਰਿਕਾਰਡ ਪੱਧਰ ਤੋਂ 8000 ਰੁਪਏ ਹੇਠਾਂ ਆ ਗਿਆ ਹੈ। ਪਿਛਲੇ ਸਾਲ ਸੋਨਾ 56,000 ਰੁਪਏ ਦੀ ਰਿਕਾਰਡ ਉਚਾਈ ‘ਤੇ ਪਹੁੰਚ ਗਿਆ ਸੀ ਅਤੇ ਇਸ ਸਮੇਂ ਸੋਨਾ 48,000 ਰੁਪਏ ‘ਤੇ ਆ ਗਿਆ ਹੈ, ਭਾਵ ਇਹ ਸੋਨਾ ਇਸ ਸਮੇਂ ਪੂਰੇ 8 ਹਜ਼ਾਰ ਰੁਪਏ ਤੋਂ ਸਸਤੀ ਹੋ ਗਈ ਹੈ।

ਅੰਤਰਰਾਸ਼ਟਰੀ ਬਾਜ਼ਾਰ ‘ਚ ਸੋਨੇ ਤੇ ਚਾਂਦੀ ਦੀ ਕੀਮਤ

ਜੇਕਰ ਗਲੋਬਲ ਬਾਜ਼ਾਰ ‘ਤੇ ਨਜ਼ਰ ਮਾਰੀਏ ਤਾਂ ਡਾਲਰ ਦੇ ਵਧਣ ਦੇ ਆਧਾਰ ‘ਤੇ ਸੋਨੇ ‘ਚ ਵੱਡੀ ਗਿਰਾਵਟ ਦੀ ਸੰਭਾਵਨਾ ਸੀ ਪਰ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਪ੍ਰਭਾਵ ਕਾਰਨ ਸੋਨੇ ਦੀਆਂ ਕੀਮਤਾਂ ‘ਚ ਜ਼ਿਆਦਾ ਕਮਜ਼ੋਰੀ ਨਹੀਂ ਆਈ। ਸਪਾਟ ਗੋਲਡ ਦੀਆਂ ਕੀਮਤਾਂ ‘ਚ 0.1 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 1780.36 ਡਾਲਰ ਪ੍ਰਤੀ ਔਂਸ ‘ਤੇ ਕਾਰੋਬਾਰ ਕਰ ਰਿਹਾ ਹੈ। ਦੂਜੇ ਪਾਸੇ ਹਾਜ਼ਰ ਚਾਂਦੀ ‘ਚ 0.3 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਤੇ ਇਹ 22.37 ਡਾਲਰ ਪ੍ਰਤੀ ਔਂਸ ‘ਤੇ ਕਾਰੋਬਾਰ ਕਰ ਰਿਹਾ ਸੀ

LEAVE A REPLY

Please enter your comment!
Please enter your name here