73ਵਾਂ ਨਿਰੰਕਾਰੀ ਸੰਤ ਸਮਾਗਮ 5,6 ਅਤੇ 7 ਦਸੰਬਰ 2020 ਨੂੰ ਵਰਚੂਅਲ ਰੂਪ ‘ਚ ਹੋਵੇਗਾ

0
68

ਮਾਨਸਾ , 29 ਨਵੰਬਰ (ਸਾਰਾ ਯਹਾ /ਹੀਰਾ ਸਿੰਘ ਮਿੱਤਲ): ਸੰਤ ਨਿਰੰਕਾਰੀ ਮੰਡਲ ਬਰਾਂਚ ਮਾਨਸਾ ਦੇ ਸਹਿਯੋਜਕ ਦਲੀਪ ਕੁਮਾਰ (ਰਵੀ) ਨੇ ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਤਿਗੁਰੁ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਅਸ਼ੀਰਵਾਦ ਨਾਲ ਇਸ ਸਾਲ ਦਾ 73ਵਾਂ ਸਲਾਨਾ ਨਿਰੰਕਾਰੀ ਸੰਤ ਸਮਾਗਮ ਵਰਚੁਅਲ ਰੂਪ ਵਿੱਚ ਮਿਤੀ 5, 6 ਅਤੇ 7 ਦਸੰਬਰ , 2020 ਨੂੰ ਆਯੋਜਿਤ ਕੀਤਾ ਜਾਵੇਗਾ । ਸੰਸਾਰਿਕ ਮਹਾਂਮਾਰੀ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਲੈ ਕੇ ਭਾਰਤ ਸਰਕਾਰ ਦੁਆਰਾ ਜਾਰੀ ਕੀਤੇ ਗਏ ਦਿਸ਼ਾ – ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਸੰਤ ਸਮਾਗਮ ਵਰਚੁਅਲ ਰੂਪ ਵਿੱਚ ਆਯੋਜਿਤ ਕੀਤਾ ਜਾਵੇਗਾ । ਜਿਸਨੂੰ ਵਿਸ਼ਵ ਭਰ ਦੇ ਲੱਖਾਂ ਸ਼ਰਧਾਲੁ, ਘਰ ਬੈਠੇ ਆਨਲਾਈਨ ਮਾਧਿਅਮ ਦੁਆਰਾ ਵੇਖ ਸਕਣਗੇ ।
ਸ਼੍ਰੀਮਤੀ ਰਾਜ ਕੁਮਾਰੀ ਜੀ ਮੈਂਬਰ ਇੰਚਾਰਜ ਨੇ ਦੱਸਿਆ ਕਿ ਨਿਰੰਕਾਰੀ ਮਿਸ਼ਨ ਦੇ ਇਤਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਸਲਾਨਾ ਨਿਰੰਕਾਰੀ ਸੰਤ ਸਮਾਗਮ ਵਰਚੁਅਲ ਰੂਪ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ । ਇਸ ਸੂਚਨਾ ਨਾਲ ਸਮੁੱਚੀ ਸਾਧ ਸੰਗਤ ਵਿੱਚ ਖੁਸ਼ੀ ਦਾ ਮਾਹੌਲ ਹੈ । ਸਮੁੱਚੇ ਸਮਾਗਮ ਦਾ ਵਰਚੁਅਲ ਪ੍ਰਸਾਰਣ ਮਿਸ਼ਨ ਦੀ ਵੈਬਸਾਈਟ ਉੱਤੇ ਮਿਤੀ 5,6 ਅਤੇ 7 ਦਸੰਬਰ 2020 ਨੂੰ ਪੇਸ਼ ਕੀਤਾ ਜਾਵੇਗਾ । ਇਸਦੇ ਇਲਾਵਾ ਇਹ ਸਮਾਗਮ ਸੰਸਕਾਰ ਟੀ. ਵੀ. ਚੈਨਲ ਉੱਤੇ ਤਿੰਨੋਂ ਦਿਨ ਸ਼ਾਮ 5.30 ਵਜੇ ਤੋਂ ਰਾਤ 9 .00 ਵਜੇ ਤੱਕ ਪ੍ਰਸਾਰਿਤ ਕੀਤਾ ਜਾਵੇਗਾ ।
ਸ਼੍ਰੀ ਐਸ.ਪੀ. ਦੁੱਗਲ ਜੀ ਜੋਨਲ ਇੰਚਾਰਜ ਬਠਿੰਡਾ ਨੇ ਦੱਸਿਆ ਕਿ ਇਸ ਸਾਲ ਨਿਰੰਕਾਰੀ ਸਮਾਗਮ ਦਾ ਮੁੱਖ ਵਿਸ਼ਾ ‘ਸਥਿਰਤਾ’ ਹੈ । ਸੰਤ ਨਿਰੰਕਾਰੀ ਮਿਸ਼ਨ ਆਤਮਕ ਜਾਗਰੂਕਤਾ ਦੇ ਮਾਧਿਅਮ ਨਾਲ ਸੰਸਾਰ ਵਿੱਚ ਸੱਚ, ਪ੍ਰੇਮ, ਏਕਤਵ ਦਾ ਸੁਨੇਹਾ ਦੇ ਰਿਹਾ ਹੈ । ਜਿਸ ਤਰ੍ਹਾਂ ਪ੍ਰਭੂ ਪ੍ਰਮਾਤਮਾ ਸਥਿਰ ਹੈ ਅਤੇ ਸੰਸਾਰ ਵਿੱਚ ਹੋਰ ਸਭ ਕੁੱਝ ਗਤੀਸ਼ੀਲ, ਅਸਥਿਰ ਅਤੇ ਪਰਵਰਤਨਸ਼ੀਲ ਹੈ, ਜੋ ਸਥਿਰ ਹੈ ਉਸਦੇ ਨਾਲ ਨਾਤਾ ਜੋੜ ਕੇ ਸਥਿਰਤਾ ਪ੍ਰਾਪਤ ਕੀਤੀ ਜਾ ਸਕਦੀ ਹੈ । ਅੱਜ ਕੱਲ ਦੇ ਆਧੁਨਿਕ ਯੁੱਗ ਵਿੱਚ, ਜਿੱਥੇ ਸੰਸਾਰ ਗਤੀਮਾਨ ਹੋਣ ਦੇ ਨਾਲ ਨਾਲ, ਕਿਤੇ ਨਾ ਕਿਤੇ ਅਸਥਿਰ ਵੀ ਹੁੰਦਾ ਜਾ ਰਿਹਾ ਹੈ, ਮਨੁੱਖੀ ਮਨ ਨੂੰ ਆਤਮਿਕ ਰੂਪ ਨਾਲ ਸਥਿਰ ਹੋਣ ਦੀ ਪਰਮ ਜ਼ਰੂਰਤ ਹੈ ।
ਸਤਿਗੁਰ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਜੀਵਨ ਵਿੱਚ ਸਥਿਰਤਾ ਨੂੰ ਸਮਝਾਉਂਦੇ ਹੋਏ ਦੱਸਿਆ ਕਿ – ਜਿਸ ਰੁੱਖ ਦੀਆਂ ਜੜਾਂ ਮਜਬੂਤ ਹੁੰਦੀਆਂ ਹਨ ਉਹ ਹਮੇਸ਼ਾ ਸਥਿਰ ਰਹਿੰਦਾ ਹੈ । ਤੇਜ ਹਵਾਵਾਂ ਅਤੇ ਹਨੇਰੀਆਂ ਚਾਹੇ ਕਿੰਨੀਆਂ ਵੀ ਹੋਣ ਪਰ ਜੇਕਰ ਰੁੱਖ ਆਪਣੇ ਮੂਲ ਰੂਪ ਜੜ੍ਹਾਂ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ ਤਾਂ ਉਸਦੀ ਸਥਿਰਤਾ ਬਣੀ ਰਹਿੰਦੀ ਹੈ । ਇਸ ਪ੍ਰਕਾਰ ਜਿਸ ਇਨਸਾਨ ਨੇ ਬ੍ਰਹਮਗਿਆਨ ਪ੍ਰਾਪਤ ਕਰਕੇ ਆਪਣਾ ਨਾਤਾ ਇਸ ਮੂਲ ਰੂਪ ਨਿਰੰਕਾਰ ਨਾਲ ਹਮੇਸ਼ਾ ਜੋੜੀ ਰੱਖਿਆ ਹੈ ਉਸਦੇ ਜੀਵਨ ਵਿੱਚ ਜਿਹੋ ਜਿਹੀਆਂ ਮਰਜੀ ਪ੍ਰਸਥਿਤੀਆਂ ਹੋਣ ਪਰ ਉਹ ਨਿਰੰਕਾਰ ਪ੍ਰਭੂ ਦਾ ਸਹਾਰਾ ਲੈ ਕੇ ਸਥਿਰਤਾ ਨੂੰ ਪ੍ਰਾਪਤ ਕਰ ਲੈਂਦਾ ਹੈ ।
ਦੇਸ਼-ਵਿਦੇਸ਼ ਦੇ ਨਿਰੰਕਾਰੀ ਸ਼ਰਧਾਲੂਆਂ ਨੂੰ ਇਸ ਵਰਚੁਅਲ ਸਮਾਗਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਅਤੇ ਇਸ ਪਰਿਸਥਿਤੀ ਨੂੰ ਵੀ ਨਿਰੰਕਾਰ ਪ੍ਰਭੂ ਪ੍ਰਮਾਤਮਾ ਦਾ ਹੁਕਮ ਮੰਨਦੇ ਹੋਏ ਖੁਸ਼ੀ ਨਾਲ ਸਵੀਕਾਰ ਕਰ ਰਹੇ ਹਨ ।

LEAVE A REPLY

Please enter your comment!
Please enter your name here