
ਮਾਨਸਾ 10 ਅਕਤੂਬਰ’(ਸਾਰਾ ਯਹਾਂ/ਬੀਰਬਲ ਧਾਲੀਵਾਲ): ਨੇਡਲੇ ਪਿੰਡ ਕੋਟ ਲੱਲੂ ਵਿਖੇ ਦਲਿਤ ਅਤੇ ਮਜ਼ਦੂਰਾ ਵੱਲੋ ਸਾਂਝੇ ਤੌਰ ਤੇ ਇਕੱਤਰਾ ਕਰਕੇ ਪਿੰਡ ਵਿੱਚ ਰਾਖਵੇ ਕੋਟੋ ਤਹਿਤ ਸਰਪੰਚ ਪਦ ਦੀ ਮੰਗ ਨੂੰ ਲੈ ਕਿ ਰੋਸ ਜਾਹਰ ਕੀਤਾ ਗਿਆ। ਉਹਨਾ ਪੰਜਾਬ ਸਰਕਾਰ ਤੋ ਮੰਗ ਕਰਦਿਆਂ ਕਿਹਾ ਕਿ ਸਾਡੇ ਪਿੰਡ ਕੋਟ ਲੱਲੂ ਰਾਖਵੇ ਕੋਟੇ ਵਿੱਚ ਕਦੇ ਵੀ ਸਰਪੰਚ ਪਦ ਨਹੀਂ ਹੋਇਆ, ਜਦ ਕਿ ਅਬਾਦੀ ਪੱਖੋ ਐਸ ਸੀ ਤੇ ਓ ਵੀ ਸੀ ਦੀ ਅਬਾਦੀ ਪਿੰਡ ਅੱਧੀ ਹੈ।ਪਿੰਡ ਵਾਸੀਆ ਦਾ ਕਹਿਣਾ ਇੱਕ ਪਾਸੇ ਪੰਜਾਬ ਸਰਕਾਰ ਬਾਬਾ ਸਾਹਿਬ ਡਾ, ਬੀ ਆਰ ਅੰਬੇਦਕਰ ਸਾਹਿਬ ਦੇ ਦੁਆਰਾ ਬਣਾਏ ਗਏ ਸੰਵਿਧਾਨ ਵਿੱਚ ਹਰ ਇੱਕ ਨੂੰ ਪੂਰਾ ਅਧਿਕਾਰ ਦੇਣ ਦੀ ਗੱਲ ਕਰਦੀ ਹੈ, ਸਾਡੇ ਪਿੰਡ ਨੂੰ ਵੀ ਰਾਖਵੇ ਕੋਟੇ ਵਿੱਚ ਲਿਆ ਕੇ ਸਾਨੂੰ ਵੀ ਅਧਿਕਾਰ ਦਿੱਤਾ ਜਾਵੇ। ਇਸ ਸਮੇਂ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਮੀਤ ਸਾਥੀ ਕ੍ਰਿਸ਼ਨ ਚੋਹਾਨ ਨੇ ਹਾਜਰ ਸਾਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਗਰੀਬ ਤੇ ਆਰਥਿਕ ਤੌਰ ਤੇ ਪਛੜੇ ਵਰਗਾ ਨੂੰ ਸਮੇਂ ਦੀਆਂ ਸਰਕਾਰਾ ਕੇਵਲ ਵੋਟ ਬੈਂਕ ਦੇ ਤੌਰ ਤੇ ਵਰਤਦੀਆਂ ਹਨ।ਜਦ ਕਿ ਅਮਲ ਵਿੱਚ ਇਹਨਾਂ ਨੂੰ ਆਇਸਥਾ ਆਇਸਥਾ ਮਿਲ ਰਹੀਆਂ ਸਹੂਲਤਾਂ ਤੋ ਵਾਝੇ ਕੀਤਾ ਜਾ ਰਿਹਾ ਹੈ।ਸਾਥੀ ਚੋਹਾਨ ਨੇ ਸੂਬਾ ਸਰਕਾਰ ਤੇ ਦਲਿੱਤ ਮਜ਼ਦੂਰ ਵਿਰੋਧੀ ਹੋਣ ਦਾ ਦੋਸ ਲਾਉਦਿਆ ਕਿਹਾ ਕਿ ਮੋਦੀ ਸਰਕਾਰ ਵੱਲੋ ਬਣਾਏ ਕਿਰਤ ਵਿਰੋਧੀ ਕਾਲੇ ਕਾਨੂੰਨਾ ਨੂੰ ਜਲਦ ਵਾਜੀ ਵਿੱਚ ਮਾਨ ਸਰਕਾਰ ਵੱਲੋ ਵੀ ਲਾਗੂ ਕੀਤਾ ਜਾ ਰਿਹਾ ਹੈ।ਇਸ ਸਮੇਂ ਉਹਨਾ ਸੂਬਾ ਸਰਕਾਰ ਵੱਲੋ ਦਿਹਾੜੀ 8 ਘੰਟਿਆ ਤੋ 12 ਘੰਟੇ ਕੀਤੇ ਵਾਧੇ ਸਬੰਧੀ ਜਾਰੀ ਨੋਟੁਫਿਕੇਸ਼ਨ ਦਾ ਵਿਰੋਧ ਕਰਦਿਆ ਕਿਹਾ ਕਿ ਇਸ ਮਜ਼ਦੂਰ ਵਿਰੋਧੀ ਫੈਸ਼ਲੇ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ,ਅਤੇ ਇਸ ਦੇ ਖਿਲਾਫ ਤੇ ਰੱਦ ਕਰਵਾਉਣ ਲਈ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਤੇ ਸਾਥੀ ਚੋਹਾਨ ਨੇ ਪਿੰਡ ਨਿਵਾਸੀਆਂ ਨੂੰ ਵਿਸਵਾਸ਼ ਦਿਵਾਇਆ ਕਿ ਉਹਨਾ ਹੱਕੀ ਤੇ ਜਾਇਜ ਰਾਖਵੇ ( ਸਰਪੰਚ)ਦਾ ਮਸਲਾ ਜਿਲ੍ਹਾ ਪ੍ਰਸਾਸ਼ਨ ਦੇ ਧਿਆਨ ਵਿੱਚ ਲਿਆਦਾ ਜਾਵੇਗਾ। ਮੀਟਿੰਗ ਮੌਕੇ ਹੋਰਨਾ ਤੋ ਇਲਾਵਾ ਰਾਜਵਿੰਦਰ ਰਾਜੂ,ਕਪੂਰ ਸਿੰਘ ਸਾਬਕਾ ਪੰਚ,ਗੁਰਮੀਤ ਸਿੰਘ,ਦਰਸ਼ਨ ਸਿੰਘ,ਬੀਰਬਲ,ਰਾਜਦੀਪ ਸਿੰਘ,ਬਲਜੀਤ ਸਿੰਘ,ਜਗਸੀਰ ਸਿੰਘ,ਕਾਲਾ ਸਿੰਘ,ਬੂਟਾ ਸਿੰਘ, ਦੀਦਾਰ ਸਿੰਘ,ਜਸਵੀਰ ਸਿੰਘ,ਮੇਲਾ ਸਿੰਘ ਆਦਿ ਆਗੂਆ ਤੋ ਇਲਾਵਾ ਨਗਰ ਨਿਵਾਸੀ ਸਾਮਲ ਹੋਏ।
