ਨਵੀਂ ਦਿੱਲੀ 05,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਦਿੱਲੀ ਪੁਲਿਸ ਕ੍ਰਾਇਮ ਬ੍ਰਾਂਚ ਦੀ ਐਸਆਈਟੀ 26 ਜਨਵਰੀ ਨੂੰ ਹੋਈ ਹਿੰਸਾ ਦੀ ਜਾਂਚ ਕਰ ਰਹੀ ਹੈ। ਹਿੰਸਾ ਦੇ ਇਸ ਮਾਮਲੇ ‘ਚ ਪੁਲਿਸ ਹੁਣ ਤਕ 124 ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਜਦਕਿ ਮਾਮਲੇ ‘ਚ 44 FIR ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਤਮਾਮ ਮਾਮਲਿਆਂ ਦੀ ਜਾਂਚ ਕ੍ਰਾਇਮ ਬ੍ਰਾਂਚ ਦੀ ਐਸਆਈਟੀ ਕਰ ਰਹੀ ਹੈ। ਇੰਨਾ ਹੀ ਨਹੀਂ ਪੁਲਿਸ ਹੁਣ ਤਕ 70 ਤੋਂ ਜ਼ਿਆਦਾ ਲੋਕਾਂ ਦੀਆਂ ਤਸਵੀਰਾਂ ਜਾਰੀ ਕਰ ਚੁੱਕੀ ਹੈ।
ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਫੇਸ਼ੀਅਲ ਰੈਕਾਗਨਿਸ਼ਨ ਸਿਸਟਮ ਦਾ ਸਹਾਰਾ ਲੈ ਰਹੀ ਹੈ। ਕ੍ਰਾਇਮ ਬ੍ਰਾਂਚ ਦੇ ਮੁਤਾਬਕ ਫੁਟੇਜ ਤੋਂ ਮੁਲਜ਼ਮਾਂ ਦੇ ਚਿਹਰੇ ਲੱਭਣ ਲਈ ਨੈਸ਼ਨਲ ਫੋਰੈਂਸਕ ਲੈਬ ਦੀਆਂ 2 ਟੀਮਾਂ ਦਿੱਲੀ ਪਹੁੰਚ ਕੇ ਜਾਂਚ ‘ਚ ਜੁੱਟੀਆਂ ਹਨ। ਇਨ੍ਹਾਂ ਟੀਮਾਂ ਦਾ ਕੰਮ ਵੀਡੀਓ ਦਾ ਵਿਸ਼ਲੇਸ਼ਣ ਕਰਨਾ ਹੈ।
ਇਹ ਟੀਮਾਂ ਆਪਣੇ ਆਧੁਨਿਕ ਸਿਸਟਮ ਨਾਲ ਵੀਡੀਓ ਤੋਂ ਫੋਟੋ ਬਣਾ ਰਹੀ ਹੈ। ਇਸ ਤੋਂ ਬਾਅਦ ਦਿੱਲੀ ਪੁਲਿਸ ਉਨ੍ਹਾਂ ਫੋਟੋਆਂ ਦਾ ਫੇਸ਼ੀਅਲ ਰੈਕਾਗਨਿਸ਼ਨ ਸਿਸਟਮ ਜ਼ਰੀਏ ਉਸ ਦੀ ਜਾਂਚ ਕਰ ਰਹੀ ਹੈ ਤੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਨ੍ਹਾਂ ‘ਚ ਕੋਈ ਅਪਰਾਧੀ ਤਾਂ ਨਹੀਂ।
ਕਿਵੇਂ ਕੰਮ ਕਰਦਾ ਹੈ ਫੇਸ਼ੀਅਲ ਰੈਕਾਗਨਿਸ਼ਨ ਸਿਸਟਮ
ਦਰਅਸਲ ਇਸ ਸਿਸਟਮ ਦੇ ਅੰਦਰ ਪਹਿਲਾਂ ਮੁਲਜ਼ਮਾਂ ਦੀ ਫੋਟੋ ਅਪਲੋਡ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੀਆਂ ਤਸਵੀਰਾਂ ਦੀ ਵੀਡੀਓ ਜ਼ਰੀਏ ਤਿਆਰ ਕੀਤਾ ਗਿਆ ਉਹ ਪਾਈਆਂ ਜਾਂਦੀਆਂ ਹਨ ਤੇ ਫਿਰ ਸਿਸਟਮ ਉਨ੍ਹਾਂ ਤਸਵੀਰਾਂ ਨੂੰ ਮੈਚ ਕਰਦਾ ਹੈ। ਜੇਕਰ ਕੋਈ ਮੁਲਜ਼ਮ ਉਨ੍ਹਾਂ ‘ਚ ਹੁੰਦਾ ਹੈ ਤਾਂ ਤਸਵੀਰ ਮੈਚ ਹੋ ਜਾਂਦੀ ਹੈ। ਉਸ ਤੋਂ ਬਾਅਦ ਉਸ ਦੀ ਤਲਾਸ਼ ਕੀਤੀ ਜਾਂਦੀ ਹੈ।