ਮਾਨਸਾ 12 ਜੁਲਾਈ (ਸਾਰਾ ਯਹਾ/ਬਲਜੀਤ ਸ਼ਰਮਾਂ) ਮਿਸ਼ਨ ਫਤਿਹ ਤਹਿਤ ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੀ ਲਗਾਤਾਰ ਫੈਲ ਰਹੀ ਮਹਾਂਮਾਰੀ ਦੀ ਰੋਕਥਾਮ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਪੰਜਾਬ ਸ੍ਰ. ਬਲਵੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾ ਹੇਠ ਸਿਹਤ ਵਿਭਾਗ ਪੰਜਾਬ ਵੱਲੋਂ ਵੱਖ ਵੱਖ ਟੀਮਾਂ ਬਣਾ ਕੇ ਕੋਰੋਨਾ ਦੇ ਸ਼ੱਕੀ ਮਰੀਜਾਂ ਦੀ ਸਕਰੀਨਿੰਗ ਕਰਨ ਲਈ ਜਿੱਥੇ ਘਰ ਘਰ ਜਾ ਕੇ ਸ਼ੱਕੀ ਵਿਅਕਤੀਆਂ ਦਾ ਸਰਵੇ ਕੀਤਾ ਜਾ ਰਿਹਾ ਹੈ। ਜਿੱਥੇ ਹਾਈ ਰਿਸਕ ਏਰੀਏ ਤੋਂ ਪਰਤਨ ਵਾਲੇ ਅਤੇ ਬਾਹਰੀ ਰਾਜਾਂ ਤੋਂ ਪੰਜਾਬ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਇਕਾਂਤਵਾਸ ਕੀਤਾ ਜਾ ਰਿਹਾ ਹੈ ਉੱਥੇ ਹੀ ਉਨ੍ਹਾਂ ਦੀ ਆਰ.ਟੀ-ਪੀ.ਸੀ.ਆਰ ਵਿਧੀ ਰਾਂਹੀ ਕੋਵਿਡ-19 ਦੀ ਵੱਡੀ ਪੱਧਰ ਤੇ ਸੈਂਪਲਿੰਗ ਵੀ ਕੀਤੀ ਜਾ ਰਹੀ ਹੈ ਤਾਂ ਜੋ ਪੌਜੇਟਿਵ ਕੇਸਾਂ ਦੀ ਸਹੀ ਪਛਾਣ ਕਰ ਕੇ ਜਲਦ ਤੋਂ ਜਲਦ ਇਸ ਮਹਾਂਮਾਰੀ ਨੂੰ ਨੱਥ ਪਾਈ ਜਾ ਸਕੇ।
ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਅਤੇ ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਦੀ ਯੋਗ ਅਗਵਾਈ ਵਿੱਚ ਪੂਰੇ ਜਿਲ੍ਹੇ ਵਿੱਚ ਰੋਜ਼ਾਨਾ ਕੋਰੋਨਾ ਸਬੰਧੀ ਸੈਂਪਲਿੰਗ ਕੀਤੀ ਜਾ ਰਹੀ ਹੈ। ਇਸੇ ਤਹਿਤ ਮਾਨਸਾ ਜਿਲ੍ਹੇ ਦੀ ਪੀ ਐੱਚ ਸੀ ਭੈਣੀ ਬਾਘਾ ਵਿਖੇ ਵੀ ਸੈਂਪਲਿੰਗ ਕੀਤੀ ਗਈ। ਹਮੇਸ਼ਾ ਦੀ ਤਰਾਂ ਪੂਰੇ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਸੈਂਪਲ ਲੈਣ ਲਈ ਚਰਚਾ ’ਚ ਰਹਿਣ ਵਾਲੀ ਮਾਨਸਾ ਦੀ ਜ਼ਿਲ੍ਹਾ ਸੈਂਪਲਿੰਗ ਟੀਮ ਵੱਲੋਂ ਇਸ ਵਾਰ ਵੀ ਕੋਵਿਡ-19 ਦੀ ਇੱਕ ਦਿਨ ਵਿੱਚ 702 ਸ਼ੱਕੀ ਵਿਅਕਤੀਆਂ ਦੀ ਸੈਂਪਲਿੰਗ ਕਰਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਗਿਆ ਹੈ।
ਡਿਪਟੀ ਮੈਡੀਕਲ ਕਮਿਸ਼ਨਰ ਅਤੇ ਸੈਂਪਲਿੰਗ ਟੀਮ ਦੇ ਇੰਚਾਰਜ ਡਾ ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਇਹ ਉਹਨਾਂ ਦੀ ਪਹਿਲੀ ਟੀਮ ਹੈ ਜਿਸ ਵਿੱਚ ਡਾ. ਅਰਸ਼ਦੀਪ ਸਿੰਘ ਜ਼ਿਲ੍ਹਾ ਐਪੀਡੀਮਾਲੋਜਿਸਟ, ਡਾ. ਵਿਸ਼ਵਜੀਤ ਸਿੰਘ ਸਰਵੇਲੈਂਸ ਅਫ਼ਸਰ ਅਤੇ ਮਨਪ੍ਰੀਤ ਸਿੰਘ ਲੈਬ ਟੈਕਨੀਸ਼ੀਅਨ ਸ਼ਾਮਲ ਹਨ, ਜੋ ਇਕ ਦਿਨ ਵਿੱਚ ਹੀ ਇੰਨੀ ਵੱਡੀ ਗਿਣਤੀ ਵਿੱਚ ਕੋਰੋਨਾ ਦੇ ਸ਼ੱਕੀ ਵਿਅਕਤੀਆਂ ਦੇ ਸੈਂਪਲ ਲੈ ਰਹੀ ਹੈ। ਉਨ੍ਹਾਂ ਦੱਸਿਆ ਕਿ ਅਜਿਹਾ ਸ਼ਾਇਦ ਪਹਿਲੀ ਵਾਰ ਹੋਇਆ ਹੋਵੇਗਾ ਕਿ ਹੁਣ ਤੱਕ ਦਾ ਉਨ੍ਹਾਂ ਦੀ ਟੀਮ ਵੱਲੋਂ ਇਕ ਦਿਨ ਵਿਚ ਸਭ ਤੋਂ ਵੱਧ 616 ਸੈਂਪਲ ਲੈਣ ਦਾ ਮਾਣ ਹਾਸਲ ਕੀਤਾ ਗਿਆ ਸੀ ਜੋ ਕਿ ਪੀ ਐੱਚ ਸੀ ਉੱਭਾ ਵਿਖੇ ਲਏ ਗਏ ਸਨ, ਇਸ ਕੀਰਤੀਮਾਨ ਨੂੰ ਉਨ੍ਹਾਂ ਦੀ ਪੂਰੀ ਟੀਮ ਦੀ ਸਖਤ ਮਿਹਨਤ ਸਦਕਾ ਪੀ ਐੱਚ ਸੀ ਭੈਣੀ ਬਾਘਾ ਵਿਖੇ 702 ਸ਼ੱਕੀ ਵਿਅਕਤੀਆਂ ਦੇ ਸੈਂਪਲ ਲੈ ਕੇ ਤੋੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇੰਨੀ ਵੱਡੀ ਗਿਣਤੀ ਵਿੱਚ ਸ਼ੱਕੀ ਵਿਅਕਤੀਆਂ ਦਾ ਸਰਵੇ ਕਰਕੇ ਉਨ੍ਹਾਂ ਦੇ ਸੈਂਪਲ ਲੈਣਾ ਅਤੇ ਉਸੇ ਦਿਨ ਹੀ ਸਾਰੇ ਸੈਂਪਲ ਵਿਧੀ ਪੂਰਵਕ ਵੀ.ਆਰ.ਡੀ.ਐਲ ਪਟਿਆਲਾ ਭੇਜਣਾ ਆਪਣੇ ਆਪ ਵਿੱਚ ਇੱਕ ਚੁਣੌਤੀ ਭਰਿਆ ਕੰੰਮ ਸੀ। ਇਸ ਮੌਕੇ ਤੇ ਉਨ੍ਹਾਂ ਦੱਸਿਆ ਕਿ ਇੰਨੀ ਵੱਡੀ ਪੱਧਰ ਤੇ ਇੱਕੋ ਜਗ੍ਹਾ ਸੈਂਪਲਿੰਗ ਹੋਣ ਕਰਕੇ ਸ਼ੋਸ਼ਲ ਡਿਸਟੈਂਸਿੰਗ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਅਤੇ ਹਰ ਇੱਕ ਵਿਅਕਤੀ ਨੂੰ ਮਾਸਕ ਵੀ ਵੰਡੇ ਗਏ।
ਇਸ ਮੌਕੇ ਤੇ ਹੋਰਨਾ ਤੋ ਇਲਾਵਾ ਸੁਖਵਿੰਦਰ ਸਿੰਘ ਚਹਿਲ ਫਾਰਮੇਸੀ ਅਫਸਰ, ਸਿਹਤ ਸੁਪਰਵਾਈਜਰ ਸਰਬਜੀਤ ਸਿੰਘ, ਸੁਰਿੰਦਰ ਕੌਰ, ਕਮਿਊਨਿਟੀ ਹੈਲਥ ਅਫਸਰ ਅਮਨਦੀਪ ਕੌਰ, ਸੁਖਵਿੰਦਰ ਕੌਰ, ਮਨਦੀਪ ਕੌਰ, ਸਰਬਜੀਤ ਕੌਰ ਦਿਲਰਾਜ ਕੌਰ, ਸੁਖਵੀਰ ਕੌਰ, ਮਲਟੀਪਰਪਜ ਹੈਲਥ ਵਰਕਰ ਸੁਖਵਿੰਦਰ ਸਿੰਘ, ਲਵਦੀਪ ਸਿੰਘ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਮਲਕੀਤ ਸਿੰਘ, ਲਖਵੀਰ ਸਿੰਘ, ਵਿਸ਼ਾਲ ਕੁਮਾਰ, ਹਰਦੀਪ ਸਿੰਘ, ੳੇ. ਐੱਨ ਐੱਮ ਸ਼ਿੰਦਰ ਕੌਰ, ਰਵਿੰਦਰ ਕੌਰ, ਗੁਰਪ੍ਰੀਤ ਕੌਰ, ਪਿ੍ਰਤਪਾਲ ਕੌਰ, ਪÇੰਦਰ ਕੌਰ, ਉਪਵੈਦ ਜੁਗਰਾਜ ਸਿੰਘ, ਜਸਪ੍ਰੀਤ ਸਿੰਘ ਅਕਾਊਂਟ ਅਫਸਰ, ਅਤੇ ਧਰਮਿੰਦਰ ਸਿੰਘ ਤੋਂ ਇਲਾਵਾ ਸਮੂਹ ਆਸ਼ਾ ਵਰਕਰਜ਼ ਵਿਸ਼ੇਸ਼ ਤੌਰ ਤੇ ਹਾਜਰ ਸਨ।