ਬੁਢਲਾਡਾ 24 ਜੁਲਾਈ (ਸਾਰਾ ਯਹਾ, ਅਮਨ ਮਹਿਤਾ): ਪਿਛਲੇ ਦਿਨੀ ਸਥਾਨਕ ਸ਼ਹਿਰ ਸਮੇਤ ਨਾਲ ਲੱਗਦੇ ਪਿੰਡ ਚੱਕ ਭਾਈਕੇ, ਕਲੀਪੁਰ ਅਤੇ ਬਰੇਟਾ ਅਤੇ ਸਥਾਨਕ ਸ਼ਹਿਰ ਦੇ 17 ਲੋਕਾਂ ਦੇੇ ਕਰੋਨਾ ਪਾਜਟਿਵ ਕੇਸ ਆਉਣ ਨਾਲ ਜਿੱਥੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ। ਉੱਥੇ ਲੋਕ ਆਪਣੇ ਆਪ ਨੂੰ ਘਰਾਂ ਵਿੱਚ ਬੰਦ ਰੱਖਣ ਲਈ ਮਜਬੂਰ ਹੋ ਰਹੇ ਹਨ ਪਰ ਲੋਕਾਂ ਦਾ ਡਰ ਖਤਮ ਨਹੀਂ ਹੋ ਰਿਹਾ ਸੀ ਕਿ ਅੱਜ ਫਿਰ ਇੱਥੋ 4 ਕਿਲੋਮੀਟਰ ਦੂਰ ਪਿੰਡ ਚੱਕ ਭਾਈਕੇ ਵਿੱਚ ਇੱਕ ਬੱਚੇ ਸਮੇਤ 6 ਅੋਰਤਾਂ ਦਾ ਕਰੋਨਾ ਟੈਸਟ ਪਾਜੀਟਿਵ ਆਉਣ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਸਿਹਤ ਵਿਭਾਗ ਵੱਲੋਂ ਇਹਨਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਹਲਕੇ ਵਿੱਚ ਹੁਣ ਤੱਕ 21 ਕਰੋਨਾ ਕੇਸਾ ਦੀ ਗਿਣਤੀ ਹੋ ਗਈ ਹੈ।ਵਰਣਨਯੋਗ ਹੈ ਕਿ ਸਿਹਤ ਵਿਭਾਗ ਦੀ ਇੱਕ ਮਹੀਲਾ ਕਰਮਚਾਰੀ ਜ਼ੋ ਪਿੰਡ ਚੱਕ ਭਾਈਕੇ ਦੀ ਰਹਿਣ ਵਾਲੀ ਹੈ ਦਾ ਕਰੋਨਾ ਟੈਸਟ ਪਾਜਟਿਵ ਆਉਣ ਤੋਂ ਬਾਅਦ ਉਸਦੇ ਸੰਪਰਕ ਵਿੱਚ ਆਉਣ ਵਾਲੇ 4 ਹੋਰ ਲੋਕਾਂ ਦੇ ਟੈਸਟ ਪਾਜਟਿਵ ਆ ਗਏ ਸਨ ਜਿਸਤੇ ਸਿਹਤ ਵਿਭਾਗ ੳੱਲੋਂ ਡਾ ਰਣਜੀਤ ਰਾਏ ਦੀ ਅਗਵਾਈ ਹੇਠ ਪਿੰਡ ਵਿੱਚ ਫਤਿਹ ਮਿਸ਼ਨ ਤਹਿਤ ਕੈਪ ਲਗਾ ਕੇ 592 ਲੋਕਾ ਦੇ ਕਰੋਨਾ ਸੈਪਲ ਲਏ ਗਏ ਜਿਨ੍ਹਾਂ ਵਿੱਚੋਂ ਅੱਜ 6 ਲੋਕਾਂ ਦੇ ਕਰੋਨਾ ਟੈਸਟ ਪਾਜਟਿਵ ਪਾਏ ਗਏ। ਡੀ ਐਸ ਪੀ ਬੁਢਲਾਡਾ ਬਲਜਿੰਦਰ ਸਿੰਘ ਪੰਨੂੰ ਨੇ ਲੋਕਾਂ ਨੂੰ ਕਰੋਨਾ ਇਤਿਆਤਾਂ ਦੀ ਪਾਲਣਾ ਕਰਨ ਦੀ ਸਖਤ ਹਦਾਇਤ ਦਿੱਤੀ ਗਈ ਹੈ ਅਤੇ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਬਿਨ੍ਹਾਂ ਮਾਸਕ ਪਾਏ ਬਾਹਰ ਦਿਖੇਗਾ ਅਤੇ ਸ਼ੋਸ਼ਲ ਡਿਸਟੈਸ ਦੀ ਪਾਲਣਾ ਨਹੀਂ ਕਰੇਗਾ ਤਾਂ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਬਾਹਰੋਂ ਸ਼ਹਿਰ ਅਤੇ ਹਲਕੇ ਅੰਦਰ ਆਉਦਾ ਹੈ ਤਾਂ ਉਸਦੀ ਖਬਰ ਸਿਹਤ ਵਿਭਾਗ ਜਾਂ ਪ੍ਰਸ਼ਾਸ਼ਨ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਜਟਿਵ ਵਿਅਕਤੀਆਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀ ਆਪਣੀ ਜਾਣਕਾਰੀ ਜ਼ਰੂਰ ਦੇਣ ਅਤੇ ਆਪਣਾਂ ਟੈਸਟ ਕਰਵਾਉਣ ਤਾਂ ਜੋ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।