*75 ਕਿਲੋਮੀਟਰ ਸਾਇਕਲਿੰਗ ਕਰਦਿਆਂ ਦਿੱਤਾ ਵਾਤਾਵਰਣ ਨੂੰ ਬਚਾਉਣ ਦਾ ਸੰਦੇਸ਼*

0
42

 ਮਾਨਸਾ 08 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ ): ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਅੱਜ ਗਰੁੱਪ ਦੇ ਸੀਨੀਅਰ ਮੈਂਬਰ ਕਿ੍ਸ਼ਨ ਮਿੱਤਲ ਦੀ ਅਗਵਾਈ ਹੇਠ ਮਾਨਸਾ ਤੋਂ ਸ਼੍ਰੀ ਮਾਤਾ ਦੁਰਗਾ ਮੰਦਰ ਮਾਇਸਰ ਖਾਨਾਂ ਅਤੇ ਗੁਰੂਦਵਾਰਾ ਸਾਹਿਬ ਸ੍ਰੀ ਤਿੱਤਰਸਰ ਸਾਹਿਬ ਦੇ ਦਰਸ਼ਨ ਕੀਤੇ।
ਇਹ ਜਾਣਕਾਰੀ ਦਿੰਦਿਆਂ ਗਰੁੱਪ ਦੇ ਮੈਂਬਰ ਸੰਜੀਵ ਪਿੰਕਾ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਹਰ ਰੋਜ਼ ਸਾਇਕਲਿੰਗ ਕਰਦਿਆਂ ਵੱਖ ਵੱਖ ਥਾਵਾਂ ਤੇ ਜਾਂਦੇ ਹਨ ਅਤੇ ਇਸ ਗਰੁੱਪ ਦਾ ਮਕਸਦ ਲੋਕਾਂ ਨੂੰ ਕਸਰਤ ਕਰਨ ਲਈ ਪ੍ਰੇਰਿਤ ਕਰਨਾ ਹੈ ਉਨ੍ਹਾਂ ਦੱਸਿਆ ਕਿ ਸਾਇਕਲਿੰਗ ਇੱਕ ਲਾਹੇਵੰਦ ਕਸਰਤ ਹੈ ਇਸ ਦੇ ਨਾਲ ਹੀ ਸਾਇਕਲ ਨਾਲ ਵਾਤਾਵਰਣ ਵੀ ਦੂਸ਼ਿਤ ਹੋਣ ਤੋਂ ਬਚਦਾ ਹੈ ਉਹਨਾਂ ਕਿਹਾ ਕਿ ਅੱਜ ਦੀ ਰਾਈਡ ਦਾ ਮਕਸਦ ਇਹਨਾਂ ਸਾਂਝੀਆਂ ਥਾਵਾਂ ਤੇ ਜਾ ਕੇ ਉੱਥੇ ਜੁੜੀ ਸੰਗਤ ਨੂੰ ਪਰਾਲੀ ਨੂੰ ਅੱਗ ਨਾ ਲਾ ਕੇ ਵਾਤਾਵਰਣ ਨੂੰ ਬਚਾਉਣ ਲਈ ਪ੍ਰੇਰਿਤ ਕਰਨਾ ਸੀ।
ਇਹ ਮੌਕੇ ਕਿ੍ਸ਼ਨ ਮਿੱਤਲ ਨੇ ਦੱਸਿਆ ਕਿ ਉਹਨਾਂ ਨੂੰ ਪਿੱਛੇ ਜਿਹੇ ਲੱਤਾਂ ਚ ਦਰਦ ਦੀ ਦਿੱਕਤ ਪੇਸ਼ ਆਈ ਸੀ ਪਰ ਉਹਨਾਂ ਹਰ ਰੋਜ਼ ਪੰਜਾਹ ਕਿਲੋਮੀਟਰ ਦੇ ਕਰੀਬ ਸਾਇਕਲਿੰਗ ਜਾਰੀ ਰੱਖੀ ਅਤੇ ਉਹ ਹੁਣ ਬਿੱਲਕੁਲ ਠੀਕ ਹਨ। ਗਰੁੱਪ ਦੇ ਸੀਨੀਅਰ ਮੈਂਬਰ ਅਸ਼ੋਕ ਭੰਮਾਂ ਨੇ ਦੱਸਿਆ ਕਿ ਉਹਨਾਂ ਰਿਟਾਇਰਮੈਂਟ ਤੋਂ ਬਾਅਦ ਮਾਨਸਾ ਸਾਇਕਲ ਗਰੁੱਪ ਨਾਲ ਸਾਇਕਲਿੰਗ ਸ਼ੁਰੂ ਕੀਤੀ ਅਤੇ ਹਰ ਰੋਜ਼ ਲੱਗਭਗ ਪੰਜਾਹ ਕਿਲੋਮੀਟਰ ਸਾਇਕਲਿੰਗ ਕਰਦਿਆਂ ਹੁਣ ਤੱਕ ਵੀਹ ਹਜ਼ਾਰ ਕਿਲੋਮੀਟਰ ਸਾਇਕਲ ਚਲਾ ਲਿਆ ਹੈ ਅਤੇ ਖੁਦ ਨੂੰ ਪੂਰੀ ਤਰ੍ਹਾਂ ਤੰਦਰੁਸਤ ਮਹਿਸੂਸ ਕਰਦੇ ਹਨ।
ਇਸ 75 ਕਿਲੋਮੀਟਰ ਸਾਇਕਲ ਰਾਈਡ ਨੂੰ ਸੰਜੀਵ ਪਿੰਕਾ, ਸੱਤਪਾਲ ਖਿੱਪਲ, ਅਮਿਤ ਕੁਮਾਰ, ਕ੍ਰਿਸ਼ਨ ਮਿੱਤਲ, ਅਸ਼ੋਕ ਭੰਮਾਂ ਨੇ ਪੂਰਾ ਕਰਦਿਆਂ ਸ੍ਰੀ ਦੁਰਗਾ ਮਾਤਾ ਮੰਦਰ ਮਾਇਸਰ ਖਾਨਾਂ ਅਤੇ ਗੁਰੂਦਵਾਰਾ ਸਾਹਿਬ ਸ੍ਰੀ ਤਿੱਤਰਸਰ ਸਾਹਿਬ ਦੇ ਦਰਸ਼ਨ ਕੀਤੇ।

LEAVE A REPLY

Please enter your comment!
Please enter your name here