
ਫਗਵਾੜਾ 23 ਨਵੰਬਰ(ਸਾਰਾ ਯਹਾਂ/ਸ਼ਿਵ ਕੋੜਾ) 8 ਪੰਜਾਬ ਬਟਾਲੀਅਨ ਐਨ.ਸੀ.ਸੀ. ਫਗਵਾੜਾ ਵਲੋਂ ਬਲੱਡ ਬੈਂਕ ਫਗਵਾੜਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਪ੍ਰੇਰਣਾ ਸਦਕਾ ਐਨ.ਸੀ.ਸੀ. ਦਿਵਸ ਨੂੰ ਸਮਰਪਿਤ ਕਰਕੇ ਲਗਾਏ ਇਸ ਕੈਂਪ ਦਾ ਉਦਘਾਟਨ ਸੂਬੇਦਾਰ ਜੋਗਿੰਦਰ ਕੁਮਾਰ ਨੇ ਆਪਣਾ ਖੂਨ ਦਾਨ ਕਰਕੇ ਕੀਤਾ। ਇਸ ਕੈਂਪ ਦੌਰਾਨ ਰਾਮਗੜ੍ਹੀਆ ਕਾਲਜ, ਸੰਤ ਬਾਬਾ ਭਾਗ ਸਿੰਘ ਯੁਨੀਵਰਸਿਟੀ, ਜੀ.ਐਨ.ਏ. ਯੁਨੀਵਰਸਿਟੀ, ਕਮਲਾ ਨਹਿਰੂ ਕਾਲਜ ਅਤੇ ਖਾਲਸਾ ਕਾਲਜ ਦੇ 27 ਐਨ.ਸੀ.ਸੀ. ਕੇਡਿਟਸ ਨੇ ਸਵੈ ਇੱਛਾ ਨਾਲ ਖੂਨਦਾਨ ਕੀਤਾ। ਖੂਨ ਦਾਨੀਆਂ ਵਿਚ ਭਾਰਤੀ ਫੌਜ ਦੇ ਅਧਿਕਾਰੀ ਵੀ ਸ਼ਾਮਲ ਸਨ। ਕੇਡਿਟਸ ਨੇ ਭਵਿੱਖ ਵਿਚ ਵੀ ਖੂਨ ਦਾਨ ਕਰਦੇ ਰਹਿਣ ਦਾ ਪ੍ਰਣ ਲਿਆ। ਖੂਨ ਦਾਨੀਆਂ ਨੂੰ ਸਰਟੀਫਿਕੇਟ ਵੀ ਤਕਸੀਮ ਕੀਤੇ ਗਏ। ਇਸ ਮੌਕੇ ਸੂਬੇਦਾਰ ਅਵਤਾਰ ਸਿੰਘ, ਨਾਇਬ ਸੂਬੇਦਾਰ ਜਨਾਰਦਨ ਯਾਦਵ, ਨਾਇਬ ਸੂਬੇਦਾਰ ਸਾਹਿਬ ਸਿੰਘ, ਪਰਮਜੀਤ ਸਿੰਘ ਹੌਲਦਾਰ, ਸੁਰਜਨ ਸਿੰਘ, ਮਨਦੀਪ ਸਿੰਘ ਹੌਲਦਾਰ ਆਦਿ ਹਾਜਰ ਸਨ। ਖੂਨਦਾਨ ਦੀ ਪ੍ਰਕ੍ਰਿਆ ਗੁਰਮੀਤ ਪਲਾਹੀ ਦੀ ਦੇਖਰੇਖ ਹੇਠ ਪੂਰੀ ਕੀਤੀ ਗਈ। ਇਸ ਮੌਕੇ ਮੋਹਨ ਲਾਲ ਤਨੇਜਾ, ਸੁਧਾ ਬੇਦੀ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜਰ ਸਨ।
