
ਬੁਢਲਾਡਾ 05,ਮਾਰਚ (ਸਾਰਾ ਯਹਾਂ /ਅਮਨ ਮਹਿਤਾ): ਮਾਤਾ ਗੁਜਰੀ ਜੀ ਭਲਾਈ ਕੇਂਦਰ ਦੀ ਮਹਿਲਾ ਦਿਵਸ ਮੌਕੇ 7 ਮਾਰਚ ਐਤਵਾਰ ਨੂੰ 11 ਬੱਚੀਆਂ ਦੇ ਵਿਆਹ ਸਮਾਰੋਹ ਸਬੰਧੀ ਮੀਟਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿਿਦਆ ਕੁਲਦੀਪ ਸਿੰਘ ਅਨੇਜਾ ਅਤੇ ਕੁਲਵਿੰਦਰ ਸਿੰਘ ਨੇ ਕਿਹਾ ਕਿ ਇਹ ਵਿਆਹ ਸਮਾਰੋਹ ਦਾਣਾ ਮੰਡੀ ਗੋਲ ਚੱਕਰ ਵਿੱਚ ਕੀਤੇ ਜਾਣਗੇ। ਉਹਨਾ ਕਿਹਾ ਕਿ ਇਸ ਮੌਕੇ ਲੋੜਵੰਦ ਬੱਚੀਆਂ ਨੂੰ ਸਾਰਾ ਲੋੜੀਂਦਾ ਘਰੇਲੂ ਸਮਾਨ ਦਿੱਤਾ ਜਾਵੇਗਾ। ਇਸ ਮੌਕੇ ਮਾਸਟਰ ਕੁਲਵੰਤ ਸਿੰਘ ਅਤੇ ਜਸਵਿੰਦਰ ਸਿੰਘ ਆੜਤੀ ਨੇ ਦਾਨੀ ਸੱਜਣਾਂ ਨੂੰ ਇਸ ਮਹਾਨ ਪੁੰਨ ਦੇ ਕਾਰਜ ਵਿੱਚ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਡਾਕਟਰ ਬਲਵਿੰਦਰ ਸਿੰਘ, ਅਮਨਪਰੀਤ ਸਿੰਘ ਅਨੇਜਾ,ਬਲਬੀਰ ਸਿੰਘ ਕੈਂਥ, ਗੁਰਤੇਜ ਸਿੰਘ ਕੈਂਥ, ਸੁਰਜੀਤ ਸਿੰਘ ਟੀਟਾ,ਨਰੇਸ਼ ਕੁਮਾਰ, ਡਾਕਟਰ ਜੋਗਿੰਦਰ ਸਿੰਘ,ਰਜਿੰਦਰ ਮੋਨੀ, ਮਿਸਤਰੀ ਮਿਠੂ ਸਿੰਘ, ਗੁਰਚਰਨ ਸਿੰਘ ਮਲਹੋਤਰਾ, ਮਿਸਤਰੀ ਜਰਨੈਲ ਸਿੰਘ, ਹਰਭਜਨ ਸਿੰਘ, ਨਥਾ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਸੰਸਥਾ ਦੇ ਦੋ ਨਵੇਂ ਮੈਂਬਰਾਂ ਕੇਵਲ ਸਿੰਘ ਢਿਲੋਂ ਰਿਟਾਇਰ ਐਸ ਡੀ ਓ ਬਿਜਲੀ ਬੋਰਡ ਅਤੇ ਚਰਨਜੀਤ ਸਿੰਘ ਰਟਾਇਰ ਲੇਖਾਕਾਰ ਮਾਰਕੀਟ ਕਮੇਟੀ ਬੋਹਾ ਨੂੰ ਵੀ ਸਨਮਾਨਿਤ ਕੀਤਾ ਗਿਆ।
